ਮਾਲਕ ਦੀ ਔਲਾਦ ਦਾ ਭਲਾ ਕਰਨਾ ਹੀ ਮਾਲਕ ਦੀ ਸੇਵਾ : ਪੂਜਨੀਕ ਗੁਰੂ ਜੀ

ਮਾਲਕ ਦੀ ਔਲਾਦ ਦਾ ਭਲਾ ਕਰਨਾ ਹੀ ਮਾਲਕ ਦੀ ਸੇਵਾ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਇੱਕ ਅਲੌਕਿਕ ਸ਼ਕਤੀ ਹੈ, ਇੱਕ ਪਰਮਾਨੰਦ ਹੈ, ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਉਸ ਲਈ ਆਪਣੇ ਆਪ ਨੂੰ ਸਾਧਨਾ ਪੈਂਦਾ ਹੈ, ਆਪਣੇ ਅੰਦਰ ਦੇ ਵਿਚਾਰਾਂ ਨੂੰ ਸ਼ੁੱਧ ਕਰਨਾ ਪੈਂਦਾ ਹੈ ਇਸ ਲਈ ਪਰਮਾਤਮਾ ਦਾ ਨਾਮ ਇੱਕੋ ਇੱਕ ਰਾਹ ਹੈ ਜਿਸ ਨਾਲ ਇਨਸਾਨ ਦੇ ਅੰਦਰ ਭਾਵਨਾ ਪੈਦਾ ਹੁੰਦੀ ਹੈ ਤੇ ਉਸ ਭਾਵਨਾ ਤਹਿਤ ਇਨਸਾਨ ਪਰਹਿੱਤ ਲਈ ਸੇਵਾ ਕਰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰਦਾ ਹੈ, ਸ੍ਰਿਸ਼ਟੀ ਦੀ ਸੰਭਾਲ ਕਰਦਾ ਹੈ ਤਿਉਂ-ਤਿਉਂ ਇਨਸਾਨ ਪਰਮ ਪਿਤਾ ਪਰਮਾਤਮਾ ਦੇ ਰਹਿਮੋ-ਕਰਮ ਦਾ ਹੱਕਦਾਰ ਬਣਦਾ ਚਲਿਆ ਜਾਂਦਾ ਹੈ ਆਪ ਜੀ ਫ਼ਰਮਾਉਂਦੇ ਹਨ ਕਿ ਮਨ ਜਾਂ ਮਨਮਤੇ ਲੋਕਾਂ ਤੋਂ ਇਨਸਾਨ ਜਿੰਨਾ ਦੂਰ ਰਹੇ, ਓਨਾ ਹੀ ਚੰਗਾ ਹੈ ਜਿਵੇਂ ਗੁਰੂ, ਪੀਰ-ਫ਼ਕੀਰ ਕਹੇ, ਉਸ ’ਤੇ ਅਮਲ ਕਰਨਾ

ਪੂਜਨੀਕ ਗੁਰੂ ਫ਼ਰਮਾਉਂਦੇ ਹਨ ਕਿ ਉਹ ਮਾਲਕ ਹਰ ਜਗ੍ਹਾ, ਹਰ ਪਲ, ਹਰ ਛਿਣ ਹਰ ਕਿਸੇ ਨੂੰ ਦੇਖ਼ਦਾ ਹੈ ਸਾਰੀ ਦੁਨੀਆ ਖ਼ਤਮ ਹੋ ਸਕਦੀ ਹੈ, ਖੰਡ-ਬ੍ਰਹਿਮੰਡ ਸਭ ਕੁਝ ਖ਼ਤਮ ਹੋ ਸਕਦੇ ਹਨ ਪਰ ਮਾਲਕ ਹਰ ਜਗ੍ਹਾ ਹੈ ਇਹ ਸੱਚ, ਨਾ ਤਾਂ ਪਰਲੋ ’ਚ ਕਦੇ ਖ਼ਤਮ ਹੋਇਆ ਤੇ ਨਾ ਹੀ ਮਹਾਂਪਰਲੋ ’ਚ ਮਾਲਕ ਦਾ ਨਾਮ ਸੱਚ ਸੀ, ਸੱਚ ਹੈ ਤੇ ਸੱਚ ਹੀ ਰਹੇਗਾ ਉਹ ਹਰ ਜਗ੍ਹਾ ਹੈ, ਹਰ ਛਿਣ, ਹਰ ਕਿਸੇ ਨੂੰ ਦੇਖਦਾ ਹੈ, ਜੇਕਰ ਇਨਸਾਨ ਇਹ ਗੱਲ ਦਿਮਾਗ ’ਚ ਬੈਠਾ ਲਵੇ ਤਾਂ ਸ਼ਾਇਦ ਜ਼ਿੰਦਗੀ ’ਚ ਕਦੇ ਕੋਈ ਬੁਰਾ ਕਰਮ ਨਾ ਕਰੇ ਤੇ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਦਾ ਚਲਾ ਜਾਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ