ਕਿਸਾਨਾਂ ਨੂੰ ਬਦਨਾਮ ਨਾ ਕਰੋ

0

ਕਿਸਾਨਾਂ ਨੂੰ ਬਦਨਾਮ ਨਾ ਕਰੋ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਦਿੱਲੀ ’ਚ ਅੰਦੋਲਨ ਹੌਲੀ ਹੌਲੀ ਹੋਰ ਵੀ ਤੇਜ਼ ਅਤੇ ਚੁਣੌਤੀ ਪੂਰਨ ਹੁੰਦਾ ਜਾ ਰਿਹਾ ਹੈ 25 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਨਾਂਅ ਕੀਤੇ ਗਏ ਆਪਣੇ ਸੰਬੋਧਨ ’ਚ ਇੱਕ ਵਾਰ ਫ਼ਿਰ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਨਾ ਤਾਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਵਾਲੇ ਹਨ ਅਤੇ ਨਾ ਹੀ ਕਿਸਾਨ ਅੰਦੋਲਨ ਨੂੰ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਮੰਨਣ ਲਈ ਤਿਆਰ ਹਨ ਸਰਕਾਰ, ਉਸ ਦੇ ਕਈ ਮੰਤਰੀ, ਸੰਸਦ ਅਤੇ ਭਾਜਪਾਈ ਮੁੱਖ ਮੰਤਰੀਆਂ ਤੋਂ ਲੈ ਕੇ ਪਾਰਟੀ ਦੇ ਛੋਟੇ ਭਾਈਆਂ ਤੱਕ ਇਸ ਗੱਲ ਨੂੰ ‘ਪ੍ਰਮਾਣਿਤ’ ਅਤੇ ਸਥਾਪਿਤ ਕਰਨ ਲਈ ਆਪਣੀ ਪੂਰੀ ਤਾਕਤ ਝੌਂਕਦੇ ਹਨ ਕਿ ਦਿੱਲੀ ਦੇ ਚਾਰੇ ਪਾਸੇ ਦਿਖਾਈ ਦੇਣ ਵਾਲੇ ਕਿਸਾਨਾਂ ਦਾ ਇਕੱਠ ਦਰਅਸਲ ਕਿਸਾਨਾਂ ਦਾ ਨਹੀਂ ਸਗੋਂ ਪੰਜਾਬ ਦੇ ਕੁਝ ਸਿੱਖਾਂ ਦਾ ਇਕੱਠ ਹੈ ਸਹੀ ਮਾਇਨੇ ’ਚ ਤਾਂ ਸੱਤਾਧਾਰੀ ਅਤੇ ਸੱਤਾ ਸਮਰੱਥਕ ਖੁਦ ਇਸ ਗੱਲ ਸਬੰਧੀ ਭਰਮ ’ਚ ਹਨ

ਉਹ ਇਨ੍ਹਾਂ ਅੰਦੋਲਨ ਕਾਰੀ ਕਿਸਾਨਾਂ ’ਤੇ ‘ਦੂਸ਼ਣ’ ਲਾਉਣ ਲਈ ਆਖ਼ਰ ਉਨ੍ਹਾਂ ਨੂੰ ਪੁਕਾਰਨ ਵੀ ਤਾਂ ਕਿਸ ਨਾਂਅ ਨਾਲ ਪੁਕਾਰਨ ਅਤੇ ਭਰਮ ਦੀ ਇਹ ਸਥਿਤੀ ਕਦੇ ਇਨ੍ਹਾਂ ਕਿਸਾਨਾਂ ਨੂੰ ਸਿੱਖਾਂ ਦੇ ਅੰਦੋਲਨ ਦਾ ਨਾਂਅ ਦੇ ਰਹੀ ਹੈ ਤਾਂ ਕਦੇ ਪੰਜਾਬ ਦੇ ਸੀਮਿਤ ਵੱਡੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦੱਸ ਰਹੀ ਹੈ ਕਦੇ ਸਰਕਾਰ ਕਹਿੰਦੀ ਹੈ ਕਿ ਇਹ ਵਿਰੋਧੀ ਪਾਰਟੀਆਂ ਵੱਲੋਂ ਬਹਿਕਾਏ ਗਏ ਕਿਸਾਨ ਹਨ ਤਾਂ ਕਦੇ ਇਨ੍ਹਾਂ ਨੂੰ ਆੜਤੀਆਂ ਅਤੇ ਦਲਾਲਾਂ ਵੱਲੋਂ ਕਰਵਾਇਆ ਅੰਦੋਲਨ ਦੱਸਿਆ ਜਾ ਰਿਹਾ ਹੈ ਪਰ ਦੁਖ਼ ਹੈ ਦੋਸ਼ ਜੋ ਇਸ ‘ਅੰਨ ਦਾਤਿਆਂ ’ ’ਤੇ ਮੜਿਆ ਜਾ ਰਿਹਾ ਹੈ

ਉਹ ਹੈ ਇਨ੍ਹਾਂ ਨੂੰ ਦੇਸ਼ ਵਿਰੋਧੀ ਇੱਥੋਂ ਤੱਕ ਕਿ ਇਨ੍ਹਾਂ ਨੂੰ ਖਾਲਿਸਤਾਨੀ ਬਣਾਏ ਜਾਣ ਵਰਗਾ ਨਫ਼ਰਤ ਵਾਲਾ ਦੋਸ਼ ਲਾਉਣਾ ਗੋਦੀ ਮੀਡੀਆ ਜਰੀਏ ਨਾਲ ਇਨ੍ਹਾਂ ‘ਅੰਨਦਾਤਿਆਂ ’ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕਿਸਾਨਾਂ ਕੋਲ ਖਰਚ ਕਰਨ ਲਈ ਐਨਾ ਪੈਸਾ ਕਿੱਥੋਂ ਆ ਰਿਹਾ ਹੈ? ਕੋਈ ਇਸ ਨੂੰ ਵਿਦੇਸ਼ੀ ਫੰਡਿੰਗ ਦੱਸ ਰਿਹਾ ਹੈ ਤਾਂ ਕੋਈ ਇਨ੍ਹਾਂ ਵੱਲੋਂ ਧਰਨਾ ਸਥਾਨ ’ਤੇ ਵੰਡੇ ਜਾ ਰਹੇ ਟੈਂਟ, ਕੰਬਲ, ਜੈਕਟਾਂ ,ਬਦਾਮ, ਕਾਜੂ ਆਦਿ ’ਤੇ ਆਪਣੇ ਕੈਮਰੇ ਫੌਕਸ ਕਰ ਰਿਹਾ ਹੈ

ਸਰਕਾਰ ਕਿਸਾਨ ਅੰਦੋਲਨਕਾਰੀਆਂ ’ਚ ਕਾਂਗਰਸੀ, ਖੱਬੇਪੱਖੀ, ਨਕਸਲ, ਅਰਬਨ ਨਸਲ, ਐਨਆਰਸੀ ਅਤੇ ਸੀਏਏ ਵਿਰੋਧੀ, ਜੇਐਨਯੂ ਅਤੇ ਸ਼ਹੀਨ ਬਾਗ ਦੇ ਅੰਦੋਲਨਕਾਰੀ ਆਦਿ ਦੀ ਪਛਾਣ ਕਰਨ ’ਚ ਆਪਣੀ ਪੂਰੀ ਤਾਕਤ ਲਾ ਰਹੇ ਹਨ ਹੁਣ ਤੱਕ ਸਰਕਾਰ ਨੇ ਸੱਤਾ ਦੀ ਪੂਰੀ ਤਾਕਤ ਲਾ ਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ, ਵੰਡਣ ਅਤੇ ਬਦਨਾਮ ਕਰਨ ਦੀ ਪੂਰੀ ਕੋਸਿਸ਼ ਕੀਤੀ ਹੈ ਅੰਦੋਲਨ ਨੂੰ ਕਮਜੋਰ ਕਰਨ ਲਈ ਕਿਸਾਨਾਂ ਨੂੰ ਸੂਬਿਆਂ ’ਚ ਵੰਡਣ ਦੀ ਕੋਸ਼ਿਸ਼ ਵੀ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਜਿਨ੍ਹਾਂ ਹੀ ਅਣਦੇਖੀ ਕਰਦੀ ਜਾ ਰਹੀ ਹੈ ਅਤੇ ਇਸ ਪ੍ਰਤੀ ਅੜੀਅਲ ਰਵੱਈਆ ਅਪਣਾਈ ਜਾ ਰਹੀ ਹੈ ਉਸ ਤੇਜ਼ੀ ਨਾਲ ਕਿਸਾਨ ਅੰਦੋਲਨ ਹੋਰ ਜਿਆਦਾ ਤੇਜ਼ ਹੁੰਦਾ ਜਾ ਰਿਹਾ ਹੈ

ਦਿੱਲੀ ਦੇ ਸਰਹੱਦੀ ਰਾਜਾਂ ਦੇ ਕਿਸਾਨਾਂ ਦੀ ਗਿਣਤੀ ਤਾਂ ਧਰਨੇ ’ਚ ਵਧਦੀ ਹੀ ਜਾ ਰਹੀ ਹੈ ਨਾਲ ਨਾਲ ਤਮਾਮ ਦੂਰ ਦਰਾਡੇ ਰਾਜਾਂ ਦੇ ਕਿਸਾਨ ਵੀ ਇਸ ਅੰਦੋਲਨ ’ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ’ਚ ਹਰ ਰੋਜ਼ ਦਿੱਲੀ ਲਈ ਕੂਚ ਕਰ ਰਹੇ ਹਨ ਸਾਫ਼ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਉਠਾਈ ਗਈ ਆਵਾਜ਼ ਨੂੰ ਜਿੱਥੇ ਸਿੱਖਾਂ ਅਤੇ ਖਾਲਿਸਤਾਨੀਆਂ, ਖੱਬੇਪੱਖੀਆਂ ਅਤੇ ਅਰਬਨ ਨਸਲ ਜਾਂ ਟੁਕੜੇ ਟੁਕੜੇ ਗੈਂਗ ਦੀ ਅਵਾਜ਼ ਦੱਸ ਕੇ ਦੇਸ਼ ਦੀ ਜਨਤਾ ਖਾਸ ਕਰਕੇ ਦੇਸ਼ ਦੇ ‘ਅੰਨਦਾਤਿਆਂ ’ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ

ਉਸ ਨੂੰ ਭਾਰਤੀ ਕਿਸਾਨੀ ਸਮਾਜ ਨੇ ਅਤੇ ਜਨਤਾ ਨੇ ਨਕਾਰ ਦਿੱਤਾ ਹੈ ਪਰ ਇਸ ਵਾਰ ’ਤੇ ਚਿੰਤਨ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੋ ਸਿੱਖ ਸਮਾਜ ‘ਦੇਗ-ਤੇਗ-ਫ਼ਤਹਿ’ ਦੀ ਆਪਣੇ ਗੁਰੂਆਂ ਦੀ ਨੀਤੀ ’ਤੇ ਚੱਲਦਿਆਂ ਪੂਰੇ ਵਿਸ਼ਵ ’ਚ ਆਪਣੀ ਉਦਾਰਤਾ, ਪਰੋਪਕਾਰ, ਮਾਨਵਤਾ, ਸੋਹਾਦਰ, ਦ੍ਰਿੜਤਾ ਅਤੇ ਸੰਕਲਪ ਦੀ ਬਦੌਲਤ ਆਪਣੀ ਜਿੱਤ ਦਾ ਝੰਡਾ ਲਹਿਰਾਉਂਦਾ ਆਇਆ ਹੋਵੇ ਉਸ ਪੂਰੀ ਕੌਮ ਨੂੰ ਮਹਿਜ਼ ਆਪਣੇ ਸਿਆਸੀ ਲਾਭ ਚੁੱਕਣ ਦੇ ਮਕਸਦ ਨਾਲ ਕਿਸੇ ਵੱਖਵਾਦੀ ਅੰਦੋਲਨ ਨਾਲ ਜੋੜ ਦੇਣਾ ਕਿੰਨਾ ਸਹੀ ਹੈ?

ਕੀ ਸਿੱਖ ਭਾਈਚਾਰੇ ਦੇ ਕਿਸਾਨਾਂ ਦੀ ਸੇਵਾ ’ਚ ਖਾਲਸਾ ਏਡ ਜਾਂ ਗੁਰੂ ਦਾ ਲੰਗਰ ਵਰਗੀਆਂ ਕਈ ਸਮਾਜਸੇਵੀ ਸੰਸਥਾਵਾਂ ਦਾ ਜੁੜਨਾ ਅਤੇ ਉਨ੍ਹਾਂ ਨੂੰ ਮਨੁੱਖੀ ਆਧਾਰ ’ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਾ ਕੋਈ ‘ਖਾਲਿਸਤਾਨੀ’ ਕੰਮ ਹੈ? ਜੇਕਰ ਹਾਂ, ਫ਼ਿਰ ਤਾਂ ਇਹ ਵੀ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦੋਂ ਕਾਠਮਾਂਡੂ ’ਚ ਆਏ ਭੂਚਾਲ ’ਚ ਇਹ ਸਿੱਖ ਸਮਾਜ ਦੇ ਨੌੌਜਵਾਨ ਬੇਘਰ ਅਤੇ ਬੇਸਹਾਰਾ ਲੋਕਾਂ ਨੂੰ ਆਪਣੀਆਂ ਅਜਿਹੀਆਂ ਹੀ ਸੇਵਾਵਾਂ ਦੇ ਰਹੇ ਸਨ ਉਦੋਂ ਇਨ੍ਹਾਂ ਨੂੰ ਕਿਸੇ ਨੇ ‘ਖਾਲਿਸਤਾਨੀ’ ਕਿਉਂ ਨਹੀਂ ਕਿਹਾ? ਜਦੋਂ ਇਹ ਮਾਨਵਤਾ ਦੇ ਫ਼ਰਿਸਤੇ 2013 ’ਚ ਕੇਦਾਰਨਾਥ ’ਚ ਆਏ ਤਬਾਹਕਾਰੀ ਵਿਨਾਸ਼ ’ਚ ਆਪਣੀ ਜਾਨ ਜੋਖ਼ਿਮ ’ਚ ਪਾ ਕੇ ਆਪਣੀ ਸੇਵਾ ਪੂਰਨ ਸੰਸਕਾਰਾਂ ਦਾ ਸਬੂਤ ਦੇ ਰਹੇ ਸਨ

ਉਸ ਸਮੇਂ ਤਾਂ ਇਨ੍ਹਾਂ ਨੂੰ ਕਿਸੇ ਨੇ ਵੱਖਵਾਦੀ ਜਾਂ ਟੁਕੜੇ ਟੁਕੜੇ ਗੈਂਗ ਦਾ ਮੈਂਬਰ ਨਹੀਂ ਦੱਸਿਆ? ਜਦੋਂ ਇਹ ਉਨ੍ਹਾਂ ਬੇਸਹਾਰਾ ਅਤੇ ਬੇਘਰ ਰੋਹਿੰਗਿਆ ਮੁਸਲਮਾਨਾਂ ਨਾਲ ਖੜੇ ਸਨ ਜਿਨ੍ਹਾਂ ਨਾਲ ਕੋਈ ਖੜਾ ਹੋਣਾ ਤਾਂ ਦੂਰ ਸਗੋਂ ਲੋਕ ਉਨ੍ਹਾਂ ਤੋਂ ਨਫ਼ਰਤ ਦੀਆਂ ਨਜਰਾਂ ਨਾਲ ਦੇਖ ਰਹੇ ਸਨ ਉਸ ਸਮੇਂ ਕਿਸੇ ਨੇ ਇਨ੍ਹਾਂ ਦੇ ‘ਫੰਡਿੰਗ’ ’ਤੇ ਸਵਾਲ ਖੜਾ ਨਹੀਂ ਕੀਤਾ? ਹੋਰ ਤਾਂ ਹੋਰ ਲਾਕਡਾਊਨ ਦੇ ਦਿਨਾਂ ’ਚ ਜਦੋਂ ਦਿੱਲੀ ਸਮੇਤ ਪੂਰੇ ਦੇਸ਼ ’ਚ ਸੰਨਾਟਾ ਪਸਰਿਆ ਸੀ ਲੋਕਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਸੀ ਉਸ ਸਮੇਂ ਵੀ ਕੋਰੋਨਾ ਕਰੋਪੀ ਦੀ ਪਰਵਾਹ ਕੀਤੇ ਬਿਨਾਂ ਇਸ ‘ਸਮਾਜ ’ ਨੇ ਬਿਨਾਂ ਕਿਸੇ ਦਾ ਧਰਮ ਜਾਤੀ ਅਤੇ ਰੁਤਬਾ ਦੇਖੇ ਹੋਏ ਕਰੋੜਾਂ ਲੋਕਾਂ ਨੂੰ ਭੋਜਨ ਦਿੱਤਾ ਅਤੇ ਹਮੇਸ਼ਾਂ ਦੀ ਤਰ੍ਹਾਂ ਇੱਥੇ ਵੀ ਮਾਨਵਤਾ ਦੀ ਮਿਸਾਲ ਪੇਸ਼ ਕੀਤੀ?

ਸਿੱਖ ਸਮਾਜ ਦੀ ਪ੍ਰੇਰਨਾ ਦੇ ਮੁੱਖ ਸਰੋਤ ਭਾਈ ਘਨੱ੍ਹਈਆ ਬਾਰੇ ਮਸ਼ਹੂਰ ਹੈ ਕਿ ਉਹ ਜੰਗ ਦੌਰਾਨ ਆਪਣੇ ਪੱਖ ਦੇ ਲੋਕਾਂ ਦੀ ਤਾਂ ਪਾਣੀ ਪਿਲਾ ਕੇ ਸੇਵਾ ਕਰਦੇ ਹੀ ਸਨ ਇਸ ਦੇ ਨਾਲ ਹੀ ਉਹ ਆਪਣੇ ਦੁਸ਼ਮਣ ਦੀ ਫੌਜ ਦੇ ਜ਼ਖਮੀ ਸਿਪਾਹੀਆਂ ਨੂੰ ਵੀ ਪਾਣੀ ਪਿਲਾ ਕੇ ਉਨ੍ਹਾਂ ਦੀ ਸੇਵਾ ਕਰਦੇ ਰਹੇ ਸਨ ਜਦੋਂ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱÎਗਿਆ ਤਾਂ ਉਨ੍ਹਾਂ ਨੇ ਭਾਈ ਘਨੱ੍ਹਈਆ ਜੀ ਤੋਂ ਇਸ ਦਾ ਕਾਰਨ ਪੁੱਛਿਆ, ਉਦੋਂ ਭਾਈ ਘਨੱ੍ਹਈਆ ਜੀ ਨੇ ਜਵਾਬ ਦਿੱਤਾ ਕਿ ‘ਉਹ ਜਿਸ ਨੂੰ ਵੀ ਪਾਣੀ ਪਿਲਾਉਂਦੇ ਹਨ, ਉਸ ’ਚ ਮੈਨੂੰ ਗੁਰੂ ਜੀ ਤੁਹਾਡੇ ਹੀ ਦਰਸ਼ਨ ਹੁੰਦੇ ਹਨ ’ ਮੈਨੂੰ ਹਰ ਸਖ਼ਸ ’ਚ ‘ ਤੂੰ ਹੀ ਤੂੰ’ ਨਜ਼ਰ ਆਉਂਦਾ ਹੈਂ

ਸੋਚਣ ਦਾ ਵਿਸ਼ਾ ਹੈ ਜਿਸ ਕੌਮ ਕੋਲ ਸ੍ਰੀ ਗੁਰੂ ਨਾਨਕ ਜੀ ਵਰਗੇ ਉਹ ਮਹਾਨ ਗੁਰੂ ਹੋਣ ਜਿਨ੍ਹਾਂ ਨੇ ਬਾਲਾ-ਮਰਦਾਨਾ ਵਰਗੇ ਸਾਥੀਆਂ ਦੀ ਸਾਰੀ ਉਮਰ ਸੰਗਤ ਨਾਲ ਸਰਵ-ਧਰਮ ਦਾ ਸੰਦੇਸ਼ ਦਿੱਤਾ ਹੋਵੇ, ਜਿਨ੍ਹਾਂ ਦੇ ਦਸਾਂ ਗੁਰੂਆਂ ਨੇ ਲੰਗਰ ਵਿਵਸਥਾ ਚਲਾ ਕੇ ਬਿਨਾਂ ਕਿਸੇ ਧਾਰਮਿਕ ਮੱਤਭੇਦ ਦੇ, ਮਾਨਵਤਾ ਦੀ ਭਲਾਈ ਕਰਨ ਦਾ ਸੰਦੇਸ਼ ਦਿੱਤਾ ਹੋਵੇ ਉਹੀ ਸਮਾਜ ਆਦਿ ਅੱਜ ਆਪਣੇ ਹੀ ਕਿਸਾਨ ਸਮਾਜ ਲਈ ਹਰ ਭੁੱਖੇ ਨੂੰ ਖਾਣਾ ਦੇ ਰਿਹਾ ਹੈ, ਜ਼ਰੂਰਤਮੰਦ ਅੰਦੋਲਨਕਾਰੀ ਨੂੰ ਉਨ੍ਹਾਂ ਦੀ ਜ਼ਰੂਰਤ ਦੀਆਂ ਚੀਜਾਂ ਮੁਹੱਈਆ ਕਰਵਾ ਰਹੇ ਹੋਣ, ਉਨ੍ਹਾਂ ਲਈ ਗਰਮ ਪਾਣੀ ਦੀ ਵਿਵਸਥਾ ਕਰ ਰਿਹੇ ਹੋਣ, ਤਾਂ ਜਿਸ ਤੰਤਰ ਨੂੰ ਉਸ ਦਾ ਸਹਿਯੋਗੀ ਹੋਣਾ ਚਾਹੀਦਾ ਹੈ ਉਹੀ ਅੱਜ ਉਸ ਦੀ ਫੰਡਿੰਗ ’ਤੇ ਸਵਾਲ ਖੜੇ ਕਰ ਰਿਹਾ ਹੈ?
ਤਨਵੀਰ ਜਾਫ਼ਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.