ਖੇਡ ਮੈਦਾਨ

‘ਯੈਲੋ ਬ੍ਰਿਗੇਡ’ ਨੂੰ ਜੇਤੂ ਪਟੜੀ ‘ਤੇ ਲਿਆਉਣ ਉੱਤਰਨਗੇ ਧੋਨੀ

Dhoni, Yellow Brigade, Winner

ਚੇੱਨਈ ਨੇ ਪਿਛਲਾ ਮੈਚ 37 ਦੌੜਾਂ ਨਾਲ ਗੁਆਇਆ ਸੀ

ਚੇੱਨਈ | ਆਈਪੀਅੇੱਲ ਦੀ ਸਭ ਤੋਂ ਸਫਰ ਟੀਮ ਚੈੱਨਈ ਸੁਪਰ ਕਿੰਗਸ 12ਵੇਂ ਸੈਸ਼ਨ ‘ਚ ਵੀ ਜਬਰਦਸਤ ਪ੍ਰਦਰਸ਼ਨ ਕਰ ਰਹੀ ਹੈ, ਹਾਲਾਂਕਿ ਮੁੰਬਈ ਇੰਡੀਅੰਜ਼ ਤੋਂ ਮਿਲੀ ਪਿਛਲੀ ਹਾਰ ਤੋਂ ਬਾਦ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਸ਼ਨਿੱਚਰਵਾਰ ਨੂੰ ਕਿੰਗਸ ਇਲੈਵਨ ਪੰਜਾਬ ਖਿਲਾਫ ਘਰੇਲੂ ਮੁਕਾਬਲੇ ‘ਚ ਟੀਮ ਨੂੰ ਜਿੱਤ ਦੀ ਪਟੜੀ ‘ਤੇ ਵਾਪਸ ਲਿਆਉਣ ਦਾ ਦਬਾਅ ਰਹੇਗਾ
ਚੇੱਨਈ ਨੇ ਮੁੰਬਈ ਦੇ ਘਰੇਲੂ ਮੈਦਾਨ ‘ਤੇ ਉਸ ਤੋਂ ਪਿਛਲਾ ਮੈਚ 37 ਦੌੜਾਂ ਨਾਲ ਗੁਆਇਆ ਸੀ, ਹਾਲਾਂਕਿ ਆਪਣੇ ਹੁਣ ਤੱਕ ਦੇ ਚਾਰ ਮੈਚਾਂ ‘ਚ ਇਹ ਉਸ ਦੀ ਪਹਿਲੀ ਹੀ ਹਾਰ ਹੈ ਤੇ ਉਸ ਨੇ ਆਪਣੇ ਸ਼ੁਰੂਆਤੀ ਤਿੰਨ ਮੈਚ ਜਿੱਤੇ ਹਨ ਉਹ ਛੇ ਅੰਕਾਂ ਨਾਲ ਤੀਜੇ ਨੰਬਰ ‘ਤੇ ਚੱਲ ਰਹੀ ਹੈ, ਜਦੋਂਕਿ ਕਿੰਗਸ ਇਲੈਵਨ ਪੰਜਾਬ ਦਾ ਵੀ 12ਵੇਂ ਸੈਸ਼ਨ ‘ਚ ਪ੍ਰਦਰਸ਼ਨ ਸ਼ੁਰੂਆਤ ਤੋਂ ਬਿਹਤਰੀਨ ਰਿਹਾ ਹੈ ਤੇ ਉਸ ਦੇ ਵੀ ਚੇੱਨਈ ਦੇ ਸਮਾਨ ਅੰਕ ਹਨ ਪਰ ਬਿਹਤਰ ਰਨ ਰੇਟ ਨਾਲ ਉਹ ਦੂਜੇ ਨੰਬਰ ‘ਤੇ ਹੈ ਪੰਜਾਬ ਨੇ ਪਿਛਲੇ ਮੈਚ ‘ਚ ਦਿੱਲੀ ਕੈਪੀਟਲਸ ਨੂੰ 14 ਦੌੜਾਂ ਨਾਲ ਹਰਾਇਆ ਸੀ ਦੋਵੇਂ ਟੀਮਾਂ ਦੀ ਮੌਜ਼ੂਦਾ ਫਾਰਮ ਨੂੰ ਵਖਦਿਆਂ ਪੰਜਾਬ ਤੇ ਚੇੱਨਈ ਦਰਮਿਆਨ ਬਰਾਬਰੀ ਦੇ ਮੁਕਾਬਲੇ ਦੀ ਉਮੀਦ ਕੀਤੀ ਜਾ ਸਕਦੀ ਹੇ
ਚੇੱਨਹੀ ਦੇ ਨਿਵਾਸੀ ਰਵੀਚੰਦਰਨ ਅਸ਼ਵਿਨ ਦੀ ਕੋਸ਼ਿਸ਼ ਰਹਗੀ ਕਿ ਉਹ ਆਪਣੀ ਅਗਵਾਈ ‘ਚ ਪੰਜਾਬ ਦਾ ਜੇਤੂ ਰਥ ਬਰਕਰਾਰ ਰੱਖੇ ਜਦੋਂਕਿ ਝਾਰਖੰਡ ਦੇ ਧੋਨੀ ਆਪਣੀ ਕਪਤਾਨੀ ‘ਚ ਚੈੱਨਈ ਨੂੰ ਉਸ ਦੇ ਘਰੇਲੂ ਮੈਦਾਨ ‘ਤੇ ਵਾਪਸ ਜਿੱਤ ਦੀ ਪਟੜੀ ‘ਤੇ ਉਤਾਰਨ ਦੀ ਕੋਸ਼ਿਸ਼ ਕਰਨਗੇ ਪੰਜਾਬ ਜੇਕਰ ਚੇੱਨਈ ਦੇ ਮੈਦਾਨ ‘ਤੇ ਵੀ ਜਿੱਤ ਦਰਜ ਕਰਦੀ ਹੈ ਤਾਂ ਨਾ ਸਿਰਫ ਇਸ ਨਾਲ ਉਸ ਦਾ ਆਤਮ ਵਿਸ਼ਵਾਸ ਵਧੇਗਾ ਸਗੋਂ ਉਹ ਸੂਚੀ ‘ਚ ਵੀ ਚੋਟੀ ‘ਤੇ ਪਹੁੰਚ ਜਾਵੇਗੀ ਆਈਪੀਐੱਲ ‘ਚ ਪਹਿਲੇ ਖਿਤਾਬ ਦੀ ਤਲਾਸ਼ ‘ਚ ਜੁਟੀ ਪੰਜਾਬ ਦਾ ਦਿੱਲੀ ਖਿਲਾਫ ਮੈਚ ਵੀ ਕਾਫੀ ਰੋਮਾਂਚਕ ਰਿਹਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top