Breaking News

ਸ੍ਰੀਲੰਕਾਈ ਕ੍ਰਿਕੇਟਰਾਂ ਲਈ ‘ਕੋਚ’ ਬਣੇ ਧੋਨੀ

Mohinder Singh Dhoni, Cricket, Coach, SriLanka,Team, Sports

ਏਜੰਸੀ
ਮੁੰਬਈ, 26 ਦਸੰਬਰ

ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਹੁਸ਼ਿਆਰ ਖਿਡਾਰੀ ਮੰਨੇ ਜਾਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਉਨ੍ਹਾਂ ਨੂੰ ਮਹਾਨ ਅਤੇ ਅੱਵਲ ਦਰਜੇ ਦੇ ਕ੍ਰਿਕੇਟਰ ਦਾ ਦਰਜਾ ਕਿਉਂ ਹਾਸਲ ਹੈ

ਉਨ੍ਹਾਂ ਦਾ ਇੱਕ ਵੀਡੀਓ ਜੋ ਇਨ੍ਹਾਂ ਦਿਨਾਂ ‘ਚ ਚਰਚਾ ‘ਚ ਹੈ ਉਸ ‘ਚ ਉਹ ਆਪਣੀ ਨਹੀਂ ਸਗੋਂ ਸ੍ਰੀਲੰਕਾਈ ਟੀਮ ਦੇ ਖਿਡਾਰੀਆਂ ਨੂੰ ਸਿਖਾਉਂਦੇ ਨਜ਼ਰ ਆ ਰਹੇ ਹਨ ਮੁੰਬਈ ‘ਚ ਸੀਰੀਜ਼ ਦੇ ਆਖਰੀ ਟੀ20 ‘ਚ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਮਹਿਮਾਨ ਟੀਮ ਦੇ ਖਿਡਾਰੀ ਜਦੋਂ ਮੈਦਾਨ ਦੇ ਕਿਨਾਰੇ ਖੜ੍ਹੇ ਸਨ ਉਦੋਂ ਧੋਨੀ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਬੱਲੇਬਾਜ਼ੀ ਦੇ ਸ਼ਾਟਸ ਸਬੰਧੀ ਕੁਝ ਦੱਸਦਿਆਂ ਵਿਖਾਈ ਦਿੱਤੇ

ਇਸ ਵੀਡੀਓ ‘ਚ ਅਕੀਲਾ ਧਨੰਜੈ, ਉੱਪਲ ਥਰੰਗਾ ਅਤੇ ਸਦੀਰਾ ਸਮਰਵਿਕ੍ਰਮਾ ਵਿਖਾਈ ਦੇ ਰਹੇ ਹਨ ਜੋ ਧੋਨੀ ਦੀਆਂ ਗੱਲਾਂ ਆਪਣੇ ਕੋਚ ਵਾਂਗ ਸੁਣਦੇ ਦਿਸ ਰਹੇ ਹਨ ਧੋਨੀ ਦੇ ਹੱਥਾਂ ਦੇ ਇਸ਼ਾਰੇ ਨਾਲ ਸ੍ਰੀਲੰਕਾਈ ਖਿਡਾਰੀਆਂ ਨੂੰ ਸ਼ਾਟਸ ਬਾਰੇ ਕੁਝ ਗੱਲ ਕਹੀ

ਇਸ ਦੌਰਾਨ ਦੂਜੇ ਪਾਸੇ ਕੁਮੈਂਟੇਟਰ ਸੰਜੈ ਮਾਂਜਰੇਕਰ ਹਾਰਨ ਵਾਲੀ ਟੀਮ ਦੇ ਕਪਤਾਨ ਉੱਪਲ ਥਰੰਗਾ ਨਾਲ ਗੱਲ ਕਰ ਰਹੇ ਸਨ ਜਦੋਂਕਿ ਕੈਮਰਾ ਜਦੋਂ ਉਨ੍ਹਾਂ ਦੀ ਟੀਮ ਵੱਲ ਗਿਆ ਉਦੋਂ ਦਿਸਿਆ ਕਿ ਇੱਕ ਪਾਸੇ ਧੋਨੀ ਸ੍ਰੀਲੰਕਾਈ ਟੀਮ ਦੇ ਖਿਡਾਰੀਆਂ ਨੂੰ ਕੁਝ ਸਮਝਾ ਰਹੇ ਹਨ ਹਾਲ ਹੀ ‘ਚ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਧੋਨੀ ਨੂੰ ਬੇਹੱਦ ਸਮਝਦਾਰ ਕ੍ਰਿਕੇਟਰ ਦੱਸਦਿਆਂ ਕਿਹਾ ਸੀ ਕਿ 2019 ਵਿਸ਼ਵ ਕੱਪ ਲਈ ਉਨ੍ਹਾਂ ਦੀ ਟੀਮ ‘ਚ ਧੋਨੀ ਦੀ ਜਗ੍ਹਾ ਲੈਣ ਵਾਲਾ ਕੋਈ ਹੋਰ ਬਦਲ ਮੌਜ਼ੂਦ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top