ਖੇਡ ਮੈਦਾਨ

ਧੋਨੀ ਦੇ ਮਾਸਟਰ ਕਲਾਸ ਦੇ ਬਾਵਜ਼ੂਦ ਚੇੱਨਈ ਇੱਕ ਦੌੜ ਨਾਲ ਹਾਰੀ

Dhoni, Class, Chennai, Lose

ਆਈਪੀਐੱਲ ‘ਚ ਕਪਤਾਨ ਦੇ ਤੌਰ ‘ਤੇ ਧੋਨੀ ਨੇ 4000 ਦੌੜਾਂ ਕੀਤੀਆਂ ਪੂਰੀਆਂ, ਆਈਪੀਐੱਲ ‘ਚ 23ਵਾਂ ਅਰਧ ਸੈਂਕੜਾ ਵੀ ਕੀਤਾ ਪੂਰਾ

ਬੰਗਲੌਰ | ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ 84 ਦੌੜਾਂ ਦੀ ਜਬਰਦਸਤ ਪਾਰੀ ਦੇ ਬਾਵਜ਼ੂਦ ਚੇੱਨਈ ਸੁਪਰ ਕਿੰਗਸ ਨੂੰ ਰਾਇਲ ਚੈਲੰਜਰਸ ਬੰਗਲੋਰ ਦੇ ਹੱਥੋਂ ਮੁਕਾਬਲੇ ‘ਚ ਰੋਮਾਂਚਕ ਸੰਘਰਸ਼ ‘ਚ ਇੱਕ ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਚੇੱਨਹੀ ਦਾ ਪਲੇਅ ਆਫ ‘ਚ ਜਾਣ ਦਾ ਇਤਜ਼ਾਰ ਵਧ ਗਿਆ ਚੇੱਨਈ ਨੂੰ ਆਖਰੀ ਓਵਰ ‘ਚ ਜਿੱਤ ਲਈ 26 ਦੌੜਾਂ ਚਾਹੀਦੀਆਂ ਸਨ ਤੇ ਧੋਨੀ ਨੇ ਪਹਿਲੀਆਂ ਪੰਜ ਗੇਂਦਾਂ ‘ਤੇ 4,6,6,2,6 ਦੌੜਾਂ ਜੜ ਦਿੱਤੀਆਂ ਅੰਤਿਮ ਗੇਂਦ ‘ਤੇ ਚੇਨਈ ਨੂੰ ਦੋ ਦੌੜਾਂ ਦੀ ਜ਼ਰੂਰਤ ਸੀ ਤੇ ਧੋਨੀ ਗੇਂਦ ਖੁੰਝਣ ਕਾਰਨ ਇੱਕ ਦੌੜ ਲੈ ਦੀ ਕੋਸ਼ਿਸ ‘ਚ ਸ਼ਾਰਦੁਲ ਠਾਕੁਰ ਰਨ ਆਊਟ ਹੋ ਗਏ ਧੋਨੀ ਨੇ ਇਕੱਲੇ ਆਪਣੇ ਦਮ ‘ਤੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਬੰਗਲੌਰ ਨੇ ਸੱਤ ਵਿਕਟਾਂ ‘ਤੇ 161 ਦੌੜਾਂ ਬਣਾਈਆਂ ਜਦੋਂਕਿ ਚੇੱਨਈ ਨੇ ਅੱਠ ਵਿਕਟਾਂ ‘ਤੇ 160 ਦੌੜਾਂ ਬਣਾਈਆਂ ਧੋਨੀ ਨੇ ਸਿਰਫ 48 ਗੇਂਦਾਂ ‘ਤੇ ਪੰਜ ਚੌਕੇ ਤੇ ਸੱਤ ਛੱਕੇ ਜੜਦਿਆਂ ਨਾਬਾਦ 84 ਦੌੜਾਂ ਠੋਕੀਆਂ ਜੋ ਟੀ20 ‘ਚ ਉਨ੍ਹਾਂ ਦਾ ਸਰਵੋਤਮ ਸਕੋਰ ਸੀ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਟੀਚੇ ਦਾ ਪਿੱਛਾ ਕਰਨ ਉੱਤਰੀ ਚੇੱਨਈ ਨੂੰ ਪਹਿਲੇ ਹੀ ਓਵਰ ‘ਚ ਦੋ ਵਿਕਟਾਂ ਲੈ ਕੇ ਹਿਲਾ ਦਿੱਤਾ ਚੇੱਨਈ ਦੀ ਤੀਜੀ ਵਿਕਟ 17 ਦੇ ਸਕੋਰ ‘ਤੇ ਡਿੱਗੀ ਕੇਦਾਰ ਜਾਧਵ ਨੇ ਦੋ ਚੌਕੇ ਲਾਏ ਤੇ ਉਮੇਸ਼ ਦੀ ਗੇਂਦ ‘ਤੇ ਡਿਵੀਲੀਅਰਸ ਨੂੰ ਕੈਚ ਦੇ ਬੈਠੇ ਚੌਥੀ ਵਿਕਟ 28 ਪਰ ਪੰਜਵੀਂ ਵਿਕਟ ਲਈ 52 ਦੌੜਾ ਦੀ ਸਾਂਝੇਦਾਰੀ ਕੀਤੀ ਚੇੱਨਈ ਲਈ ਹਾਲਾਤ ਕੁਝ ਸੰਭਲਦੇ ਨਜ਼ਰ ਆ ਰਹੇ ਸਨ ਕਿ ਉਦੋਂ ਹੀ ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੇ 14ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਰਾਇਡੂ ਨੂੰ ਬੋਲਡ ਕਰ ਦਿੱਤਾ  ਆਖਰੀ ਓਵਰ ‘ਚ ਧੋਨੀ ਨੇ ਸਾਹਸਿਕ ਕੋਸ਼ਿਸ਼ ਕੀਤੀ ਪਰ ਚੇੱਨਈ ਨੂੰ ਇੱਕ ਦੌੜ ਤੋਂ ਹਾਰ ਝੱਲਣੀ ਪੈ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top