ਸੁਪਰੀਮ ਕੋਰਟ: ਜੱਜਾਂ ਨੂੰ ਵਿਵਾਦਾਂ ‘ਚ ਨਾ ਘਸੀਟੋ

0
ਮਾਣਯੋਗ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੂੰ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਸੰਪੱਤੀ ਦੇ ਮਾਮਲੇ 'ਚ ਨੋਇਡਾ ਦੇ ਸਾਬਕਾ ਮੁੱਖ ਅਭਿਅੰਤਾ ਯਾਦਵ ਸਿੰਘ

ਸੁਪਰੀਮ ਕੋਰਟ: ਜੱਜਾਂ ਨੂੰ ਵਿਵਾਦਾਂ ‘ਚ ਨਾ ਘਸੀਟੋ
ਮੋਦੀ ਦੀ ਤਾਰੀਫ ਕਰਨ ਵਾਲੇ ਜਸਟਿਸ ਨੇ ਵਕੀਲ ਸਿੰਘਵੀ ਨੂੰ ਕਿਹਾ

ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਨੇ ਇੱਕ ਮਾਮਲੇ ਦੀ ਸੁਣਵਾਈ ‘ਚ ਜੱਜਾਂ ਦਾ ਜਿਕਰ ਕਰਨ ‘ਤੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੂੰ ਨਸੀਹਤ ਦਿੱਤੀ ਅਤੇ ਕਿਹਾ ਕਿ ਜੱਜਾਂ ਨੂੰ ਵਿਵਾਦਾਂ ‘ਚ ਨਾ ਘਸੀਟਿਆ ਜਾਵੇ। ਸ਼ਨਿੱਚਰਵਾਰ ਨੂੰ ਜਸਟਿਸ ਮਿਸ਼ਰਾ ਦੀ ਪ੍ਰਧਾਨਗੀ ‘ਚ 2 ਜੱਜਾਂ ਦੀ ਬੇਂਚ ਦਿੱਲੀ ਦੇ ਖਾਨ ਮਾਰਕੀਟ ‘ਚ ਇੱਕ ਪਲੇ ਸਕੂਲ ਨੂੰ ਸੀਲ ਕਰਨ ਦੇ ਮੁੱਦੇ ‘ਤੇ ਸੁਣਵਾਈ ਕਰ ਰਹੀ ਸੀ। ਸਕੂਲ ਪ੍ਰਬੰਧਨ ਵੱਲੋਂ ਸਿੰਘਵੀ ਦਲੀਲਾਂ ਪੇਸ਼ ਕਰ ਰਹੇ ਸਨ। ਹਾਲਾਂਕਿ ਕੋਰਟ ਇਸ ਤੋਂ ਸਹਿਮਤ ਨਹੀਂ ਹੋਇਆ ਅਤੇ ਸੀਲਿੰਗ ਦੇ ਆਦੇਸ਼ ‘ਤੇ ਰੋਕ ਲਾਉਣ ਦੀ ਅਰਜੀ ਰੱਦ ਕਰ ਦਿੱਤੀ। ਜਸਟਿਸ ਮਿਸ਼ਰਾ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਾਰੀਫ ਕੀਤੀ ਸੀ। ਇਸ ‘ਤੇ ਵਿਰੋਧ ਦਰਜ ਕਰਵਾਇਆ ਸੀ। ਕੋਰਟ ‘ਚ ਸੁਣਵਾਈ ਦੌਰਾਨ ਸਿੰਘਵੀ ਨੇ ਕਿਹਾ ਕਿ ਪਲੇਅ ਸਕੂਲ ਲੁਟਿਅੰਸ ਜੋਨ ‘ਚ ਖਾਨ ਮਾਰਕੀਟ ਦੇ ਦੂਜੇ ਪਾਸੇ ਹੈ। ਜੋ ਤਿੰਨ ਸਾਲ ਤੋਂ ਚੱਲ ਰਿਹਾ ਹੈ। ਇੱਥੇ ਰਹਿਣ ਵਾਲੇ ਕਈ ਨੌਕਰੀ ਪੇਸ਼ਾ ਲੋਕਾਂ ਦੇ ਬੱਚੇ ਇਸ ‘ਚ ਪੜ੍ਹਦੇ ਹਨ। ਇੱਥੇ ਕਈ ਖੁਸ਼ਹਾਲ ਲੋਕ ਰਹਿੰਦੇ ਹਨ। ਮੈਂ ਕਈ ਜੱਜਾਂ ਨੂੰ ਇਸ ਮਾਰਕੀਟ ‘ਚ ਸ਼ਾਪਿੰਗ ਕਰਦੇ ਦੇਖਿਆ ਹੈ। ਇਸ ਲਈ ਇਸ ਨੂੰ ਸੀਲ ਕਰਨ ਦਾ ਕੋਈ ਤੁਕ ਨਹੀਂ ਬਣਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।