ਦਵਿੰਦਰ ਕੁਮਾਰ ਨੀਟੂ ਸਟੇਟ ਅਵਾਰਡ ਨਾਲ ਸਨਮਾਨਿਤ

ਕੋਟਕਪੂਰਾ, ( ਅਜੈ ਮਨਚੰਦਾ )। ਇਲਾਕੇ ਵਿੱਚ ਬਲੱਡ ਬੈਂਕ ਦੇ ਨਾਂਅ ਨਾਲ ਜਾਣੇ ਜਾਂਦੇ ਦਵਿੰਦਰ ਕੁਮਾਰ ਨੀਟੂ ਨੂੰ ਖੂਨਦਾਨ ਦੇ ਖੇਤਰ ਵਿੱਚ ਪਾਏ ਗਏ ਵੱਡਮੁੱਲੇ ਯੋਗਦਾਨ ਬਦਲੇ ਸਟੇਟ ਅਵਾਰਡ (State Award) ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਸਵੈ-ਇਛੁੱਕ ਖੂਨਦਾਨ ਦਿਵਸ ਮੌਕੇ ਪਟਿਆਲਾ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ.ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਦਵਿੰਦਰ ਕੁਮਾਰ ਨੀਟੂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਵਿੰਦਰ ਨੀਟੂ ਨੇ ਕਿਹਾ ਕਿ ਇਹ ਸਨਮਾਨ ਸਮੁੱਚੇ ਕੋਟਕਪੂਰਾ ਸ਼ਹਿਰ ਨਿਵਾਸੀਆਂ ਦਾ ਸਨਮਾਨ ਹੈ, ਜਿੰਨ੍ਹਾਂ ਕਰਕੇ ਕੋਟਕਪੂਰਾ ਸ਼ਹਿਰ ਖੂਨਦਾਨੀਆਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਦੋ ਨਵੇਂ ਚਿਹਰੇ ਸ਼ਾਮਲ

ਭਾਰਤੀ ਫੋਜ ਦੇ ਕਰਨਲ ਅਮਨਦੀਪ ਸਿੰਗਲਾ, ਬਲੱਡ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਠਾੜੂ, ਸਾਊਥ ਏਸ਼ੀਆ ਫਰੈਟਨਿਟੀ ਦੇ ਚੇਅਰਮੈਨ ਸਤਿਆਪਾਲ ਗਰੋਵਰ, ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਦੇ ਜਿਲਾ ਕਮਾਂਡਰ ਰਜਿੰਦਰ ਕ੍ਰਿਸ਼ਨ, ਸ਼ਮਸ਼ੇਰ ਸਿੰਘ ਸ਼ੇਰ ਗਿੱਲ ਡੀ.ਐਸ.ਪੀ. ਕੋਟਕਪੂਰਾ, ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਸਟੇਟ ਟਰੇਨਿੰਗ ਕਮਿਸ਼ਨਰ ਸਰਭਜੀਤ ਕੌਰ, ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸ ਫਿਊਜ਼ਨ ਪੰਜਾਬ ਚੈਪਰ ਦੇ ਪ੍ਰਧਾਨ ਡਾ.ਕੁਸਮ ਠਾਕੁਰ, ਅਰੋੜਾ ਮਹਾਂਸਭਾ ਦੇ ਪ੍ਰਧਾਨ ਹਰੀਸ਼ ਸੇਤੀਆ, ਬਾਬਾ ਮਿਲਕ ਦੇ ਐਸ.ਡੀ. ਵਿਜੇ ਅਰੋੜਾ ਤੇ ਡਾਈਰੈਕਟਰ ਵੇਦ ਅਰੋੜਾ ਅਤੇ ਪੀ.ਬੀ.ਜੀ. ਕਲੱਬ ਦੇ ਪ੍ਰਧਾਨ ਰਜੀਵ ਮਲਿਕ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਦਵਿੰਦਰ ਨੀਟੂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ਸਦਕਾਅੱਜ ਇਲਾਕੇ ਵਿੱਚ ਖੂਨ ਦਾਨ ਇੱਕ ਵੱਡੀ (State Award) ਲਹਿਰ ਬਣ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ