ਪੋਤਰੇ ਦੇ ਜਨਮ ਦਿਨ ’ਤੇ ਕੋਵਿਡ ਤੋਂ ਬਚਾਅ ਸਬੰਧੀ ਮਾਸਕ ਅਤੇ ਨਵੇਂ ਸਾਲ ਦੇ ਕੈਲੰਡਰ ਵੰਡੇ

Distributed Mask Sachkahoon

ਪੋਤਰੇ ਦੇ ਜਨਮ ਦਿਨ ’ਤੇ ਕੋਵਿਡ ਤੋਂ ਬਚਾਅ ਸਬੰਧੀ ਮਾਸਕ ਅਤੇ ਨਵੇਂ ਸਾਲ ਦੇ ਕੈਲੰਡਰ ਵੰਡੇ

(ਮੇਵਾ ਸਿੰਘ) ਲੰਬੀ/ਕਬਰਵਾਲਾ। ਬਲਾਕ ਕਬਰਵਾਲਾ ਦੇ ਪਿੰਡ ਦਿਉਣਖੇੜਾ ਦੇ ਵਾਸੀ ਪ੍ਰੇਮੀ ਬਲਜਿੰਦਰ ਸਿੰਘ ਇੰਸਾਂ ਬਲਾਕ 15 ਮੈਂਬਰ ਨੇ ਆਪਣੇ ਪੋਤਰੇ ਜਪਨੂਰ ਸਿੰਘ ਪੁੱਤਰ ਜਗਦੀਪ ਸਿੰਘ ਇੰਸਾਂ-ਡਾ. ਵਰਿੰਦਰਜੀਤ ਕੌਰ ਇੰਸਾਂ ਵਾਸੀ ਮੈਲਬੋਰਨ (ਆਸਟਰੇਲੀਆ) ਦਾ ਜਨਮ ਦਿਨ ਵੱਖਰੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਪਰਿਵਾਰ ਨੇ ਨਾਮ ਚਰਚਾ ਕਰਕੇ ਕੁੱਲ ਮਾਲਕ ਦੀ ਮਹਿਮਾ ਦਾ ਜੱਸ ਗਾਇਆ ਅਤੇ ਕੋਵਿਡ-19 ਤੋਂ ਬਚਾਅ ਲਈ ਸਾਰਿਆਂ ਨੂੰ (Distributed Mask) ਮਾਸਕ ਵੰਡਣ ਤੋਂ ਇਲਾਵਾ ਆਪਸੀ ਦੂਰੀ ਬਣਾਕੇ ਰੱਖਣ ਲਈ ਵੀ ਜਾਗਰੂਕ ਕੀਤਾ। Distributed Mask

ਇਸ ਦੇ ਨਾਲ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਨੂੰ ਸਾਂਝਾ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਪ੍ਰਕਾਸ਼ਿਤ ਨਵੇਂ ਸਾਲ-2022 ਦੇ ਕੈਲੰਡਰ ਵੀ ਸਾਧ-ਸੰਗਤ ’ਚ ਵੰਡੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਸੀਬ ਕੌਰ ਇੰਸਾਂ, ਸਤਮੀਤਲਾਲ ਸਿੰਘ ਇੰਸਾਂ ਮੈਂਬਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ, ਸੁਖਦੀਪਪਾਲ ਕੌਰ ਇੰਸਾਂ ਟੀਚਰ, ਸਤਿਕਾਰ ਸਿੰਘ ਇੰਸਾਂ, ਜਗਦੀਪ ਸਿੰਘ ਇੰਸਾਂ ਭੰਗੀਦਾਸ, ਬਲਜਿੰਦਰ ਸਿੰਘ ਇੰਸਾਂ ਬਲਾਕ 15 ਮੈਂਬਰ, ਸੁਖਪਾਲ ਸਿੰਘ ਇੰਸਾਂ, ਦਿਲਰਾਜ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਗੁਰਜੀਵਨ ਸਿੰਘ ਇੰਸਾਂ, ਰਮਨਦੀਪ ਸਿੰਘ ਇੰਸਾਂ, ਰੂਪ ਸਿੰਘ, ਸੱਤਪਾਲ ਸਿੰਘ ਅਤੇ ਲਖਵੀਰ ਸਿੰਘ ਇੰਸਾਂ ਮੈਂਬਰ ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਅਤੇ ਹੋਰ ਵੀ ਸਾਧ-ਸੰਗਤ ਤੇ ਸੇਵਾਦਾਰ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ