Breaking News

ਵੇਦਾਂਤਾ ਗਰੁੱਪ ਨੂੰ ਮੁੜ ਖੋਲਣ ਦੀ ਅਪੀਲ ਖਾਰਜ

Dismissable, Reopen, Vedanta, Group

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਤੂਤੀਕੋਰਿਨ ਵਿਖੇ ਸਥਿਤ ਵੇਦਾਂਤਾ ਦੇ ਸਟਰਲਾਈਟ ਪਲਾਂਟ ਨੂੰ ਮੁੜ ਖੋਲ੍ਹਣ ਦੀ ਅਪੀਲ ਨੂੰ ਸੋਮਵਾਰ ਨਾਂਹ ਕਰ ਦਿੱਤੀ। ਸੁਪਰੀਮ ਕੋਰਟ ਨੇ ਪਲਾਂਟ ਦੇ ਪ੍ਰਬੰਧਕਾਂ ਨੂੰ ਸੂਬੇ ਦੀ ਹਾਈਕੋਰਟ ‘ਚ ਜਾਣ ਦੀ ਛੋਟ ਦੇ ਦਿੱਤੀ। ਮਾਣਯੋਗ ਜੱਜ ਆਰ. ਐੱਫ. ਨਰੀਮਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਟ੍ਰਿਬਿਊਨਲ ਪਲਾਂਟ ਦੁਬਾਰਾ ਖੋਲ੍ਹਣ ਦੀ ਆਗਿਆ ਦੇਣ ਦਾ ਕੋਈ ਅਧਿਕਾਰ ਨਹੀਂ।

ਸੁਪਰੀਮ ਕੋਰਟ ਵੇਦਾਂਤਾ ਗਰੁੱਪ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਐੱਨ. ਜੀ. ਟੀ. ਦਾ ਹੁਕਮ ਲਾਗੂ ਕਰਨ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top