ਦਿਲੀਪ ਕੁਮਾਰ ਨੂੰ ਹਸਪਤਾਲ ’ਚੋਂ ਮਿਲੀ ਛੁੱਟੀ

0
309

ਸਾਹ ਲੈਣ ’ਚ ਤਕਲੀਫ਼ ਹੋਣ ਦੇ ਚੱਲਦਿਆਂ ਹਸਪਤਾਲ ਕਰਵਾਇਆ ਗਿਆ ਸੀ ਭਰਤੀ

ਮੁੰਬਈ । ਬਾਲੀਵੁੱਡ ਦੇ ਟ੍ਰੇਜਡੀ ਕਿੰਗ ਦਿਲੀਪ ਕੁਮਾਰ ਦੀ ਸਿਹਤ ’ਚ ਸੁਧਾਰ ਹੋਣ ਤੋਂ ਬਾਅਦ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਦਿਲੀਪ ਕੁਮਾਰ ਨੂੰ ਸਾਹ ਲੈਣ ’ਚ ਤਕਲੀਕ ਹੋਣ ਤੋਂ ਬਾਅਦ ਹਿੰਦੁਜਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਉਨ੍ਹਾਂ ਦੇ ਫੇਫੜੇ ਦਾ ਆਪ੍ਰੇਸ਼ਨ ਕਰਕੇ ਪਾਣੀ ਕੱਢਿਆ ਗਿਆ ਤੇ ਠੀਕ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ।

ਅਦਾਕਾਰ ਦਿਲੀਪ ਕੁਮਾਰ ਦੇ ਟਵਿੱਟਰ ਅਕਾਊਂਟ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਦੇ ਟਵਿੱਟਰ ’ਤੇ ਲਿਖਿਆ ਗਿਆ, ਤੁਹਾਡੇ ਪਿਆਰ ਤੇ ਸਨੇਹ, ਤੁਹਾਡੀਆਂ ਅਰਦਾਸਾਂ ਤੇ ਡਾਕਟਰ ਗੋਖਲੇ, ਪਾਰਕਰ, ਡਾਕਟਰ ਅਰੁਣ ਸ਼ਾਹ ਤੇ ਹਿੰਦੁਜਾ ਦੀ ਪੂਰੀ ਟੀਮ ਦੀ ਮਿਹਨਤ ਸਦਕਾ ਦਿਲੀਪ ਕੁਮਾਰ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।