ਜੋਕੋਵਿਚ ਨੇ ਫਰੈਂਚ ਓਪਨ ’ਚ ਰਚਿਆ ਇਤਿਹਾਸ, ਜਿੱਤਿਆ 19 ਵਾਂ ਗਰੈਂਡ ਸਲੇਮੀ

0
130

2 ਪਹਿਲੇ ਸੈਟ ਗਵਾਉਣ ਤੋਂ ਬਾਅਦ ਖਿਤਾਬ ਆਪਣੇ ਨਾਂਅ ਕੀਤਾ

  • 8ਵਾਂ ਮੈਚ ਸੀ ਜੋਕੋਵਿਚ ਅਤੇ ਸਿਤਸਿਪਾਸ ਵਿਚਕਾਰ, ਜੋਕੋਵਿਚ ਨੇ ਇਸ ’ਚੋਂ 6 ਅਤੇ ਸਿਤਸਿਪਾਸ ਨੇ 2
    ਮੈਚ ਜਿੱਤੇ

ਏਜੰਸੀ, ਪੇਰਿਸ, (ਫਰਾਂਸ)। ਮੈਰਾਥਨ ਮੈਨ ਦੇ ਨਾਂਅ ਨਾਲ ਮਸ਼ਹੂਰ ਦੁਨੀਆ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਪੰਜਵੀਂ ਸੀਡ ਯੂਨਾਨ ਦੇ ਸਤੇਫ਼ਾਨੋਸ ਸਿਤਸਿਪਾਸ ਦੀ ਸਖ਼ਤ ਚੁਣੌਤੀ ’ਤੇ ਚਾਰ ਘੰਟੇ 11 ਮਿੰਟ ’ਚ 6-7, 2-6, 6-3, 6-2, 6-4 ਨਾਲ ਕਾਬੂ ਪਾਉਂਦੇ ਹੋਏ ਸਾਲ ਦੇ ਦੂਜੇ ਗਰੈਂਡ ਸਲੇਮ ਫਰੈਂਚ ਓਪਨ ਦਾ ਖਿਤਾਬ ਜਿੱਤ ਲਿਆ ਜੋਕੋਵਿਚ ਦਾ ਇਹ 19ਵਾਂ ਗਰੈਂਡ ਸਲੇਮ ਖਿਤਾਬ ਹੈ ਅਤੇ ਇਸ ਦੇ ਨਾਲ ਹੀ ਉਹ ਸਾਰੇ ਗਰੈਂਡ ਸਲੇਮ ਦੋ-ਦੋ ਵਾਰ ਜਿੱਤਣ ਵਾਲੇ ਓਪਨ ਯੁੱਗ ਦੇ ਪਹਿਲੇ ਅਤੇ ਦੁਨੀਆ ਦੇ ਤੀਜੇ ਖਿਡਾਰੀ ਬਣ ਗਏ ਹਨ।

ਜੋਕੋਵਿਚ ਦੇ ਦੋ-ਦੋ ਵਾਰ ਸਾਰੇ ਗਰੈਂਡ ਸਲੇਮ ਖਿਤਾਬ ਜਿੱਤਣ ਦੀ ਪ੍ਰਾਪਤੀ ਇਸ ਤੋਂ ਪਹਿਲਾਂ ਦੁਨੀਆ ਦੇ ਦੋ ਹੋਰ ਖਿਡਾਰੀਆਂ ਰਾਇ ਐਮਸਰਨ ਅਤੇ ਰੋਡ ਲੇਵਰ ਨੂੰ ਹਾਸਲ ਸੀ ਜੋਕੋਵਿਚ ਆਪਣੇ 19ਵੇਂ ਗਰੈਂਡ ਸਲੇਮ ਖਿਤਾਬ ਨਾਲ ਹੁਣ ਸਵਿਟਜਰਲੈਂਡ ਦੇ ਰੋਜ਼ਰ ਫੇਡਰਰ ਅਤੇ ਸਪੇਨ ਦੇ ਨਡਾਲ ਦੇ 20-20 ਗਰੇਂਡ ਸਲੇਮ ਖਿਤਾਬਾਂ ਦੇ ਵਿਸ਼ਵ ਰਿਕਾਰਡ ਤੋਂ ਮਾਤਰ ਇੱਕ ਗਰੈਂਡ ਸਲੇਮ ਪਿੱਛੇ ਰਹਿ ਗਏ ਹਨ।
ਸਰਬੀਆਈ ਖਿਡਾਰੀ ਨੇ ਇਸ ਤੋਂ ਪਹਿਲਾਂ ਰੋਲਾਂ ਗੈਰਾਂ ’ਚ ਖਿਤਾਬ 2016 ’ਚ ਜਿੱਤਿਆ ਸੀ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨੇ ਇਸ ਸੈਸ਼ਨ ਦੀ ਸ਼ੁਰੂਆਤ ’ਚ ਆਸਟਰੇਲੀਆ ਓਪਨ ਦਾ ਖਿਤਾਬ ਨੌਵੀਂ ਵਾਰ ਜਿੱਤਿਆ ਸੀ।

ਸਾਲ 2016 ’ਚ ਜੋੋਕੋਵਿਚ 1992 ’ਚ ਜਿਮ ਕੂਰੀਅਰ ਦੇ ਬਾਅਦ ਮੈਲਬੋਰਨ ਅਤੇ ਪੇਰਿਸ ਦਾ ਡਬਲ ਪੂਰਾ ਕਰਨ ਵਾਲੇ ਪਹਿਲੇ ਖਿਡਾਰੀ ਅਤੇ ਲੇਵਰ ਅਤੇ ਐਮਸਰਨ ਤੋਂ ਬਾਅਦ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਤੀਜੇ ਖਿਡਾਰੀ ਬਣੇ ਸਨ। ਇਸ ਜਿੱਤ ਨਾਲ ਜੋਕੋਵਿਚ ਓਪਨ ਯੁੱਗ ’ਚ ਛੇਵੇਂ ਅਜਿਹੇ ਖਿਡਾਰੀ ਬਣ ਗਏ ਜਿਨ੍ਹਾਂ ਨੇ ਗਰੈਂਡ ਸਲੇਮ ਫਾਈਨਲ ’ਚ ਦੋ ਸੈਟ ਤੋਂ ਪੱਛੜਨ ਤੋਂ ਬਾਅਦ ਵਾਪਸੀ ਕਰਦਿਆਂ ਖਿਤਾਬੀ ਜਿੱਤ ਹਾਸਲ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।