Breaking News

ਸਲਾਬਤਪੁਰਾ ਵਿਖੇ ਹੋਈ ਪੰਜ ਬਲਾਕਾਂ ਦੀ ਨਾਮ ਚਰਚਾ

Discussed the names of five blocks in Salabatpura

ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ

ਪਰਮ ਪਿਤਾ ਸ਼ਾਹ ਸਤਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਲੁਧਿਆਣਾ ਜਿਲ੍ਹੇ ਦੇ ਪੰਜ ਬਲਾਕਾਂ ਜਗਰਾਓ, ਰਾਏਕੋਟ, ਮੁੱਲਾਂਪੁਰ, ਸਿੱਧਵਾਂ ਤੇ ਮਾਣੂਕੇ ਦੀ ਨਾਮ ਚਰਚਾ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ ਸੰਗਤ ਪਹੁੰਚੀ ਇਸ ਮੌਕੇ ਸਾਧ-ਸੰਗਤ ਨੇ ਸੇਵਾ ਕਾਰਜਾਂ ਦੇ ਨਾਲ ਨਾਲ ਨਾਮ ਚਰਚਾ ਦਾ ਆਨੰਦ ਮਾਣਿਆ ਨਾਮ ਚਰਚਾ ਮੌਕੇ ਕਵੀ ਰਾਜ ਵੀਰਾਂ ਵੱਲੋਂ ਸ਼ਬਦਬਾਣੀ ਕੀਤੀ ਗਈ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ ਜਿੰਮੇਵਾਰਾਂ ਨੇ ਦੱਸਿਆ ਕਿ ਦਸੰਬਰ ਮਹੀਨਾ ਸਾਧ ਸੰਗਤ ਮਾਨਵਤਾ ਭਲਾਈ ਕਾਰਜ, ਸੇਵਾ ਅਤੇ ਸਿਮਰਨ ਕਰਕੇ ਮਨਾਉਂਦੀ ਹੈ ਇਸ ਮੌਕੇ ਸਾਧ ਸੰਗਤ ਲਈ ਲੰਗਰ ਭੋਜਨ ਦੀ ਵਿਵਸਥਾ ਵੀ ਕੀਤੀ ਹੋਈ ਸੀ  ਇਸ ਮੌਕੇ ਵੱਖ ਵੱਖ ਬਲਾਕਾਂ ਦੇ ਜਿੰਮੇਵਾਰ ਤੇ ਸੇਵਾਦਾਰ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top