Breaking News

ਜੀਵਨਸਾਥੀ ਲੱਭਣ ਦੀ ਸਲਾਹ ਦੇਣਗੇ ਧੋਨੀ

 ਭਾਰਤੀ ਮੈਟਰੋਮੋਨੀ ਦੇ ਬ੍ਰਾਂਡ ਅੰਬੇਸਡਰ ਬਣੇ ਧੋਨੀ

ਨਵੀਂ ਦਿੱਲੀ, 12 ਨਵੰਬਰ 
ਸਾਬਕਾ ਭਾਰਤੀ ਕ੍ਰਿਕਟ ਕਪਤਾਨ ਅਤੇ ਸੀਮਤ ਓਵਰਾਂ ਦੀ ਮੌਜ਼ੂਦਾ ਟੀਮ ਦੇ ਮੈਂਬਰ ਮਹਿੰਦਰ ਸਿੰਘ ਧੋਨੀ ਨੂੰ ਅੱਵਲ ਆਨਲਾਈਨ ਵਿਆਹ ਸੇਵਾ ਦੇਣ ਵਾਲੀ ‘ਭਾਰਤ ਮੈਟਰੋਮੋਨੀ’ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ ਭਾਰਤ ਮੇਟਰੋਮੋਨੀ ਨੇ ਆਪਣੇ ਬਿਆਨ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੋਨੀ ਨੇ ਬ੍ਰਾਂਡ ਅੰਬੇਸਡਰ ਬਣਾਏ ਜਾਣ ‘ਤੇ ਕਿਹਾ ਕਿ ਮੈਨੂੰ ਇਸ ਪ੍ਰਸਿੱਧ ਆਨਲਾਈਨ ਸੇਵਾ ਨਾਲ ਜੁੜ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਸਭ ਤੋਂ ਜਿਆਦਾ ਭਰੋਸੇਯੋਗ ਅਤੇ ਸਫ਼ਲ ਮੇਟਰੋਮੋਨੀ ਬ੍ਰਾਂਡ ਹੈ ਜਿਸ ਨੇ ਪਿਛਲੇ 18 ਸਾਲ ਦੌਰਾਨ ਲੱਖਾਂ ਲੋਕਾਂ ਨੂੰ ਜੀਵਨ ਸਾਥੀ ਮਿਲਵਾਉਣ ‘ਚ ਮੱਦਦ ਕੀਤੀ ਹੈ ਮੈਨੂੰ ਇਸ ਨਾਲ ਜੁੜ ਕੇ ਮਾਣ ਮਹਿਸੂਸ ਹੋ ਰਿਹਾ ਹੈ

 

ਆਨਲਾਈਨ ਸੇਵਾ ਦੇ ਕਾਰਜਕੀਰ ਅਧਿਕਾਰੀ ਮੁਰੁਗਵੇਲ ਜਾਨਕੀਰਮਨ ਨੇ ਕਿਹਾ ਕਿ ਅਸੀਂ ਇਸ ਅਸਾਧਾਰਨ ਕ੍ਰਿਕਟਰ ਨਾਲ ਜੁੜ ਕੇ ਮਾਣਮੱਤੇ ਮਹਿਸੂਸ ਕਰਦੇ ਹਾਂ ਆਪਣੇ ਸਫ਼ਲ ਵਿਆਹੁਤਾ ਜ਼ਿੰਦਗੀ ਕਾਰਨ ਉਹ ਨੌਜਵਾਨਾਂ ਲਈ ਆਦਰਸ਼ ਹਨ ਅਤੇ ਇਸ ਆਨਲਾਈਨ ਸੇਵਾ ਦਾ ਸਭ ਤੋਂ ਸਹੀ ਅੰਬੈਸਡਰ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top