Breaking News

ਟੈਕਸ ਭਰਨ ‘ਚ ਵੀ ਬਾਦਸ਼ਾਹ ਬਣੇ ਧੋਨੀ

ਭਰਿਆ 12.17 ਕਰੋੜ ਰੁਪਏ ਟੈਕਸ

ਨਵੀਂ ਦਿੱਲੀ, 24 ਜੁਲਾਈ

ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਹੋਰ ਪ੍ਰਾਪਤੀ ਹਾਸਲ ਕਰ ਲਈ ਹੈ ਇਸ ਵਾਰ ਉਹਨਾਂ ਕ੍ਰਿਕਟ ਦੇ ਮੈਦਾਨ ਦੇ ਬਾਹਰ ਰਿਕਾਰਡ ਬਣਾ ਦਿੱਤਾ ਹੈ ਧੋਨੀ ਨੇ ਸਾਲ 2017-18 ‘ਚ 12.17 ਕਰੋੜ ਰੁਪਏ ਟੈਕਸ ਜਮਾਂ ਕੀਤਾ ਹੈ, ਜੋ ਬਿਹਾਰ-ਝਾਰਖੰਡ ‘ਚ ਸਭ ਤੋਂ ਜ਼ਿਆਦਾ ਹੈ ਧੋਨੀ ਪਿਛਲੇ ਕਈ ਸਾਲਾਂ ਤੋਂ ਝਾਰਖੰਡ ‘ਚ ਸਭ ਤੋਂ ਜ਼ਿਆਦਾ ਆਮਦਨ ਟੈਕਸ ਦੇਣ ਵਾਲੇ ਵਿਅਕਤੀ ਹਨ 2016-17 ‘ਚ ਉਹਨਾਂ ਨੇ 10.93 ਕਰੋੜ ਰੁਪਏ ਟੈਕਸ ਦੇ ਤੌਰ ‘ਤੇ ਜਮਾਂ ਕੀਤਾ ਸੀ ਧੋਨੀ 2013-14 ‘ਚ ਵੀ ਇਸ ਖੇਤਰ ਤੋਂ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਸ਼ਖ਼ਸ ਸਨ

2015 ‘ਚ ਕੈਪਟਨ ਕੂਲ ਦੀ ਸਾਲਾਨਾ ਆਮਦਨ ਕਰੀਬ 765 ਕਰੋੜ ਰੁਪਏ ਸੀ

ਫੋਰਬਸ ਦੇ ਅਨੁਮਾਨ ਮੁਤਾਬਕ ਸਾਲ 2015 ‘ਚ ਕੈਪਟਨ ਕੂਲ ਦੀ ਸਾਲਾਨਾ ਆਮਦਨ 111 ਮਿਲਿਅਨ ਡਾਲਰ (ਕਰੀਬ 765 ਕਰੋੜ ਰੁਪਏ) ਸੀ ਉਸ ਸਾਲ ਧੋਨੀ ਨੇ ਕਰੀਬ 217 ਕਰੋੜ ਰੁਪਏ ਕਮਾਏ ਸਨ ਇਸ ਵਿੱਚ 24 ਕਰੋੜ ਰੁਪਏ ਦੇ ਕਰੀਬ ਉਹਨਾਂ ਦੀ ਆਮਦਨ ਅਤੇ ਬਾਕੀ ਪੈਸਾ ਇਸ਼ਤਿਹਾਰਾਂ ਤੋਂ ਆਇਆ ਸੀ
ਝਾਰਖੰਡ ਦੇ ਮੁੱਖ ਇਨਕਮ ਟੈਕਸ ਕਮਿਸ਼ਨਰ ਵੀ.ਮਹਾਲਿੰਗਮ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਬਿਹਾਰ-ਝਾਰਖੰਡ ਖੇਤਰ ਤੋਂ ਨਿੱਜੀ ਖੇਤਰ ‘ਚ ਸਭ ਤੋਂ ਜ਼ਿਆਦਾ ਟੈਕਸ ਮਹਿੰਦਰ ਸਿੰਘ ਧੋਨੀ ਨੇ ਭਰਿਆ ਹੈ ਜਦੋਂਕਿ ਕਾਰਪੋਰੇਟ ‘ਚ ਸੀਸੀਐਲ ਨੇ ਸਭ ਤੋਂ ਜ਼ਿਆਦਾ 1500 ਕਰੋੜ ਰੁਪਏ ਟੈਕਸ ਦੇ ਤੌਰ ‘ਤੇ ਦਿੱਤਾ ਹੈ ਇਸ ਮੌਕੇ ਸਾਂਝੇ ਆਮਦਨ ਕਮਿਸ਼ਨਰ ਨਿਸ਼ਾ ਓਰਾਂਵ ਸਿੰਹਮਾਰ ਸਮੇਤ ਹੋਰ ਅਧਿਕਾਰੀ ਮੌਜ਼ੂਦ ਸਨ

ਕ੍ਰਿਕਟ ਤੋਂ ਇਲਾਵਾ ਫੁੱਟਬਾਲ ਅਤੇ ਹਾਕੀ ਨਾਲ ਵੀ ਜੁੜੇ ਹਨ ਧੋਨੀ

2015 ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ 37 ਸਾਲ ਦੇ ਧੋਨੀ ਹੁਣ ਸੀਮਤ ਓਵਰਾਂ ਵਾਲੇ ਮੈਚਾਂ ‘ਚ ਹੀ ਭਰਤੀ ਟੀਮ ਵੱਲੋਂ ਖੇਡਦੇ ਹਨ ਧੋਨੀ ਕ੍ਰਿਕਟ ਤੋਂ ਇਲਾਵਾ ਬਾਕੀ ਖੇਡਾਂ ਨਾਲ ਵੀ ਜੁੜੇ ਹੋਏ ਹਨ ਇੰਡੀਅਨ ਸੁਪਰ ਲੀਗ ‘ਚ ਉਹਨਾਂ ਦੀ ਫੁੱਟਬਾਲ ਦੀ ਇੱਕ ਟੀਮ ਹੈ ਅਤੇ ਹਾੱਕੀ ਇੰਡੀਆ ਲੀਗ ‘ਚ ਉਹ ਰਾਂਚੀ ਟੀਮ ਦੇ ਸਾਂਝੇ ਮਾਲਕ ਹਨ ਇਸ ਦੇ ਨਾਲ ਹੀ ਉਹਨਾਂ 2017 ‘ਚ ਆਪਣੀ ਕੱਪੜੇ ਦੀ ਬਰਾਂਡ ‘ਸੈਵਨ’ ਵੀ ਸ਼ੁਰੂ ਕੀਤੀ ਸੀ ਹੁਣ ਉਹ ਰਾਂਚੀ ‘ਚ ਇੱਕ ਫਾਈਵ ਸਟਾਰ ਹੋਟਲ ਬਣਾਉਣਾ ਚਾਹੁੰਦੇ ਹਨ, ਇਸ ਲਈ ਉਹਨਾਂ ਰਾਜ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top