ਪਰਮਾਤਮਾ ਦੀ ਪ੍ਰਾਪਤੀ ਲਈ ਸ਼ੁੱਧ ਹਿਰਦਾ ਜ਼ਰੂਰੀ : ਪੂਜਨੀਕ ਗੁਰੂ ਜੀ

0
446

ਸੱਚ ਕਹੂੰ ਨਿਊਜ਼,  ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਆਪਣੇ ਅੰਦਰ ਦੀ ਸਫ਼ਾਈ ਨਹੀਂ ਕਰਦਾ ਉਦੋਂ ਤੱਕ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ। ਦਿਖਾਵੇ ਨਾਲ ਇਨਸਾਨ, ਇਨਸਾਨ ਨੂੰ ਖੁਸ਼ ਕਰ ਸਕਦਾ ਹੈ, ਇਨਸਾਨ, ਇਨਸਾਨ ਨੂੰ ਬੁੱਧੂ ਬਣਾ ਸਕਦਾ ਹੈ, ਪਰ ਅੱਲ੍ਹਾ ਵਾਹਿਗੁਰੂ ਰਾਮ ਨੂੰ ਜੇਕਰ ਵਾਕਿਆਈ ਦੇਖਣਾ ਚਾਹੁੰਦੇ ਹੋ, ਉਸ ਦੀਆਂ ਸਾਰੀਆਂ ਬਰਕਤਾਂ, ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀ ਮੈਲ ਨੂੰ ਸਾਫ਼ ਕਰੋ, ਭਾਵਨਾ ਨੂੰ ਸ਼ੁੱਧ ਬਣਾਓ, ਭਾਵਨਾ ਸ਼ੁੱਧ ਹੋਵੇਗੀ ਤਾਂ ਯਕੀਨਨ ਮਾਲਕ ਦੀ ਦਇਆ-ਮਿਹਰ ਰਹਿਮਤ ਨਾਲ ਤੁਸੀਂ ਮਾਲਾਮਾਲ ਹੋ ਜਾਵੋਗੇ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਾਵਨਾ ਨੂੰ ਸ਼ੁੱਧ ਕਰਨ ਲਈ ਰਾਮ-ਨਾਮ, ਅੱਲ੍ਹਾ, ਵਾਹਿਗੁਰੂ ਦੀ ਭਗਤੀ ਤੇ ਉਸ ਦੀ ਬਣਾਈ ਸ੍ਰਿਸ਼ਟੀ ਦੀ ਸੇਵਾ ਇੱਕ ਉਪਾਅ ਹੈ। ਹੋਰ ਕੋਈ ਤਰੀਕਾ ਨਹੀਂ ਹੈ, ਜਿਸ ਨਾਲ ਤੁਸੀਂ ਆਪਣੇ ਹਿਰਦੇ ਦੀ ਮੈਲ ਸਾਫ਼ ਕਰ ਸਕੋ। ਜਦੋਂ ਇਨਸਾਨ ਧੂੜ-ਮਿੱਟੀ ’ਚ ਜਾਂਦਾ ਹੈ ਤਾਂ ਉਸ ਦੇ ਸਰੀਰ ’ਤੇ ਲੱਗੀ ਹੋਈ ਮੈਲ ਨਜ਼ਰ ਆਉਂਦੀ ਹੈ। ਇਨਸਾਨ ਉਸ ਨੂੰ ਦੂਰ ਕਰ ਲੈਂਦਾ ਹੈ, ਪਰ ਹਿਰਦੇ ਦੀ ਮੈਲ ਬਾਹਰੋਂ ਦਿਸਦੀ ਨਹੀਂ, ਪਰ ਜਦੋਂ ਇਨਸਾਨ ਗੱਲ ਕਰਦਾ ਹੈ, ਦੇਖਦਾ ਹੈ ਤਾਂ ਉਸ ਦੀ ਭਾਵਨਾ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਅੰਦਰ ਕਿੰਨੀ ਮੈਲ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਨਾ ਸੋਚੋ ਕਿ ਮੈਂ ਸੰਪੂਰਨ ਹਾਂ ਸਗੋਂ ਇਹ ਸੋਚੋ ਕਿ ਮੇਰੇ ’ਚ ਬਹੁਤ ਸਰੀਆਂ ਕਮੀਆਂ ਹਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਲਗਾਤਾਰ ਸਿਮਰਨ, ਸੇਵਾ ਅਤੇ ਸਤਿਸੰਗ ਦੀ ਲੋੜ ਹੈ। ਕਈ ਵਾਰ ਲੋਕ ਸੋਚਦੇ ਹਨ ਕਿ ਉਸ ਨੇ ਸੇਵਾ ਬਹੁਤ ਕੀਤੀ ਹੈ, ਦੂਜਿਆਂ ਨੂੰ ਤਾਂ ਫ਼ਲ ਮਿਲ ਰਿਹਾ ਹੈ ਪਰ ਮੈਨੂੰ ਕਿਉਂ ਨਹੀਂ ਮਿਲਦਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕੀ ਪਤਾ ਕਿ ਉਸਦੇ ਕਿੰਨੇ ਪਾਪ ਕਰਮ ਕਟ ਰਹੇ ਹਨ, ਆਉਣ ਵਾਲੇ ਪਹਾੜ ਵਰਗੇ ਰੋਗ ਕੰਕਰ ’ਚ ਬਦਲ ਜਾਂਦੇ ਹਨ। ਇਹ ਸੇਵਾ ਦਾ ਮੇਵਾ ਬਿਜਨੈੱਸ ’ਚ ਥੋੜ੍ਹਾ ਜਿਹਾ ਘਾਟਾ ਪੈ ਗਿਆ, ਖੇਤੀ ’ਚ ਥੋੜ੍ਹਾ

ਨੁਕਸਾਨ ਹੋਇਆ, ਇਨਸਾਨ ਨੂੰ ਗੁੱਸਾ ਆਉਂਦਾ ਹੈ, ਪਰਮਾਤਮਾ ਨੇ ਅਜਿਹਾ ਕਿਉਂ ਕੀਤਾ, ਪਰ ਜੇਕਰ ਸਿਮਰਨ ਕਰੇ, ਸੱਚੇ ਦਿਲ ਨਾਲ, ਸੁੰਨ ਸਮਾਧੀ ’ਚ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਉਹ ਖੁਦ ਦੇ ਸਰੀਰ ’ਤੇ ਆਉਣ ਵਾਲਾ ਸੀ, ਬੱਚਿਆਂ ’ਤੇ ਆਉਣ ਵਾਲਾ ਸੀ ਜੋ ਥੋੜ੍ਹੀ ਜਿਹੀ ਫ਼ਸਲ ਘੱਟ ਹੋ ਗਈ ਜਾਂ ਵਪਾਰ ’ਚ ਘਾਟਾ ਪੈਣ ਨਾਲ ਕੱਟ ਗਿਆ, ਪਰ ਜੀਵ ਸੁਣਦਾ ਨਹੀਂ, ਇਹ ਤਾਂ ਬੱਸ ਸਤਿਗੁਰੂ, ਅੱਲ੍ਹਾ, ਰਾਮ ਨੂੰ ਤਾਅਨੇ ਦਿੰਦਾ ਰਹਿੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਮਾਲਕ ਇਨਸਾਨ ਲਈ ਕਰਦਾ ਹੈ। ਉਹ ਕੋਈ ਹੋਰ ਕਰ ਹੀ ਨਹੀਂ ਸਕਦਾ, ਪਰ ਇਨਸਾਨ ਨੂੰ ਨਹੀਂ ਪਤਾ ਲੱਗਦਾ ਕਿ ਅੱਲ੍ਹਾ, ਵਾਹਿਗੁਰੂ, ਰਾਮ ਉਸ ਨੂੰ ਕਿੰਨਾ ਕੁਝ ਦਿੰਦਾ ਹੈ, ਇਨਸਾਨ ਕਦਰ ਨਹੀਂ ਜਾਣਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।