Breaking News

ਮਹਿਲਾ ਹਾੱਕੀ ਵਿਸ਼ਵ ਕੱਪ: ਕੁਆਰਟਰਫਾਈਨਲ ਲਈ ਲਾਉਣੀ ਹੋਵੇਗੀ ਜਾਨ

ਮੰਗਲਵਾਰ ਰਾਤ 10਼30 ਵਜੇ ਹੋਵੇਗਾ ਇਟਲੀ ਨਾਲ ਮੈਚ

ਏਜੰਸੀ, ਲੰਦਨ, 30 ਜੁਲਾਈ

ਭਾਰਤੀ ਮਹਿਲਾ ਹਾੱਕੀ ਟੀਮ ਨੇ ਉਤਾਰ ਚੜਾਅ ਦੇ ਦੌਰ ਤੋਂ ਲੰਘਦੇ ਹੋਏ ਮਹਿਲਾ ਹਾੱਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਦੀ ਆਪਣੀ ਆਸ ਨੂੰ ਜਿੰਦਾ ਰੱਖਿਆ ਹੈ ਅਤੇ ਆਖ਼ਰੀ ਅੱਠ ‘ਚ ਜਾਣ ਲਈ ਉਸਨੂੰ ਅੱਜ ਇਟਲੀ ਦੀ ਟੀਮ ਨਾਲ ਜੀਅ ਜਾਨ ਲਾਉਣੀ ਹੋਵੇਗੀ ਭਾਰਤ ਨੇ ਜਿੱਥੇ ਆਪਣੇ ਪੂਲ ‘ਚ ਤਿੰਨ ਮੈਚਾਂ ‘ਚ ਦੋ ਡਰਾਅ ਖੇਡੇ ਅਤੇ ਇੱਕ ਹਾਰਿਆ ਜਦੋਂਕਿ ਇਟਲੀ ਨੇ ਤਿੰਨ ਮੈਚਾਂ ‘ਚ ਦੋ ਜਿੱਤੇ ਅਤੇ ਇੱਕ ‘ਚ ਹਾਰ ਮਿਲੀ ਹੈ ਇਟਲੀ ਦੇ ਇਸ ਰਿਕਾਰਡ ਨੂੰ ਦੇਖਦਿਆਂ ਭਾਰਤ ਦੀ ਰਾਹ ਬਿਲਕੁਲ ਮੁਸ਼ਕਲ ਨਹੀਂ ਹੈ ਭਾਰਤੀ ਟੀਮ ਗੋਲ ( ਕੁੱਲ 3 ਗੋਲ) ਕਰਨ ਦੇ ਮਾਮਲੇ ‘ਚ ਜ਼ਿਆਦਾ ਸਮਰੱਥ ਨਹੀਂ ਦਿਸ ਰਹੀ ਹੈ ਜਦੋਂਕਿ ਇਟਲੀ(5) ਨੇ ਚੀਨ ਨੂੰ 3-0 ਅਤੇ ਕੋਰੀਆ ਨੂੰ 1-0 ਨਾਲ ਹਰਾਇਆ ਹਾਲਾਂਕਿ ਹਾਲੈਂਡ ਵਿਰੁੱਧ ਉਸਨੂੰ 1-12 ਦੀ ਹਾਰ ਝੱਲਣੀ ਪਈ ਜਿਸ ਤੋਂ ਭਾਰਤੀ ਟੀਮ ਹੌਂਸਲਾ ਲੈ ਸਕਦੀ ਹੈ ਕਿ ਉਹ ਇਸ ਟੀਮ ਨੂੰ ਮਾਤ ਦੇਣ ‘ਚ ਕਾਮਯਾਬ ਹੋਵੇਗੀ

 

ਵਿਸ਼ਵਾਸ ਹੇ ਕਿ ਇਟਲੀ ਨੂੰ ਹਰਾਵਾਂਗੇ: ਰਾਣੀ

ਰਾਣੀ ਨੇ ਇਟਲੀ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਕਿਹਾ ਕਿ ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਆਪਣੇ ਸਕਾਰਾਤਮਕ ਪਹਿਲੂਆਂ ਦਾ ਪੂਰੀ ਤਰ੍ਹਾਂ ਇਸਤੇਮਾਲ ਕਰ ਸਕੀਏ ਇਹ ਸਾਡੇ ਲਈ ਫ਼ੈਸਲਾਕੁੰਨ ਮੁਕਾਬਲਾ ਹੈ ਅਤੇ ਇਸਨੂੰ ਜਿੱਤ ਕੇ ਹੀ ਅਸੀਂ ਕੁਆਰਟਰ ਫਾਈਨਲ ‘ਚ ਪਹੁੰਚ ਸਕਦੇ ਹਾਂ ਰਾਣੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਟੀਮ ਨੂੰ ਹਰਾ ਸਕਦੇ ਹਾਂ ਟੂਰਨਾਮੈਂਟ ‘ਚ ਹਰ ਪੂਲ ਦੀ ਚੋਟੀ ਦੀ ਟੀਮ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲਿਆ ਹੈ ਜਦੋਂਕਿ ਪੂਲ ‘ਚ ਦੂਸਰੇ ਅਤੇ ਤੀਸਰੇ ਨੰਬਰ ਦੀਆਂ ਟੀਮਾਂ ਨੂੰ ਦੂਸਰੇ ਪੂਲ ਦੀਆਂ ਦੂਸਰੇ ਅਤੇ ਤੀਸਰੇ ਨੰਬਰ ਦੀਆਂ ਟੀਮਾਂ ਨਾਲ ਕ੍ਰਾੱਸ ਓਵਰ ਮੈਚ ਖੇਡਣਾ ਹੈ ਇਹਨਾਂ ਕ੍ਰਾੱਸ ਮੈਚਾਂ ‘ਚ ਜੇਤੂ ਟੀਮ ਨੂੰ ਫਿਰ ਗਰੁੱਪ ‘ਚ ਅੱਵਲ ਰਹਿ ਕੇ ਕੁਆਰਟਰ ਫਾਈਨਲ ‘ਚ ਪਹਿਲਾਂ ਤੋਂ  ਮੌਜ਼ੂਦ ਟੀਮ ਨਾਲ ਭਿੜੇਗੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top