ਮੁਫ਼ਤ ਦੀ ਰਿਉੜੀ ਵੰਡਣਾ ਹੋਵੇ ਬੰਦ

ਮੁਫ਼ਤ ਦੀ ਰਿਉੜੀ ਵੰਡਣਾ ਹੋਵੇ ਬੰਦ

ਇਸ 15 ਅਗਸਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੰਜ਼ ‘ਮੁਫ਼ਤ ਦੀ ਰਿਉੜੀ ਵੰਡਣ ਦਾ ਕਲਚਰ ਖਤਮ ਹੋਣਾ ਚਾਹੀਦੈ’ ’ਤੇ ਦੇਸ਼ ਦੇ ਇੱਕ ਵਰਗ ’ਚ ਬਹਿਸ ਛਿੜ ਗਈ ਹੈ ਦਹਾਕੇ ਹੋ ਗਏ ਦੇਸ਼ ’ਚ ਖੇਤਰੀ ਅਤੇ ਰਾਸ਼ਟਰੀ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਵਾਅਦਿਆਂ ਅਤੇ ਐਲਾਨਾਂ ਦੀ ਆੜ ’ਚ ਮੁਫ਼ਤ ਕੱਪੜੇ, ਮੁਫ਼ਤ ਸਾਈਕਲ, ਮੁਫ਼ਤ ਲੈਪਟਾਪ, ਸਮਾਰਟਫੋਨ, ਮੁਫਤ ਬਿਜਲੀ, ਮੁਫ਼ਤ ਸਫ਼ਰ, ਔਰਤਾਂ, ਬੇਰੁਜ਼ਗਾਰਾਂ ਨੂੰ ਨਗਦ ਭੱਤਿਆਂ ਦੀਆਂ ਰਿਉੜੀਆਂ ਵੰਡਦੇ ਹਨ ਜਦੋਂ ਮੁਫ਼ਤ ਦੇ ਤੋਹਫ਼ਿਆਂ ਦਾ ਜਾਦੂ ਚੱਲ ਜਾਂਦਾ ਹੈ, ਵੋਟਰ ਜ਼ਿਆਦਾ ਤੋਹਫ਼ੇ ਵੰਡਣ ਵਾਲਿਆਂ ਨੂੰ ਸੱਤਾ ਸੌਂਪ ਦਿੰਦੇ ਹਨ ਉਦੋਂ ਸ਼ੁਰੂ ਹੁੰਦਾ ਹੈ

ਸਰਕਾਰੀ ਖਜ਼ਾਨੇ ਦਾ ਪਾਣੀ ਵਾਂਗ ਲੁੁਟਾਇਆ ਜਾਣਾ ਕੋਈ ਵੀ ਸਿਆਸੀ ਆਗੂ, ਪਾਰਟੀ ਮੁਫ਼ਤ ਦੇ ਐਲਾਨਾਂ ਨੂੰ ਪੂਰਾ ਕਰਨ ਲਈ ਨਿੱਜੀ ਫੰਡ ’ਚੋਂ ਪੈਸਾ ਨਹੀਂ ਦਿੰਦੇ, ਸਾਰਾ ਬੋਝ ਸਰਕਾਰੀ ਖਜ਼ਾਨੇ ’ਤੇ ਪੈਂਦਾ ਹੈ ਅੱਜ ਇਨ੍ਹਾਂ ਮੁਫ਼ਤ ਦੀਆਂ ਰਿਉੜੀਆਂ ਕਰਕੇ ਦੇਸ਼ ਦੇ ਸਾਰੇ ਸੂਬੇ ਕਰੀਬ 15 ਲੱਖ ਕਰੋੜ ਰੁਪਏ ਦੇ ਕਰਜ਼ ਹੇਠਾਂ ਦੱਬੇ ਹੋਏ ਹਨ ਕਰਜ਼ਾ ਭਾਵੇਂ ਕਿਸੇ ਵਿਅਕਤੀ ’ਤੇ ਹੋਵੇ ਜਾਂ ਸੂਬੇ ਅਤੇ ਦੇਸ਼ ’ਤੇ ਕਰਜ਼ਾ ਜੇਕਰ ਸਿਰਫ਼ ਦਿਖਾਵੇ ਲਈ ਲਿਆ ਗਿਆ ਅਤੇ ਅਣਉਤਪਾਦਕ ਕੰਮਾਂ ’ਤੇ ਖਰਚ ਹੋ ਗਿਆ ਉਦੋਂ ਅਜਿਹਾ ਕਰਜ਼ ਕਰਜ਼ਦਾਰ ਨੂੰ ਬਹੁਤ ਮਹਿੰਗਾ ਪੈਂਦਾ ਹੈ

ਕਰਜ਼ੇ ਦੀ ਲੜੀ ਬੜੀ ਸਿੱਧੀ ਹੈ ਤੋਹਫ਼ੇ ਜਨਤਾ ਲੈਂਦੀ ਹੈ, ਪੈਸਾ ਸੂਬਾ ਸਰਕਾਰ ਦਿੰਦੀ ਹੈ, ਸੂਬਾ ਸਰਕਾਰ ਕੇਂਦਰ ਤੋਂ ਜਾਂ ਉਦਯੋਗਪਤੀਆਂ ਤੋਂ ਕਰਜ਼ੇ ਲੈਂਦੀ ਹੈ, ਕੇਂਦਰ ਸਰਕਾਰ ਵਿਦੇਸ਼ੀ ਸੰਸਥਾਵਾਂ ਜਾਂ ਹੋਰ ਦੇਸ਼ਾਂ ਤੋਂ ਵੀ ਕਰਜ਼ੇ ਲੈਂਦੀ ਹੈ ਕਰਜ਼ਾ ਕਿਸੇ ’ਤੇ ਵੀ ਹੋਵੇ ਉਸ ਨੂੰ ਆਖ਼ਰ ’ਚ ਅਦਾ ਜਨਤਾ ਨੂੰ ਹੀ ਕਰਨਾ ਪੈਂਦਾ ਹੈ, ਜਿਸ ਨੂੰ ਉਹ ਵਧੇ ਹੋਏ ਟੈਕਸ, ਮਹਿੰਗੀਆਂ ਵਿਆਜ਼ ਦਰਾਂ ਨਾਲ ਅਦਾ ਕਰਦੀ ਹੈ ਏਨਾ ਹੀ ਨਹੀਂ ਜੇਕਰ ਜਨਤਾ ਕੋਲ ਟੈਕਸ ਦੇਣ ਜਾਂ ਵਿਆਜ ਅਦਾ ਕਰਨ ਦੀ ਆਮਦਨ ਨਹੀਂ ਹੈ, ਉਦੋਂ ਸਥਿਤੀਆਂ ਬਹੁਤ ਜ਼ਿਆਦਾ ਖਰਾਬ ਹੋ ਜਾਂਦੀਆਂ ਹਨ ਉਦੋਂ ਦੇਸ਼ਾਂ ਦੀ ਆਰਥਿਕ ਬਦਹਾਲੀ ਹੁੰਦੀ ਹੈ ਅਜਿਹੇ ਦੇਸ਼ਾਂ ਨੂੰ ਵਿਦੇਸ਼ਾਂ ਤੋਂ ਕੋਈ ਧਨ ਜਾਂ ਸਹਾਇਤਾ ਨਹੀਂ ਮਿਲਦੀ ਜਿਸ ਦਾ ਇਨ੍ਹੀਂ ਦਿਨੀਂ ਉਦਾਹਰਨ ਸ੍ਰੀਲੰਕਾ ਬਣਿਆ ਹੋਇਆ ਹੈ

ਇਸ ਤੋਂ ਪਹਿਲਾਂ ਵੈਨਜੁਏਲਾ ਅਤੇ ਕੰਬੋਡੀਆ ਦੀ ਹਾਲਤ ਅਸੀਂ ਦੇਖ ਚੁੱਕੇ ਹਾਂ ਅਰਜਨਟੀਨਾ ਵੀ ਅਜਿਹੀ ਬਦਹਾਲੀ ’ਚੋਂ ਲੰਘ ਚੁੱਕਾ ਹੈ ਹੁਣ ਸਮਾਂ ਆ ਗਿਆ ਹੈ ਕਿ ਜਨਤਾ ਸਮਝਦਾਰੀ ਤੋਂ ਕੰਮ ਲਵੇ ਜਦੋਂ ਵੀ ਚੋਣਾਂ ਆਉਣ ਉਦੋਂ ਜਨਤਾ ਦੇਖੇ ਕਿ ਕਿਹੜਾ ਆਗੂ ਤੇ ਸਿਆਸੀ ਪਾਰਟੀ ਮੁਫ਼ਤ ਦੇ ਤੋਹਫ਼ਿਆਂ ਦੇ ਜ਼ਿਆਦਾ ਲਾਲਚ ਦੇ ਰਿਹਾ ਹੈ ਪੈਸਾ ਉੱਥੇ ਖਰਚ ਹੋਵੇ ਜਿੱਥੇ ਉਸ ਨਾਲ ਚੰਗੀ ਆਮਦਨ ਹੋਵੇ ਜਾਂ ਉਸ ਦੀ ਪੂਰੇ ਸੂਬੇ ਜਾਂ ਦੇਸ਼ ਨੂੰ ਸੁਵਿਧਾ ਮਿਲੇ ਦੇਸ਼ ’ਚ ਇੱਕ ਵਾਰ ਫਿਰ ਟੀਐਨ ਸੇਸ਼ਨ ਵਰਗੇ ਚੋਣ ਕਮਿਸ਼ਨਰ ਦੀ ਜ਼ਰੂਰਤ ਹੈ ਜੋ ਦੇਸ਼ ਦੀ ਚੁਣਾਵੀ ਰੀਤੀ-ਨੀਤੀ ’ਚ ਸੁਧਾਰ ਕਰ ਸਕੇ ਅਤੇ ਦੇਸ਼ ਦੀਆਂ ਚੋਣਾਂ ਨੂੰ ਵਿਕਾਸਮੁਖੀ ਸਰਕਾਰ ਦੇਣ ਦੇ ਲਾਇਕ ਬਣਾ ਸਕੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ