ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮੀਂਹ ਕਾਰਨ ਸੜਕ ’ਤੇ ਡਿੱਗੇ ਦਰੱਖਤਾਂ ਨੂੰ ਹਟਾਇਆ

Tree Uprooted In Rains
ਭਾਦਸੋਂ : ਸੜਕ ’ਤੇ ਡਿੱਗੇ ਦਰੱਖਤਾਂ ਨੂੰ ਹਟਾਉਂਦੇ ਹੋਏ ਡੇਰਾ ਸ਼ਰਧਾਲੂ ਤੇ ਹੋਰ।

ਮੀਂਹ ਕਾਰਨ ਭਾਰੀ ਦਰੱਖਤਾਂ ਦੇ ਡਿੱਗਣ ਨਾਲ ਬਿਜਲੀ ਗੁੱਲ, ਆਵਾਜਾਈ ਤੇ ਆਮ ਜੀਵਨ ਪ੍ਰਭਾਵਿਤ (Tree Uprooted In Rains)

ਮਾਨਵਤਾ ਭਲਾਈ ਤੇ ਸਮਾਜ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ਼ : ਭੰਗੂ

(ਸੁਸ਼ੀਲ ਕੁਮਾਰ) ਭਾਦਸੋਂ। ਭਾਰੀ ਮੀਂਹ ਪੈਣ ਕਰਕੇ ਜਿੱਥੇ ਹੁੰਮਸ ਤੇ ਗਰਮੀ ਕਾਰਨ ਪਸੀਨੇ ਨਾਲ ਤਰ ਹੋ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ, ਉਥੇ ਦੂਜੇ ਪਾਸੇ ਭਾਰੀ ਮੀਂਹ ਕਾਰਨ ਕਈ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਤੇ ਸਬਜੀਆਂ ਨੁਕਸਾਨੀਆਂ ਗਈਆਂ। ਇਸ ਦੇ ਨਾਲ ਹੀ ਹਨੇ੍ਹਰੀ ਕਾਰਨ ਥਾਂ-ਥਾਂ ਸੜਕਾਂ ’ਤੇ ਦਰੱਖਤਾਂ ਦੇ ਡਿੱਗਣ ਕਾਰਨ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਨ੍ਹਾਂ ਡਿੱਗੇ ਦਰੱਖਤਾਂ ਨੂੰ ਡੇਰਾ ਸ਼ਰਧਾਲੂਆਂ ਨੇ ਵੱਢ ਕੇ ਸੜਕਾਂ ਤੋਂ ਪਾਸੇ ਕੀਤਾ। (Tree Uprooted In Rains)

ਦਰੱਖਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਰਹੀ

ਜਾਣਕਾਰੀ ਅਨੁਸਾਰ ਭਾਦਸੋਂ ਇਲਾਕੇ ਵਿੱਚ ਮੀਂਹ ਕਾਰਨ ਪਿਛਲੇ 48 ਘੰਟੇ ਤੋਂ ਬਿਜਲੀ ਲੁਕਣ ਮੀਚੀ ਖੇਡ ਰਹੀ ਹੈ ਅਤੇ ਭਾਦਸੋਂ-ਅਮਲੋਹ ਮੁੱਖ ਸੜਕ ’ਤੇ ਰਾਧਾ ਸਵਾਮੀ ਸਤਿਸੰਗ ਘਰ ਨੇੜੇ ਵੱਡਾ ਦਰੱਖਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ । ਜਦੋਂ ਇਸ ਬਾਰੇ ਸ਼ਹਿਰ ਭਾਦਸੋਂ ਦੇ ਡੇਰਾ ਸ਼ਰਧਾਲੂਆਂ ਨੂੰ ਪਤਾ ਲੱਗਾ ਤਾਂ ਭਾਰੀ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਉਹ ਤੁਰੰਤ ਉਸ ਜਗ੍ਹਾ ’ਤੇ ਪਹੁੰਚੇ। ਇਸ ਦੌਰਾਨ ਦੇਖਿਆ ਕਿ ਰੋਡ ਬਿਲਕੁਲ ਬੰਦ ਹੋਇਆ ਪਿਆ ਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦੇ ਹੋਏ ਡੇਰਾ ਸ਼ਰਧਾਲੂਆਂ ਨੇ ਕਰੇਨ ਦੀ ਮੱਦਦ ਨਾਲ ਉਸ ਦਰੱਖਤ ਨੂੰ ਰੋਡ ਤੋਂ ਹਟਾਇਆ ਅਤੇ ਰਾਹਗੀਰਾਂ ਤੇ ਵਹੀਕਲਾਂ ਨੂੰ ਲੰਘਣ ਲਈ ਰਸਤਾ ਸਾਫ਼ ਕੀਤਾ।

ਇਸ ਮੌਕੇ ਆਸਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਭੰਗੂ ਤੇ ਡੇਰਾ ਸ਼ਰਧਾਲੂਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 142 ਮਾਨਵਤਾ ਭਲਾਈ ਕਾਰਜਾਂ ਨੂੰ ਸਾਧ-ਸੰਗਤ ਵਧ-ਚੜ੍ਹ ਕੇ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਮਾਨਵਤਾ ਭਲਾਈ ਤੇ ਸਮਾਜ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ਼ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਆਲੇ-ਦੁਆਲੇ ਗੁੰਝਲਦਾਰ ਝਾੜੀਆਂ ਨਾਲ ਸੜਕ ਦਾ ਆਲਾ-ਦੁਆਲਾ ਘੇਰ ਰੱਖਿਆ ਹੈ ਅਤੇ ਬਹੁਤ ਵੱਡੇ-ਵੱਡੇ ਦਰੱਖਤ ਜੋ ਕਿ ਬਿਲਕੁਲ ਸੁੱਕੇ ਪਏ ਹਨ ਇਹ ਕਿਸੇ ਵੇਲੇ ਵੀ ਲੰਘ ਰਹੇ ਲੋਕਾਂ ਤੇ ਵਹੀਕਲਾਂ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ ।

ਸਾਡੀ ਜੰਗਲਾਤ ਮਹਿਕਮੇ ਨੂੰ ਅਪੀਲ ਹੈ ਕਿ ਇਨ੍ਹਾਂ ਸੁੱਕੇ ਦਰੱਖਤਾਂ ਨੂੰ ਜਲਦੀ ਤੋਂ ਜਲਦੀ ਕਟਵਾਇਆ ਜਾਵੇ ਤਾਂ ਕਿ ਵੱਡੇ ਹਾਦਸੇ ਹੋਣ ਤੋਂ ਬਚ ਸਕਣ । ਇਸ ਮੌਕੇ ਬਲਾਕ ਭੰਗੀਦਾਸ ਹੰਸਰਾਜ ਇੰਸਾਂ, ਗੁਰਮੀਤ ਸਿੰਘ ਮੀਤ, ਪ੍ਰਦੀਪ ਸਿੰਘ, ਜੁਗਨੂੰ, ਮੇਜਰ ਸਿੰਘ ਇੰਸਾਂ,ਅਵਤਾਰ ਸਿੰਘ, ਕਾਕਾ ਰਾਮਗੜ੍ਹ ਤੋਂ ਇਲਾਵਾ ਡੇਰਾ ਸ਼ਰਧਾਲੂਆਂ ਦੇ ਨਾਲ ਸਮਾਜ ਸੇਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ