ਬਲਾਕ ਜਗਰਾਓਂ-ਮਾਣੂੰਕੇ ਦੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਨੂੰ ਹਜ਼ਾਰਾਂ ਦੀ ਤਾਦਾਦ ’ਚ ਭੇਜੇ ਜਨਮ ਦਿਨ ਦੇ ਵਧਾਈ ਸੰਦੇਸ਼

ਬਲਾਕ ਜਗਰਾਓਂ-ਮਾਣੂੰਕੇ ਦੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਨੂੰ ਹਜ਼ਾਰਾਂ ਦੀ ਤਾਦਾਦ ’ਚ ਭੇਜੇ ਜਨਮ ਦਿਨ ਦੇ ਵਧਾਈ ਸੰਦੇਸ਼

ਜਗਰਾਓਂ (ਜਸਵੰਤ ਰਾਏ)। ਕੁਝ ਦਿਨ ਬਾਅਦ ਆ ਰਿਹਾ 15 ਅਗਸਤ ਭਾਰਤ ਦੇਸ਼ ਦੀ ਆਜਾਦੀ ਦਾ ਦਿਹਾੜਾ ਹਰ ਸਾਲ ਦੀ ਤਰ੍ਹਾਂ ਦੇਸ਼ ਭਰ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਡੇਰਾ ਸੱਚਾ ਦੇ ਸ਼ਰਧਾਲੂਆਂ ਲਈ ਖਾਸ ਇਹ ਦਿਨ ਦੋਹਰੀ ਖੁਸ਼ੀ ਲੈ ਕੇ ਆਉਂਦਾ ਹੈ, ਕਿਉਂਕਿ ਇਸ ਦਿਨ ਆਜਾਦੀ ਦਿਹਾੜੇ ਦੇ ਦਿਨ ਹੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦਾ ਪੱਵਿਤਰ ਅਵਤਾਰ ਦਿਵਸ ਵੀ ਹੈ। ਜਿਸ ਨੂੰ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜ ਕਰਦੇ ਹੋਏ ਆਪਣੇ ਗੁਰੂ ਜੀ ਨੂੰ ਵਧਾਈ ਸੰਦੇਸ਼ ਭੇਜਦੇ ਹਨ। ਇਸ ਜਨਮ ਦਿਹਾੜੇ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੱਲੋਂ ਆਪਣੇ ਮੁਰਸ਼ਿਦ ਪ੍ਰਤੀ ਦ੍ਰਿੜ ਵਿਸ਼ਵਾਸ ਅਤੇ ਆਸਥਾ ਦਾ ਸਬੂਤ ਦਿੰਦੇ ਹੋਏ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ।

ਇਸ ਸਬੰਧੀ ਜਗਰਾਓਂ ਦੇ ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ (ਪੰਮਾ), ਬਲਾਕ ਮਾਣੂੰਕੇ ਦੇ ਬਲਾਕ ਭੰਗੀਦਾਸ ਬਲਵੀਰ ਇੰਸਾਂ ਸਮੇਤ ਹੋਰ ਮੈਂਬਰਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦਾ ਪੱਵਿਤਰ ਅਵਤਾਰ ਮਹੀਨਾ ਅਗਸਤ ਜਿਸ ਨੂੰ ਸਾਧ-ਸੰਗਤ ਬੜੇ ਹੀ ਉਤਸ਼ਾਹ ਨਾਲ ਮਨਾਉਂਦੀ ਹੋਈ ਆਪਣੇ ਮੁਰਸ਼ਿਦ ਨੂੰ ਵਧਾਈ ਸੰਦੇਸ਼ ਭੇਜਦੀ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਬਲਾਕਾਂ ਦੇ ਸ਼ਰਧਾਲੂਆਂ ਵੱਲੋਂ ਵੀ ਹਜ਼ੂਰ ਪਿਤਾ ਜੀ ਨੂੰ ਕਈ ਦਿਨਾਂ ਤੋਂ ਸਥਾਨਕ ਡਾਕ ਘਰ ’ਚ ਸਪੀਡ ਪੋਸਟ ਰਾਹੀਂ ਹਜ਼ਾਰਾਂ ਦੀ ਤਾਦਾਦ ’ਚ ਵਧਾਈ ਸੰਦੇਸ਼ ਭੇਜੇ ਗਏ ਹਨ, ਜਿਸ ਵਿੱਚ ਬਲਾਕ ਮਾਣੂੰਕੇ ਦੀ ਸਾਧ-ਸੰਗਤ ਵੱਲੋਂ 1700 ਅਤੇ ਜਗਰਾਓਂ ਦੀ ਸਾਧ-ਸੰਗਤ ਵੱਲੋਂ 700 ਦੇ ਕਰੀਬ ਵਧਾਈ ਸੰਦੇਸ਼ ਪੂਜਨੀਕ ਗੁਰੂ ਜੀ ਨੂੰ ਭੇਜੇ ਜਾ ਚੁੱਕੇ ਹਨ ਜੋ ਕਿ ਅੱਗੇ ਵੀ ਜਾਰੀ ਹਨ।

ਬਲਾਕ ਦਾ ਹਰ ਕੋਈ ਸ਼ਰਧਾਲੂ ਗੁਰੂ ਜੀ ਨੂੰ ਵਧਾਈ ਸੰਦੇਸ਼ ਭੇਜ ਕੇ ਆਪਣੇ ਪਿਆਰ ਦਾ ਇਜਹਾਰ ਕਰ ਰਿਹਾ ਹੈ ਜਿਸ ਨਾਲ ਡਾਕ ਘਰ ਵਿਖੇ ਵੀ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਅੱਜ ਦੇ ਇਸ ਵਧਾਈ ਸੰਦੇਸ਼ ਭੇਜਣ ਮੋਕੇ ਬਲਾਕ ਮਾਣੂੰਕੇ ਦੇ ਪਿੰਡ ਹਠੂਰ ਦੇ ਭੰਗੀਦਾਸ ਗਗਨਦੀਪ ਇੰਸਾਂ, 15 ਮੈਂਬਰ ਕਪੂਰ ਇੰਸਾਂ, ਰਾਜਿੰਦਰ ਇੰਸਾਂ, ਲੋਕਰਾਜ ਇੰਸਾਂ, ਦਰਬਾਰਾ ਇੰਸਾਂ, ਮੇਜਰ ਇੰਸਾਂ, ਸੁਰਜੀਤ ਇੰਸਾਂ, ਬਹਾਦਰ ਇੰਸਾਂ, ਲਖਵੀਰ ਇੰਸਾਂ, ਦੀਪਾ ਇੰਸਾਂ, ਜੰਗ ਬਹਾਦਰ ਇੰਸਾਂ, ਰਾਮਿੰਦਰ ਇੰਸਾਂ, ਤਰਸੇਮ ਲਾਲ ਇੰਸਾਂ, ਮਨਜੀਤ ਕੋਰ ਇੰਸਾਂ, ਬਲਵਿੰਦਰ ਕੋਰ ਇੰਸਾਂ, ਕੁਲਵੰਤ ਕੋਰ ਇੰਸਾਂ ਸਮੇਤ ਹੋਰ ਸਾਧ-ਸੰਗਤ ਨੇ ਦੱਸਿਆ ਕਿ ਪਿੰਡ ਹਠੂਰ ਦੇ ਸ਼ਰਧਾਲੂਆਂ ਵੱਲੋਂ ਅੱਜ ਸਥਾਨਕ ਡਾਕਖਾਨੇ ਵਿਖੇ ਸਪੀਡ ਪੋਸਟ ਰਾਹੀਂ ਗੁਰੂ ਜੀ ਨੂੰ 250 ਦੇ ਕਰੀਬ ਵਧਾਈ ਸੰਦੇਸ਼ ਭੇਜੇ ਗਏ ਹਨ ਜੋ ਕਿ ਅੱਗੇ ਵੀ ਜਾਰੀ ਰਹਿਣਗੇ।

ਇਸੇ ਤਰ੍ਹਾਂ ਜਗਰਾਓਂ ਦੇ ਵੱਡੇ ਡਾਕਘਰ ਵਿਖੇ ਅੱਜ ਦੇ ਇਸ ਵਧਾਈ ਸੰਦੇਸ਼ ਭੇਜਣ ਮੋਕੇ ਬਲਾਕ ਜਗਰਾਓਂ ਦੇ ਸ਼ਹਿਰੀ ਭੰਗੀਦਾਸ ਸੰਜੀਵ ਇੰਸਾਂ, ਰਾਜਨ ਇੰਸਾਂ, ਸੁਖਵਿੰਦਰ ਇੰਸਾਂ, ਜਸਵੰਤ ਇੰਸਾਂ, ਮੇਜਰ ਸਿੰਘ ਇੰਸਾਂ, ਅਜੈ ਇੰਸਾਂ, ਡਾ. ਰਮੇਸ਼ ਨਾਗਪਾਲ ਇੰਸਾਂ, ਮਨਜੀਤ ਕੋਰ ਇੰਸਾਂ, ਸਰਬਜੀਤ ਕੋਰ ਇੰਸਾਂ, ਸਿਮਰਮੀਤ ਕੋਰ ਅਤੇ ਮਨਜੀਤ ਕੋਰ ਇੰਸਾਂ ਸਮੇਤ ਹੋਰ ਸਾਧ-ਸੰਗਤ ਨੇ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਅੱਜ ਸਥਾਨਕ ਡਾਕਘਰ ਵਿਖੇ ਸਪੀਡ ਪੋਸਟ ਰਾਹੀਂ ਗੁਰੂ ਜੀ ਨੂੰ 225 ਦੇ ਕਰੀਬ ਵਧਾਈ ਸੰਦੇਸ਼ ਭੇਜੇ ਗਏ ਹਨ ਜੋ ਕਿ ਅੱਗੇ ਵੀ ਜਾਰੀ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ