ਦਿਗਵਿਜੇ ਨੇ ਸਾਧਿਆ ਮੋਹਨ ਭਾਗਵਤ ‘ਤੇ ਨਿਸ਼ਾਨਾ

0
Digvijay, Targets,, Mohan Bhagwat

ਭੋਪਾਲ। ਕਾਂਗਰਸ ਨੇਤਾ ਦਿਗਵਿਜੇ ਸਿੰਘ ਅਤੇ ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਪੁਮੁੱਖ ਮੋਹਨ ਭਾਗਵਤ ਤੇ ਨਿਸ਼ਾਨਾ ਸਾਧਿਆ। ਜਿੱਥੇ ਸਿੰਘ ਨੇ ਕਿਹਾ ਕਿ ਜਿਸ ਦਿਨ ਭਾਗਵਤ ਏਕਤਾ ਦਾ ਸੰਦੇਸ਼ ਦੇਣਾ ਸ਼ੁਰੂ ਕਰ ਦੇਣਗੇ, ਉਸ ਦਿਨ ਤੋਂ ਸਾਡੀ ਪਾਰਟੀ ਦਾ ਸੰਘ ਤੋਂ ਸਾਰੇ ਮਤਭੇਦ ਵੀ ਖਤਮ ਹੋ ਜਾਣਗੇ।

ਉਥੇ, ਓਵੈਸੀ ਨੇ ਕਿਹਾ ਕਿ ਭਾਗਵਤ ਨੂੰ ਨਾ ਤਾਂ ਸੰਵਿਧਾਨ ‘ਤੇ ਭਰੋਸਾ ਹੈ ਅਤੇ ਨਾ ਹੀ ਸੰਵਿਧਾਨ ਨਿਰਮਾਤਾ ਬੀਆਰ ਅੰਬੇਡਕਰ ‘ਤੇ ਦਿਗਵਿਜੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਜਿਸ ਦਿਨ ਸੰਘ ਪਿਆਰ ਅਤੇ ਗਾਂਧੀ ਜੀ ਦੇ ਸੰਦੇਸ਼ ‘ਤੇ ਚੱਲਣ ਦਾ ਫੈਸਲਾ ਕਰਨਗੇ, ਮਾਬ ਲੀਚਿੰਗ ਅਤੇ ਨਫਰਤ ਵੀ ਖਤਮ ਹੋ ਜਾਵੇਗੀ। Digvijay

ਮਹਾਰਾਸ਼ਟਰ ਦੇ ਜਲਨਾ ਜ਼ਿਲ੍ਹੇ ‘ਚ ਚੁਣਾਵੀ ਰੈਲੀ ‘ਚ ਓਵੈਸੀ ਨੇ ਕਿਹਾ ਕਿ ਮੁਸਿਲਮ, ਦਲਿਤ ਅਤੇ ਇੱਥੋਂ ਤੱਕ ਕਿ ਹਿੰਦੂ ਵੀ ਮਾਬ ਲੀਚਿੰਗ ਦੀ ਘਟਨਾਵਾਂ ਦਾ ਸ਼ਿਕਾਰ ਹੋਏ ਹਨ।

ਲੀਚਿੰਗ ਕਰਨ ਵਾਲੇ ਅਪਰਾਧੀ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂਰਾਮ ਗੋਡਸੇ ਦੇ ਵੰਸ਼ਜ ਹਨ। ਹੈਦਰਾਬਾਦ ਦੇ ਸਾਂਸਦ ਨੇ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਨਵੀਂ ਦਿੱਲੀ ‘ਚ ਹੋਏ 1984 ਦੇ ਸਿੱਖ ਵਿਰੋਧੀ ਦੰਗੇ ਅਤੇ 2002 ਦੇ ਗੁਜਰਾਤ ਦੰਗੇ ਤੋਂ ਵੀ ਮਾਬ ਲੀਚਿੰਗ ਦੀ ਘਟਨਾ ਦੱਸੀ। ਦੇਸ਼ ‘ਚ ਕਿਸਾਨ ਆਤਮਹੱਤਿਆ, ਬੇਰੋਜ਼ਗਾਰੀ, ਮਹਿੰਗਾਈ ਦੀ ਸਮੱਸਿਆ ਹੈ ਪਰ, ਭਾਜਪਾ ਧਾਰਾ 370, ਪਾਕਿਸਤਾਨ ਅਤੇ ਹਿੰਦੂ-ਸੁਸਿਲਮ ਵਰਗੇ ਭਾਵਨਾ ਵਾਲੇ ਮੁੱਦਿਆਂ ਨੂੰ ਚੁੱਕਣ ‘ਚ ਮਸ਼ਤੂਫ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।