ਡੀਜਲ 13 ਪੈਸੇ ਸਸਤਾ, ਪੈਟਰੋਲ ਸਥਿਰ

0
Increase, Petrol, Diesel, Prices

ਡੀਜਲ 13 ਪੈਸੇ ਸਸਤਾ, ਪੈਟਰੋਲ ਸਥਿਰ

ਨਵੀਂ ਦਿੱਲੀ। ਪੈਟਰੋਲ ਦੀ ਕੀਮਤ ਸ਼ਨਿੱਚਰਵਾਰ ਨੂੰ ਲਗਾਤਾਰ ਚੌਥੇ ਦਿਨ ਸਥਿਰ ਰਹੀ, ਜਦੋਂਕਿ ਡੀਜ਼ਲ 13 ਪੈਸੇ ਸਸਤਾ ਹੋ ਗਿਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 82.08 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ। ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਇਸ ਦੀਆਂ ਕੀਮਤਾਂ ਕ੍ਰਮਵਾਰ 83.57 ਰੁਪਏ, 88.73 ਰੁਪਏ ਅਤੇ 85.04 ਰੁਪਏ ਪ੍ਰਤੀ ਲੀਟਰ ‘ਤੇ ਰਹੀਆਂ। ਡੀਜ਼ਲ ਇਨ੍ਹਾਂ ਚਾਰਾਂ ਮਹਾਂਨਗਰਾਂ ਵਿੱਚ 13-13 ਪੈਸੇ ਪ੍ਰਤੀ ਮਹਿੰਗਾ ਹੋਇਆ। ਦਿੱਲੀ ਵਿਚ ਇਕ ਲੀਟਰ ਡੀਜ਼ਲ ਦੀ ਕੀਮਤ 73.27 ਰੁਪਏ, ਕੋਲਕਾਤਾ ਵਿਚ 76.77 ਰੁਪਏ, ਮੁੰਬਈ ਵਿਚ 79.81 ਰੁਪਏ ਅਤੇ ਚੇਨਈ ਵਿਚ 78.58 ਰੁਪਏ ਸੀ।

Petrol, Diesel, Price, Declines

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.