25 ਲੋੜਵੰਦ ਪਰਿਵਾਰਾਂ ਦੇ ਜੀਆ ਨੂੰ ਗਰਮ ਕੱਪੜੇ ਬੁੂਟ, ਜੁਰਾਬਾਂ ਵੰਡੀਆ

Distributed Warm Clothes Sachkahoon

25 ਲੋੜਵੰਦ ਪਰਿਵਾਰਾਂ ਦੇ ਜੀਆ ਨੂੰ ਗਰਮ ਕੱਪੜੇ ਬੁੂਟ, ਜੁਰਾਬਾਂ ਵੰਡੀਆਂ

(ਅਜਯ ਕਮਲ) ਰਾਜਪੁਰਾ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਮਾਨਵਤਾ ਦੇ ਕੰਮਾਂ ਲਈ ਜਿਥੇ ਪੂਰੇ ਵਿਸ਼ਵ ਵਿੱਚ ਜਾਣੇ ਜਾਂਦੇ ਹਨ ਉਥੇ ਰਾਜਪੁਰਾ ਦੀ ਸਾਧ ਸੰਗਤ ਵੀ ਡੇਰਾ ਸੱਚਾ ਸੌਦਾ ਵਿੱਚ ਚੱਲ ਰਹੇ 134 ਮਾਨਵਤਾ ਭਾਲਈ ਦੇ ਕੰਮ ਨਿਰਤਰ ਜਾਰੀ ਰੱਖਦੀ ਹੈ। ਜਿਸ ਦੇ ਤਹਿਤ ਬੀਤੇ ਦਿਨੀ ਰਾਜਪੁਰਾ ਬਲਾਕ ਦੀ ਸੰਗਤ ਨੇ ਲਗਭਗ 25 ਪਰਿਵਾਰਾਂ ਦੇ ਕਰੀਬ 40 ਲੋੜਵੰਦ ਜੀਆਂ ਨੂੰ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਗਰਮ ਕੱਪੜੇ, ਟੋਪੀਆ, ਬੂੱਟ, ਜੁਰਾਬਾ ਆਦਿ ਵੰਡੀਆਂ। ਇਸ ਮੌਕੇ ਭੰਗੀਦਾਸ ਰਮੇਸ ਇੰਸਾਂ ਅਤੇ ਮਹਿੰਦਰ ਪ੍ਰਤਾਪ ਇੰਸਾਂ ਨੇ ਦੱਸਿਆਂ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਧ ਸੰਗਤ ਵੱਲੋ ਅਤੀ ਲੋੜਵੰਦ 25 ਪਰਿਵਾਰਾ ਦੇ ਕਰੀਬ 40 ਜੀਆ ਨੂੰ ਸਰਦੀ ਦੇ ਮੌਸਮ ਅਨੁਸਾਰ ਗਰਮ ਕੱਪੜੇ ਆਦਿ ਵੰਡੇ ਗਏ।

ਜੋ ਕਿ ਹਰ ਸਾਲ ਦੀ ਤਰ੍ਹਾਂ ਸਾਧ-ਸੰਗਤ ਦੇ ਸਹਿਯੋਗ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਸਾਧ-ਸੰਗਤ ਸੇਵਾ ਕਰਦੀ ਆ ਰਹੀ ਹੈ। ਇਸ ਮੌਕੇ ਉਕਤ ਪਰਿਵਾਰਾਂ ਨੇ ਸਾਧ-ਸੰਗਤ ਦੇ ਨਾਲ ਨਾਲ ਪੂਜਨੀਕ ਹਜ਼ੂਰ ਪਿਤਾ ਜੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਸੰਗਤ ਨੂੰ ਵਧੀਆਂ ਸੇਧ ਦਿੱਤੀ ਹੈ। ਇਸ ਮੌਕੇ ਰਾਜੇਸ ਮੋਗਾ ਇੰਸਾ, ਸਾਹੀਲ ਇੰਸਾਂ, ਨਰੇਸ ਮੋਗਾ ਇੰਸਾਂ,ਸਾਗਰ ਇੰਸਾ,ਟੀਕੂ ਇੰਸਾਂ,ਸੰਤੋਸ਼ ਇੰਸਾਂ,ਨੀਤੂ ਇੰਸਾਂ,ਓਸਾ ਇੰਸਾਂ,ਸੰਪੀ ਇੰਸਾਂ ਤੋ ਇਲਾਵਾ ਸਾਹ ਸਤਿਨਾਮ ਜੀ ਗ੍ਰੀਨਐਸ ਦੇ ਸੇਵਾਦਾਰ ਮੌਜੂਦ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ