ਪੰਜਾਬ

ਬਠਿੰਡਾ ਦੀ ਦਿਲਸ਼ਾਦ ਕੌਰ ਨੇ ਪੀਸੀਐੱਸ ਦੀ ਪ੍ਰੀਖਿਆ ਪਾਸ ਕਰਕੇ ਹਾਸਲ ਕੀਤਾ ਤੀਜਾ ਰੈਂਕ

Dilshad Kaur of Bathinda secured third rank after passing the PCS exam

ਬਠਿੰਡਾ|  ਬਠਿੰਡਾ ਸ਼ਹਿਰ ਦੇ ਬਾਬਾ ਫਰੀਦ ਨਗਰ ਦੀ ਵਿਦਿਆਰਥਣ ਦਿਲਸ਼ਾਦ ਕੌਰ ਨੇ ਪੀਸੀਐੱਸ ਜੁਡੀਸ਼ੀਅਲ ਦੀ ਪ੍ਰੀਖਿਆ ਵਿੱਚੋਂ ਤੀਜਾ ਰੈਂਕ ਹਾਸਲ ਕਰਕੇ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ ਇਸ ਮੌਕੇ ਉਨ੍ਹਾਂ ਦੇ ਘਰ ਲੋਕ ਵਧਾਈਆਂ ਦੇਣ ਲਈ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ ਇਸ ਮੌਕੇ ਦਿਲਸ਼ਾਦ ਕੌਰ ਨੇ ਕਿਹਾ ਕਿ ਇਹ ਸਿਹਰਾ ਉਨ੍ਹਾਂ ਦੇ ਮਾਤਾ ਪਿਤਾ ਤੇ ਸਕੂਲ ਅਧਿਆਪਕਾਂ ਸਿਰ ਜਾਂਦਾ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਉਸ ਨੇ ਜੱਜ ਦੀ ਕੁਰਸੀ ਹਾਸਲ ਕੀਤੀ ਹੈ ਉਨ੍ਹਾਂ ਕਿਹਾ ਕਿ ਉਹ ਆਪਣੇ ਕਾਰਜ ਕਾਲ ਦੌਰਾਨ ਵਧੀਆਂ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣਗੇ ਦਿਲਸ਼ਾਦ ਕੌਰ ਦੇ ਪਿਤਾ ਰੁਲਦੂ ਸਿੰਘ ਈਟੀਓ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਲੜਕੀਆਂ ਵੀ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰ ਸਕਦੀਆਂ ਹਨ ਜਿਸ ਤਰ੍ਹਾਂ ਉਨ੍ਹਾਂ ਦੀ ਬੇਟੀ ਦਿਲਸ਼ਾਦ ਕੌਰ ਨੇ ਜੱਜ ਬਣ ਕੇ ਉਨ੍ਹਾਂ ਸਿਰ ਉੱਚਾ ਕਰ ਦਿੱਤਾ ਹੈ ਇਸ ਖੁਸ਼ੀ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਦਿਲਸ਼ਾਦ ਕੌਰ ਦੇ ਘਰ ਪੁੱਜੇ ਜਿੱਥੇ ਉਨ੍ਹਾਂ ਨੇ ਪਰਿਵਾਰ ਨੂੰ ਵਧਾਈਆਂ ਦਿੰਦਿਆਂ ਦਿਲਸ਼ਾਦ ਕੌਰ ਨੂੰ ਹੋਰ ਮਿਹਨਤ ਨਾਲ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top