ਨੇਕ ਕਰਮ ਕਰੋ, ਮਾਲਕ ਦੀ ਮਿਹਰ ਦੇ ਕਾਬਲ ਬਣਦੇ ਜਾਓ: ਪੂਜਨੀਕ ਗੁਰੂ ਜੀ

pita ji copy, Revered Guru Ji

(ਸੱਚ ਕਹੂੰ ਨਿਊਜ਼) ਸਰਸਾ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ ਦਾ ਕੰਮ ਹੈ, ਪਸ਼ੂਪਣ ਹੈ ਤੁਹਾਡੇ ਕੋਲੋਂ ਭੁੱਲ ਹੋ ਗਈ ਹੈ, ਗ਼ਲਤ ਸੋਚ ਦਿਮਾਗ ’ਚ ਆ ਜਾਵੇ ਤਾਂ ਸਿਮਰਨ ਕਰੋ, ਭਗਤੀ ਕਰੋ, ਬਚਨਾਂ ’ਚ ਜੇਕਰ ਪਹਿਲੀ ਵਾਰ ਗਲਤੀ ਹੋਈ ਹੈ ਤਾਂ ਸਾਧ-ਸੰਗਤ ਦੇ ਸਾਹਮਣੇ ਬੇਝਿਜਕ ਮੁਆਫ਼ੀ ਲਓ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਇੱਕ ਵਾਰ ਅਣਜਾਣਪੁਣੇ ’ਚ ਗ਼ਲਤੀ ਹੋ ਜਾਂਦੀ ਹੈ ਤਾਂ ਉਸ ਦੀ ਮੁਆਫ਼ੀ ਜ਼ਰੂਰ ਲੈਣੀ ਚਾਹੀਦੀ ਹੈ, ਕਿਉਕਿ ਸ਼ਰਮ-ਸ਼ਰਮ ’ਚ ਸਾਰੀ ਜਿੰਦਗੀ ਖ਼ਰਾਬ ਤੇ ਸਾਰੀਆਂ ਖੁਸ਼ੀਆਂ ਬਰਬਾਦ ਹੋ ਜਾਂਦੀਆਂ ਹਨ ਪਰਮ ਪਿਤਾ ਪਰਮਾਤਮਾ ਤੋਂ ਇਨਸਾਨ ਕੋਈ ਗੱਲ ਛੁਪਾ ਨਹੀਂ ਸਕਦਾ, ਇਸ ਲਈ ਚੰਗੇ ਕਰਮ ਕਰੋ, ਬੁਰੇ ਕਰਮ ਨਾ ਕਰੋ ਨੇਕ ਕਰਮ ਕਰੋ ਤਾਂਕਿ ਮਾਲਕ ਦੀ ਦਇਆ ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣਦੇ ਜਾਓ ਉਸ ਦੀਆਂ ਸਾਰੀਆਂ ਖੁਸ਼ੀਆਂ ਹਾਸਲ ਕਰੋ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਉਹ ਸਾਰੀਆ ਲੱਜ਼ਤਾਂ ਮਿਲਣ, ਸਾਰੇ ਆਨੰਦ ਮਿਲਣ, ਇਹ ਸੰਭਵ ਹੈ ਜੇਕਰ ਤੁਸੀਂ ਮਾਲਕ ਦੇ ਨਾਮ ਦਾ ਜਾਪ ਕਰਦੇ ਹੋ, ਪਰਮਾਤਮਾ ਦੀ ਭਗਤੀ ਇਬਾਦਤ ਕਰਦੇ ਹੋ ਤਾਂ ਤੁਹਾਡੇ ਜਨਮਾਂ-ਜਨਮਾਂ ਦੇ ਪਾਪ, ਮਾਲਕ ਖ਼ਤਮ ਕਰ ਸਕਦਾ ਹੈ ਇਸ ਲਈ ਭਾਵਨਾ ਨਾਲ, ਲਗਨ ਨਾਲ, ਬਿਨਾ ਦਿਖਾਵੇ ਤੋਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਸਾਰੀਆਂ ਖੁਸ਼ੀਆਂ ਦੇਣ ਵਾਲਾ ਹੈ।

ਪੂਜਨੀਕ ਗੁਰੂ ਜੀ ਹੰਕਾਰ ਤੋਂ ਦੂਰ ਰਹਿਣ ਤੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣ ਬਾਰੇ ਫ਼ਰਮਾਉਦੇ ਹਨ ਕਿ ਹੰਕਾਰ ਨਾ ਕਰੋ, ਖੁਦੀ ਨਾ ਕਰੋ, ਉਸ ਦੀਆਂ ਰਹਿਮਤਾਂ ਨੂੰ, ਦਾਤਾਂ ਨੂੰ ਸਿਰ-ਮੱਥੇ ਲਾਓ, ਪਰ ਉਸ ਦਾਤਾ ਨੂੰ ਕਦੇ ਭੁੱਲੋ ਨਾ ਜਿਸ ਦੀਆਂ ਸਾਰੀਆਂ ਦਾਤਾਂ ਹਨ ਇਸ ਲਈ ਸਤਿਸੰਗ ’ਚ ਆਉਣਾ, ਸੁਣਨਾ, ਅਮਲ ਕਰਨਾ ਅਤੀ ਜ਼ਰੂਰੀ ਹੈ ਤਦ ਇਨਸਾਨ ਨੂੰ ਉਹ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ, ਬਰਕਤਾਂ ਮਿਲਦੀਆਂ ਹਨ, ਜਾਂ ਇੰਜ ਕਹੋ ਕਿ ਉਹ ਖੁਸ਼ੀਆਂ , ਬਰਕਤਾਂ ਬਰਕਰਾਰ ਰਹਿੰਦੀਆਂ ਹਨ, ਜੇਕਰ ਇਨਸਾਨ ਸਤਿਸੰਗ ’ਚ ਆਉਦਾ ਹੈ ਸੁਣਦਾ ਹੈ ਤੇ ਬਚਨਾਂ ’ਤੇ ਅਮਲ ਕਮਾਉਦਾ ਹੈ, ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਅੰਦਰ-ਬਾਹਰ ਨਹੀਂ ਰਹਿੰਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here