ਫੇਸਬੁੱਕ ਦਾ ਪਸਾਰਾ ਤੇ ਪੱਖਪਾਤ

0

ਫੇਸਬੁੱਕ ਦਾ ਪਸਾਰਾ ਤੇ ਪੱਖਪਾਤ

ਦੇਸ਼ ਦੀ ਸਿਆਸਤ ‘ਚ ਫੇਸਬੁੱਕ ਦੇ ਰੋਲ ਦੀ ਚਰਚਾ ਹੋਣੀ ਇੱਕ ਮਹੱਤਵਪੂਰਨ ਘਟਨਾ ਚੱਕਰ ਹੈ ਜਿਸ ਨੇ ਸਿਆਸੀ ਪੰਡਤਾਂ ਨੂੰ ਵੀ ਚੱਕਰ ‘ਚ ਪਾ ਦਿੱਤਾ ਹੈ ਦਰਅਸਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਸੋਸ਼ਲ ਮੀਡੀਆ ਦੇ ਰੋਲ ਦੀ ਚਰਚਾ ਪਹਿਲੀ ਵਾਰ ਹੋਈ ਸੀ ਇਸ ਤੋਂ ਪਹਿਲਾਂ ਸਿਰਫ਼ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੀ ਚਰਚਾ ਹੁੰਦੀ ਰਹੀ ਹੈ ਇਹ ਦੌਰ ਇਸ ਗੱਲ ਕਰਕੇ ਮਹੱਤਵਪੂਰਨ ਹੈ ਕਿ ਦੁਨੀਆ ਭਰ ‘ਚ ਆਪਣਾ ਨੈੱਟਵਰਕ ਚਲਾ ਰਹੀ ਫੇਸਬੁੱਕ ਵੱਖ-ਵੱਖ ਦੇਸ਼ਾਂ ਦੇ ਸਿਆਸੀ ਸਿਸਟਮ ‘ਚ ਵੀ ਚਰਚਾ ਲਈ ਆਪਣੀ ਜਗ੍ਹਾ ਬਣਾ ਚੁੱਕੀ ਹੈ ਜੇਕਰ ਸੋਸ਼ਲ ਮੀਡੀਆ ‘ਚੋਂ ਫੇਸਬੁੱਕ ਕੱਢ ਦੇਈਏ ਤਾਂ ਸ਼ਾਇਦ ਸੋਸ਼ਲ ਮੀਡੀਆ ਦਾ ਕੋਈ ਅਰਥ ਹੀ ਨਹੀਂ ਰਹਿ ਜਾਏਗਾ ਸੂਚਨਾ ਟੈਕਨਾਲੋਜੀ ‘ਚ ਕ੍ਰਾਂਤੀ ਕਾਰਨ ਫੇਸਬੁੱਕ ਨੇ ਪੂਰੀ ਦੁਨੀਆਂ ‘ਚ ਚੰਗੀਆਂ-ਮਾੜੀਆਂ ਤਬਦੀਲੀਆਂ ਲਿਆਂਦੀਆਂ ਹਨ

ਤਾਜ਼ਾ ਵਿਵਾਦ ਕਾਂਗਰਸ ਦੇ ਦੋਸ਼ਾਂ ਤੋਂ ਸ਼ੁਰੂ ਹੋਇਆ ਹੈ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਫੇਸਬੁੱਕ ਭਾਜਪਾ ਦੀ ਬੋਲੀ ਬੋਲ ਰਹੀ ਹੈ ਦੂਜੇ ਪਾਸੇ ਭਾਜਪਾ ਦੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਨਵੀਂ ਗੱਲ ਕਹਿ ਦਿੱਤੀ ਹੈ ਕਿ ਫੇਸਬੁੱਕ ਨੇ ਦੱਖਣਪੰਥੀ ਵਿਚਾਰਾਂ ਨੂੰ ਥਾਂ ਨਹੀਂ ਦਿੱਤੀ ਮਾਮਲਾ ਸੰਸਦੀ ਕਮੇਟੀ ਕੋਲ ਵੀ ਪੁੱਜ ਗਿਆ ਹੈ ਤੇ ਫੇਸਬੁੱਕ ਦੇ ਅਧਿਕਾਰੀ ਆਪਣੀ ਨਿਰਪੱਖਤਾ ਤੇ ਪਾਰਦਰਸ਼ਿਤਾ ਦੇ ਹੱਕ ‘ਚ ਦਲੀਲ ਵੀ ਦੇ ਰਹੇ ਹਨ ਮਾਮਲੇ ਦੀ ਸੱਚਾਈ ਕਦੋਂ ਸਾਹਮਣੇ ਆਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਹ ਜ਼ਰੂਰ ਹੈ ਕਿ ਜਿੱਥੇ ਫੇਸਬੁੱਕ ਦੀ ਵਰਤੋਂ ਸਿਆਸੀ ਪਾਰਟੀਆਂ ਲਈ ਚੁਣੌਤੀ ਬਣ ਗਈ ਹੈ, Àੁੱਥੇ ਫੇਸਬੁੱਕ ਸੰਚਾਲਕਾਂ ਦੀ ਜਵਾਬਦੇਹੀ ਵੀ ਜ਼ਰੂਰੀ ਬਣ ਗਈ ਹੈ

ਸਾਰੀਆਂ ਪਾਰਟੀਆਂ ਲਈ ਚੋਣਾਂ ਦੀ ਲੜਾਈ ‘ਚ ਸੋਸ਼ਲ ਮੀਡੀਆ ਇੱਕ ਹਥਿਆਰ ਬਣ ਗਿਆ ਹੈ ਪਾਰਟੀਆਂ ਤੇ ਆਗੂਆਂ ਲਈ ਸਮੇਂ ਦੇ ਹਾਣੀ ਬਣ ਕੇ ਤਕਨਾਲੋਜੀ ਦੀ ਵਰਤੋਂ ਕਰਨੀ ਜ਼ਰੂਰੀ ਹੋਵੇਗੀ ਫੇਸਬੁੱਕ ਸਮੇਤ ਹੋਰ ਵੈੱਬ ਮੀਡੀਆ ਸੰਸਥਾਵਾਂ ਨੂੰ ਆਪਣੇ ਵਿਸ਼ਾਲ ਨੈੱਟਵਰਕ ਨੂੰ ਨਿਰਪੱਖ ਤੇ ਪਾਰਦਰਸ਼ੀ ਬਣਾਉਣ ਲਈ ਵੀ ਹੋਰ ਕਦਮ ਚੁੱਕਣੇ ਪੈਣਗੇ ਅਰਬਾਂ ਦੀ ਗਿਣਤੀ ‘ਚ ਪੋਸਟਾਂ ‘ਤੇ ਨਜ਼ਰ ਰੱਖਣੀ ਆਪਣੇ-ਆਪ ‘ਚ ਵੱਡੀ ਚੁਣੌਤੀ ਹੈ

ਭਾਵੇਂ ਫੇਸਬੁੱਕ ਸੰਚਾਲਕ ਦਾਅਵੇ ਕਰਦੇ ਹਨ ਕਿ ਉਹ ਇਤਰਾਜ਼ ਵਾਲੀਆਂ ਪੋਸਟਾਂ ਹਟਾਉਂਦੇ ਹਨ ਪਰ ਇਹ ਦਾਅਵਾ 100 ਫੀਸਦੀ ਸਹੀ ਨਹੀਂ ਵੱਡੀ ਤਾਦਾਦ ‘ਚ ਭੜਕਾਊ ਤੇ ਹੋਰ ਇਤਰਾਜ਼ਯੋਗ ਪੋਸਟਾਂ ਅੱਜ ਵੀ ਪਈਆਂ ਹੋਈਆਂ ਹਨ ਜੋ ਸਮਾਜ ‘ਚ ਵਿਵਾਦਾਂ ਦਾ ਕਾਰਨ ਬਣੀਆਂ ਹਨ ਬਿਨਾ ਸ਼ੱਕ ਇਹ ਭਾਰਤੀ ਸਿਆਸਤਦਾਨਾਂ ਤੇ ਭਾਰਤੀ ਸਮਾਜ ਲਈ ਵੱਡੀ ਚੁਣੌਤੀ ਹੈ ਕਿ ਉਹ ਤਕਨੀਕੀ ਤਰੱਕੀ ਵਾਲੇ ਯੁਗ ‘ਚ ਆਪਣੀਆਂ ਸਿਹਤਮੰਦ ਪਰੰਪਰਾਵਾਂ ਤੇ ਸਮਾਜਿਕ ਮੁੱਲਾਂ ਨੂੰ ਕਿਵੇਂ ਬਰਕਰਾਰ ਰੱਖ ਸਕਣ ਤਕਨੀਕ ਦੀ ਹਨ੍ਹੇਰੀ ‘ਚ ਪਰੰਪਰਾਵਾਂ ਤੇ ਸਿਧਾਂਤ ਬਚਾਉਣ ਲਈ ਸਹੀ ਕਾਰਵਾਈ ਤੇ ਬੌਧਿਕ ਯਤਨ ਕੀਤੇ ਜਾਣੇ ਜ਼ਰੂਰੀ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.