Breaking News

ਡੀਜ਼ਲ, ਪੈਟਰੋਲ ਫਿਰ ਹੋਏ ਮਹਿੰਗੇ

ਨਵੀਂ ਦਿੱਲੀ.  ਸਰਕਾਰੀ ਤੇਲ ਕੰਪਨੀਆਂ ਨੇ ਡੀਜ਼ਲ ਦੇ ਮੁੱਲ ਵਿਚ ਫੇਰ ਵਾਧਾ ਕਰਦੇ ਹੋਏ 1.26 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਹੈ। ਓਥੇ ਹੀ ਪੈਟਰੋਲ ਵਿਚ 5 ਪੈਸੇ ਪ੍ਰਤੀ ਲੀਟਰ ਦਾ ਮਾਮੂਲੀ ਵਾਧਾ ਕੀਤਾ ਗਿਆ ਹੈ। ਇਸ ਵਾਧੇ ਮਗਰੋਂ ਕੌਮੀ ਰਾਜਧਾਨੀ ਵਿਚ ਡੀਜ਼ਲ 55.19 ਰੁਪਏ ਅਤੇ ਪੈਟਰੋਲ 65.65 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਨਵੀਆਂ ਕੀਮਤਾਂ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਤੇਲ ਕੰਪਨੀਆਂ ਨੇ 1 ਮਈ ਨੂੰ ਪੈਟਰੋਲ ਦੀ ਕੀਮਤ 1.06 ਰੁਪਏ, 16 ਮਈ ਨੂੰ 83 ਪੈਸੇ, 1 ਜੂਨ ਨੂੰ 2.58 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵਿਚ 1 ਮਈ ਨੂੰ 2.94 ਰੁਪਏ, 16 ਮਈ ਨੂੰ 1.26 ਰੁਪਏ, 1 ਜੂਨ ਨੂੰ 2.26 ਰੁਪਏ ਪ੍ਰਤੀ ਲੀਟਰ ਦੀ ਵਾਧਾ ਕੀਤਾ ਗਿਆ ਸੀ।

ਤਿੰਨੇ ਤੇਲ ਕੰਪਨੀਆਂ-ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਨੇ 16 ਅਪ੍ਰੈਲ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਯਮਵਾਰ 74 ਪੈਸੇ ਤੇ 1.30 ਰੁਪਏ ਦੀ ਕਟੌਤੀ ਕੀਤੀ ਸੀ। ਤਿੰਨੇ ਕੰਪਨੀਆਂ ਕੱਚੇ ਤੇਲ (ਕਰੂਡ) ਦੇ ਕੌਮਾਂਤਰੀ ਮੁੱਲਾਂ ਦੇ ਆਧਾਰ ‘ਤੇ ਈਂਧਨ ਦੀਆਂ ਕੀਮਤਾਂ ਦੀ ਹਰ ਪੰਦਰਵਾੜੇ ਸਮੀਖਿਆ ਕਰਦੀਆਂ ਹਨ। ਇਸ ਕੰਮ ਲਈ ਤੇਲ ਕੰਪਨੀਆਂ ਨੇ ਮਹੀਨੇ ਦੀ 1 ਤੇ 16 ਤਰੀਕ ਨਿਰਧਾਰਤ ਕੀਤੀ ਹੋਈ ਹੈ। ਸਮੀਖਿਆ ਦੇ ਸਮੇਂ ਉਹ ਡਾਲਰ ਅਤੇ ਰੁਪਏ ਦੀ ਵਟਾਂਦਰਾ ਦਰ ਨੂੰ ਵੀ ਧਿਆਨ ਵਿਚ ਰੱਖਦੀਆਂ ਹਨ।

ਪ੍ਰਸਿੱਧ ਖਬਰਾਂ

To Top