ਵਜ਼ੀਫ਼ਾ ਘਪਲਾ ਉਜਾਗਰ ਕਰਨ ਵਾਲੇ ਸੀਨੀਅਰ ਅਧਿਕਾਰੀ ਦੀ ਹੋਈ ਛੁੱਟੀ

0

ਵਿਭਾਗ ਤੋਂ ਖੋਂਹਦੇ ਹੋਏ ਭੇਜਿਆ ਪਸੂ ਪਾਲਨ ਅਤੇ ਡੇਅਰੀ ਵਿਕਾਸ ਵਿਭਾਗ ‘ਚ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬਹੁ ਕਰੋੜ ਵਜ਼ੀਫ਼ਾ ਘਪਲੇ ਨੂੰ ਉਜਾਗਰ ਕਰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਕਟਹਿਰੇ ਵਿੱਚ ਖੜੇ ਕਰਨ ਵਾਲੇ ਕਿਰਪਾ ਸੰਕਰ ਸਰੋਜ ਦੀ ਪੰਜਾਬ ਸਰਕਾਰ ਵਲੋਂ ਛੁੱਟੀ ਕਰ ਦਿੱਤੀ ਗਈ ਹੈ। ਕਿਰਪਾ ਸੰਕਰ ਸਰੋਜ ਹੁਣ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਤੋਂ ਹਟਾ ਕੇ ਪਸੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਿੱਚ ਭੇਜ ਦਿੱਤਾ ਗਿਆ ਹੈ। ਕਿਰਪਾ ਸੰਕਰ ਸਰੋਜ ਨੂੰ ਲੈ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਰਾਜ਼ ਚਲ ਰਹੇ ਸਨ ਅਤੇ ਉਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕਰ ਰਹੇ ਸਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਸ ਮਾਮਲੇ ਨੂੰ ਸ਼ਾਂਤ ਹੋਣ ਤੱਕ ਇੰਤਜ਼ਾਰ ਕਰਨ ਕਿਹਾ ਜਾ ਰਿਹਾ ਸੀ ਤਾਂ ਕਿ ਮਾਮਲੇ ਦੀ ਜਾਂਚ ਹੋਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕੇ।

ਵਜ਼ੀਫ਼ਾ ਘਪਲੇ ਵਿੱਚ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਹੀ ਕਿਰਪਾ ਸ਼ੰਕਰ ਸਰੋਜ ਦੀ ਛੁੱਟੀ ਕਰਕੇ ਵਿਭਾਗ ਦਾ ਕਾਰਜ ਭਾਰ ਖੋਹ ਲਿਆ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਵਲੋਂ ਸੋਮਵਾਰ ਨੂੰ 3 ਅਧਿਕਾਰੀਆਂ ਨੂੰ ਨਵੇਂ ਵਿਭਾਗ ਅਲਾਟ ਕਰਦੇ ਹੋਏ ਤੈਨਾਤੀ ਤੇ ਤਬਾਦਲੇ ਕੀਤੇ ਗਏ ਹਨ ਪਰ ਇਨਾਂ ਤਿੰਨਾਂ ਅਧਿਕਾਰੀਆਂ ਵਿੱਚ ਮੁੱਖ ਤਬਾਦਲਾ ਕਿਰਪਾ ਸ਼ੰਕਰ ਸਰੋਜ ਦਾ ਹੀ ਹੈ। ਕਿਰਪਾ ਸੰਕਰ ਸਰੋਜ ਦੀ ਥਾਂ ਜਸਪਾਲ ਸਿੰਘ ਨੂੰ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਦਾ ਕਾਰਜ ਭਾਰ ਸੌਂਪਿਆ ਗਿਆ ਹੈ ਜਸਪਾਲ ਸਿੰਘ ਤੋਂ ਚੋਣਾਂ ਵਿਭਾਗ ਵਾਪਸ ਲੈ ਕੇ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਨੂੰ ਇਸ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.