ਦਿਲੀਪ ਕੁਮਾਰ ਮੁੰਬਈ ਦੇ ਹਸਪਤਾਲ ਵਿੱਚ ਹਏ ਭਰਤੀ

ਦਿਲੀਪ ਕੁਮਾਰ ਮੁੰਬਈ ਦੇ ਹਸਪਤਾਲ ਵਿੱਚ ਹਏ ਭਰਤੀ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਗਜ ਅਭਿਨੇਤਾ ਦਿਲੀਪ ਕੁਮਾਰ ਨੂੰ ਐਤਵਾਰ ਸਵੇਰੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਦੋਂ ਉਨ੍ਹਾਂ ਨੂੰ ਸਾਹ ਦੀ ਸ਼ਿਕਾਇਤ ਹੋਈ। ਬਜ਼ੁਰਗ ਅਦਾਕਾਰ ਦੇ ਅਧਿਕਾਰਤ ਟਵਿੱਟਰ ਤੇ ਕਿਹਾ, ਦਿਲੀਪ ਸਹਿਬ ਨੂੰ ਨਿਯਮਤ ਜਾਂਚ ਲਈ ਨਾਨ ਕੋਵਿਡ ਪੀਡੀ ਹਿੰਦੂਜਾ ਹਸਪਤਾਲ ਖਰ ਵਿਖੇ ਦਾਖਲ ਕਰਵਾਇਆ ਗਿਆ ਹੈ। ਉਸਨੂੰ ਅੱਜ ਸਵੇਰੇ ਸਾਹ ਲੈਣ ਵਿੱਚ ਮੁਸ਼ਕਲ ਆਈ। ਦਲੀਪ ਸਹਿਬ ਦੀ ਭਲਾਈ ਲਈ ਅਰਦਾਸ ਕਰੋ ਜੀ। ਦਿਲੀਪ ਸਹਿਬ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ ਅਤੇ ਹਿੰਦੀ ਸਿਨੇਮਾ ਦੇ ਇਤਿਹਾਸ ਵਿਚ ਸਭ ਤੋਂ ਮਹਾਨ ਅਦਾਕਾਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।