ਜ਼ੁਕਾਮ-ਫਲੂ ਨੂੰ ਅਣਦੇਖਿਆ ਨਾ ਕਰੋ

Do not ignore the cold flu

ਜ਼ੁਕਾਮ-ਫਲੂ ਨੂੰ ਅਣਦੇਖਿਆ ਨਾ ਕਰੋ

ਠੰਢੇ ਮੌਸਮ ਵਿਚ ਕੋਲਡ-ਫਲੂ ਦਾ ਅਸਰ ਬੱਚੇ, ਨੌਜਵਾਨ, ਗਰਭਵਤੀ ਔਰਤਾਂ ਅਤੇ ਸੀਨੀਅਰਜ਼ ’ਤੇ ਜ਼ਿਆਦਾ ਦੇਖਿਆ ਜਾ ਰਿਹਾ ਹੈ। ਹਰ ਸਾਲ ਪੀਕ ਸਮਾਂ ਨਵੰਬਰ-ਦਸੰਬਰ ਤੋਂ ਫਰਵਰੀ ਦਾ ਹੁੰਦਾ ਹੈ। ਸਿਰਫ ਅਮਰੀਕਾ ਵਿਚ 1 ਬਿਲੀਅਨ ਤੋਂ ਵੱਧ ਲੋਕ ਜ਼ੁਕਾਮ ਦੇ ਸ਼ਿਕਾਰ ਹੁੰਦੇ ਹਨ। 8 ਤੋਂ 25 ਪ੍ਰਤੀਸ਼ਤ ਫਲੂ ਦੇ ਘੇਰੇ ਵਿਚ ਆ ਜਾਂਦੇ ਹਨ। ਦੋ ਮਿਲੀਅਨ ਤੋਂ ਵੱਧ ਕੇਵਲ ਅਮਰੀਕਾ ਵਿਚ ਸ਼ਿਕਾਰ ਲੋਕ ਹਸਪਤਾਲ ਵਿਚ ਐਡਮਿਟ ਹੁੰਦੇ ਹਨ। ਛੋਟੇ ਬੱਚੇ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਜ਼ੁਕਾਮ ਫਲੂ ਦੇ ਛੇਤੀ ਸ਼ਿਕਾਰ ਹੋ ਜਾਣ ਤੋਂ ਬਾਅਦ ਲੱਖਾਂ ਹੀ ਮੌਤ ਦੇ ਘੇਰੇ ਵਿਚ ਵੀ ਆ ਜਾਂਦੇ ਹਨ।

ਹਰ ਸਾਲ ਲੱਖਾਂ ਕੈਨੇਡੀਅਨ ਫਲੂ ਦੇ ਘੇਰੇ ਵਿਚ ਆਉਂਦੇ ਹਨ, ਮੌਤਾਂ ਦੇ ਬਾਵਜ਼ੂਦ ਹਰਾਰਾਂ ਹੀ ਹਸਪਤਾਲ ਭਰਤੀ ਹੋਣ ਤੋਂ ਬਾਅਦ ਠੀਕ ਵੀ ਹੋ ਜਾਂਦੇ ਹਨ। ਦੋਵੇਂ ਹੀ ਵਾਇਰਸ ਕਾਰਨ ਹੁੰਦੇ ਹਨ। ਫਲੂ ਜ਼ਿਆਦਾ ਗੰਭੀਰ ਮੰਨਿਆ ਜਾਂਦਾ ਹੈ। ਵਾਇਰਸ ਦੀ ਪਕੜ ’ਚ ਆਉਣ ਤੋਂ ਬਾਅਦ ਆਮ ਲੱਛਣ 1-4 ਦਿਨ ਵਿਚ ਅਤੇ ਬਿਮਾਰੀ ਸ਼ੁਰੂ ਹੋਣ ਤੋਂ ਬਾਅਦ 5-10 ਦਿਨ ਵਿਚ ਇਨਫੈਕਸ਼ਨ ਵਾਲੇ ਲੱਛਣ ਪੈਦਾ ਹੋ ਜਾਂਦੇ ਹਨ।

ਦੇਖਿਆ ਜਾ ਰਿਹਾ ਹੈ ਕਿ ਵੈਕਸੀਨ ਕੋਲਡ ਯਾਨੀ ਸਰਦੀ ਤੋਂ ਨਹੀਂ ਬਚਾਉਂਦਾ ਬਲਕਿ ਫਲੂ ਤੋਂ ਬਚਾਉਂਦਾ ਹੈ। ਛੇ ਮਹੀਨੇ ਤੋਂ ਵੱਧ ਉਮਰ ਦੇ ਹਰ ਆਦਮੀ ਨੂੰ ਹਰ ਸਾਲ ਫਲੂ ਦਾ ਟੀਕਾ ਲਵਾਉਣਾ ਚਾਹੀਦਾ ਹੈ। ਟੀਕਾਕਰਨ ਨੂੰ ਫਲੂ ਤੋਂ ਬਚਾਅ ਲਈ ਸਰਵੋਤਮ ਸੇਫਟੀ ਮੰਨਿਆ ਗਿਆ ਹੈ। ਪਿਛਲੇ 2 ਸਾਲਾਂ ਤੋਂ 163 ਮਿਲੀਅਨ ਤੋਂ 170 ਮਿਲੀਅਨ ਫਲੂ ਟੀਕੇ ਦੀਆਂ ਖੁਰਾਕਾਂ ਸੰਯੁਕਤ ਰਾਜ ਵਿਚ ਉਪਲੱਬਧ ਹੋਣ ਦੀ ਸੰਭਾਵਨਾ ਹੈ।

coldਫਲੂ ਵਿਗੜ ਕੇ ਜਾਨਲੇਵਾ ਰੋਗ ਨਮੂਨੀਆ ਦੀ ਸ਼ਕਲ ਵੀ ਲੈ ਸਕਦਾ

ਜ਼ੁਕਾਮ ਦੀ ਆਮ ਹਾਲਤ ਵਿਚ ਵਿਅਕਤੀ ਨੱਕ ਬੰਦ, ਸਾਹ ਲੈਣ ਵਿਚ ਮੁਸ਼ਕਲ, ਸੁਆਦ ਤੇ ਗੰਧ ਮਹਿਸੂਸ ਨਾ ਹੋਣਾ, ਅੱਖਾਂ ਵਿਚ ਜਲਨ, ਸਾਈਨਸ ਦੀ ਸ਼ਿਕਾਇਤ ਅਤੇ ਖੰਘ, ਸਿਰ ਦਰਦ, ਦੇ ਨਾਲ ਬੁਖਾਰ ਵੀ ਹੋ ਸਕਦਾ ਹੈ। ਫਲੂ ਜ਼ੁਕਾਮ ਤੋਂ ਅਲੱਗ ਕਿਸਮ ਦਾ ਅਤੇ ਅਚਾਨਕ ਹੋ ਜਾਂਦਾ ਹੈ। ਫਲੂ ਦੀ ਹਾਲਤ ਵਿਚ ਠੰਢ ਮਹਿਸੂਸ ਹੋਣਾ, ਬੁਖਾਰ, ਗਲੇ ਵਿਚ ਖਰਾਸ਼, ਨੱਕ ਵਿੱਚੋਂ ਲਗਾਤਾਰ ਪਾਣੀ ਵਗਣਾ, ਮਾਸਪੇਸ਼ੀ-ਜੋੜਾਂ ਅੰਦਰ ਦਰਦ ਰਹਿਣਾ, ਥਕਾਵਟ ਤੇ ਸਿਰ-ਦਰਦ ਸ਼ੁਰੂ ਹੋ ਜਾਂਦਾ ਹੈ। ਬੱਚਿਆਂ ਅਤੇ ਸੀਨੀਅਰਜ਼ ਨੂੰ ਉਲਟੀਆਂ, ਦਸਤ ਵੀ ਲੱਗ ਸਕਦੇ ਹਨ।
ਫਲੂ ਠੀਕ ਹੋਣ ਨੂੰ 2 ਹਫਤੇ ਵੀ ਲੱਗ ਸਕਦੇ ਹਨ। ਕੰਪਲੀਕੇਸ਼ਨਜ਼ ਵਿਚ ਸਾਈਨਸ ਅਤੇ ਕੰਨ ਦੀ ਇਨਫੈਕਸ਼ਨ, ਫਲੂ ਵਾਇਰਸ-ਬੈਕਟੀਰੀਆ ਅਟੈਕ ਨਾਲ ਦਿਲ ਦੀ ਸੋਜ਼ਸ਼, ਦਿਮਾਗ ਦੀ ਕਮਜ਼ੋਰੀ ਦੇ ਨਾਲ ਫਲੂ ਵਿਗੜ ਕੇ ਜਾਨਲੇਵਾ ਰੋਗ ਨਮੂਨੀਆ ਦੀ ਸ਼ਕਲ ਵੀ ਲੈ ਸਕਦਾ ਹੈ। ਫਲੂ ਦੇ ਵਾਇਰਸ ਗਲਾ ਅਤੇ ਫੇਫੜਿਆਂ ’ਤੇ ਅਟੈਕ ਕਰਦੇ ਹਨ।

ਜ਼ੁਕਾਮ 50-80 ਪ੍ਰਤੀਸ਼ਤ ਰਾਈਨੋਵਾਇਰਸ ਦੀ ਇਨਫੈਕਸ਼ਨ ਅਤੇ ਇਨਫਲੂਐਂਜ਼ਾ ਅਤੇ ਪੈਰਾਇਨਫਲੂਐਂਜ਼ਾ ਵਾਇਰਸ, ਸਾਹ ਲੈਣ ਵਾਲੇ ਸਿੰਸੀਟੀਅਲ ਵਾਇਰਸ, ਐਂਟਰੋਵਾਇਰਸ ਅਤੇ ਐਡਨੋਵਾਇਰਸ ਦੁਆਰਾ ਇਨਫੈਕਸ਼ਨ ਕਾਰਨ ਵੀ ਹੋ ਸਕਦਾ ਹੈ। ਇਹ ਵਾਇਰਸ ਉਦੋਂ ਫੈਲਦੇ ਹਨ ਜਦੋਂ ਲੋਕ ਫਲੂ, ਖਾਂਸੀ, ਛਿੱਕਾਂ ਮਾਰਨ ਦੇ ਨਾਲ ਗੱਲਾਂ ਕਰਦੇ ਹੋਏ, ਵਾਇਰਸ ਨਾਲ ਬੂੰਦਾਂ ਨੂੰ ਹਵਾ ਵਿਚ ਭੇਜਦੇ ਹਨ। ਫਲੂ ਵਾਇਰਸ ਇਨਫੈਕਟਿਡ ਵਸਤਾਂ ਨੂੰ ਛੂਹਣ ਨਾਲ ਤੇ ਆਪਣੇ ਮੂੰਹ, ਨੱਕ ਤੇ ਅੱਖਾਂ ਨੂੰ ਟੱਚ ਕਰਨ ਨਾਲ ਹੋ ਜਾਂਦਾ ਹੈ। ਘੱਟ ਨਮੀ ਵਾਇਰਲ ਟ੍ਰਾਂਸਮਿਸ਼ਨ ਵਧਾ ਦਿੰਦੀ ਹੈ। ਖੁਸ਼ਕ ਹਵਾ ਛੋਟੀਆਂ ਵਾਇਰਲ ਬੂੰਦਾਂ ਨੂੰ ਦੂਰ ਤੱਕ ਫੈਲਾਉਂਦੀ ਹੈ। ਗੰਭੀਰ ਐਕਸਪੋਜ਼ਰ ਨਾਲ ਸਰੀਰ ਦਾ ਤਾਪਮਾਨ ਵਿਗੜ ਜਾਂਦਾ ਹੈ।

bukhar

ਕੋਲਡ-ਫਲੂ ਦੀ ਆਮ ਹਾਲਤ ਵਿਚ ਆਰਾਮ ਲਈ ਅੱਗੇ ਲਿਖੇ ਉਪਾਅ ਕਰ ਸਕਦੇ ਹੋ:

 • -ਐਨਰਜ਼ੀ ਲਈ ਗਰਮਾ-ਗਰਮ ਤਾਜ਼ੀਆਂ ਸਬਜ਼ੀਆਂ ਦਾ ਸੂਪ ਸਰੀਰ ਅੰਦਰ ਚਿੱਟੇ ਲਹੂ ਦੀ ਇੱਕ ਕਿਸਮ ਨਿਊਟ੍ਰੋਫਿਲਸ ਦੀ ਗਤੀ ਨੂੰ ਘਟਾ ਕੇ ਇਨਫੈਕਸ਼ਨ ਤੋਂ ਬਚਾ ਦਿੰਦਾ ਹੈ। ਘੱਟ ਸੋਡੀਅਮ ਵਾਲਾ ਸੂਪ ਸਰੀਰ ਨੂੰ ਹਾਈਡਰੇਟ ਕਰਨ ਵਿਚ ਮੱਦਦ ਕਰਦਾ ਹੈ।
 • -ਜ਼ੁਕਾਮ-ਫਲੂ ਅਤੇ ਗਲੇ ਦੀ ਸੋਜ਼ ਦੀ ਹਾਲਤ ਵਿਚ ਆਰਾਮ ਲਈ ਤਾਜ਼ਾ ਜਿੰਜਰ, ਚੂੰਢੀ ਕਾਲੀ ਮਿਰਚ, ਇੱਕ ਚਮਚ ਸ਼ਹਿਦ ਮਿਕਸ ਕਰਕੇ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਲੈ ਕੇ ਗਰਮ ਪਾਣੀ ਪੀਓ।
 • -ਕੋਲਡ-ਫਲੂ ਲਈ ਵਿਟਾਮਿਨ ਸੀ ਵਾਲੇ ਪਦਾਰਥ ਨਿੰਬੂ, ਆਂਵਲਾ, ਅੰਗੂਰ, ਸੰਤਰਾ, ਸਟਰਾਬਰੀ, ਰਸਬੇਰੀ, ਪੱਤੇਦਾਰ ਸਾਗ, ਬਰੁਕੋਲੀ, ਪਾਲਕ, ਟਮਾਟਰ, ਹਰੀ ਮਿਰਚ ਹਰ ਬਿਮਾਰੀ ਨਾਲ ਲੜਨ ਦੀ ਤਾਕਤ ਦਿੰਦਾ ਹੈ। ਸਰਦੀ ਦੇ ਮੌਸਮ ਵਿਚ ਵਿਟਾਮਿਨ ਸੀ ਦੇ ਇਸਤੇਮਾਲ ਨਾਲ ਸਾਹ-ਨਲੀ ਦੀ ਇਨਫੈਕਸ਼ਨ ਤੋਂ ਬਚਾਅ ਕੀਤਾ ਜਾ ਸਕਦਾ ਹੈ।
 • -ਗਲੇ ਦੇ ਦਰਦ ਵਿਚ ਦਿਨ ਵਿਚ 3-4 ਵਾਰ ਨਮਕ-ਪਾਣੀ ਦੇ ਗਰਾਰੇ ਕਰੋ ਅਤੇ ਬੰਦ ਨੱਕ ਖੋਲ੍ਹਣ ਲਈ ਭਾਫ਼ ਯਾਨੀ ਸਟੀਮ ਜਰੂਰ ਲਵੋ।
 • ਕਾਟਨ ਬਾਲ (ਰੂੰ) ’ਤੇ ਯੂਕਲਿਪਸ ਈਸੈਂਸ਼ੀਅਲ ਤੇਲ ਦੀਆਂ 2-3 ਬੂੰਦਾਂ ਪਾ ਕੇ ਇਨਹੇਲ ਕਰਨ ਨਾਲ ਆਰਾਮ ਮਹਿਸੂਸ ਕਰੋ।
 • ਕਮਰੇ ਦੇ ਅੰਦਰ ਦੀ ਨਮੀ ਨੂੰ ਦੂਰ ਕਰਨ ਲਈ ਹੁਮਿਡਫਾਇਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
 • ਕੋਲਡ-ਫਲੂ ਦੌਰਾਨ ਸਵੇਰੇ-ਸ਼ਾਮ ਗਰਮ ਸ਼ਾਵਰ ਲੈਣ ਨਾਲ ਆਰਾਮ ਮਿਲਦਾ ਹੈ।
 • ਸਵੇਰੇ-ਸ਼ਾਮ ਆਯੁਰਵੈਦਿਕ ਦੇਸੀ ਚਾਹ ਪੀਓ। ਲੌਂਗ, ਛੋਟੀ ਇਲਾਇਚੀ ਤੇ ਮਿਸ਼ਰੀ ਚੂਸਦੇ ਰਹੋ।
 • ਹੱਥਾਂ ਦੀ ਸਫਾਈ ਦਾ ਪੂਰਾ ਖਿਆਲ ਰੱਖੋ ਅਤੇ ਗਰਮ ਪਾਣੀ ਤੇ ਸਾਬਣ ਨਾਲ ਧੋ ਕੇ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਦੇ ਰਹੋ ਨੱਕ ਦੀ ਸਫਾਈ ਸਾਫਟ ਟਿਸ਼ੂ ਪੇਪਰ ਨਾਲ ਕਰਨੀ ਚਾਹੀਦੀ ਹੈ।
  ਨੋਟ: ਫਲੂ-ਕੋਲਡ ਦੇ ਲੱਛਣ ਸ਼ੁਰੂ ਹੁੰਦੇ ਹੀ ਬਿਨਾ ਦੇਰੀ ਆਪਣੇ ਫੈਮਿਲੀ ਡਾਕਟਰ ਜਾਂ ਹਸਪਤਾਲ ਨਾਲ ਸੰਪਰਕ ਕਰੋ। ਕੋਵਿਡ ਦਾ ਵੈਰੀਐਂਟ ਵੀ ਹੋ ਸਕਦਾ ਹੈ।
  ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ