ਖੂਨਦਾਨ ਕਰੋ ਅਤੇ ਜੀਵਨ ਰੱਖਿਅਕ ਬਣੋ

0
1001

ਖੂਨਦਾਨ ਜ਼ਿੰਦਗੀ ਨਾਲ ਲੜ ਰਹੇ ਲੋਕਾਂ ਨੂੰ ਨਵਾਂ ਜੀਵਨ ਦਿੰਦਾ ਹੈ ਇਸ ਲਈ ਖੂਨਦਾਨ ਨੂੰ ਮਹਾਨ ਦਾਨ ਤੇ ਜੀਵਨ ਦਾਨ ਕਿਹਾ ਗਿਆ ਹੈ ਖੂਨਦਾਨ ਦੇ ਸੰਦੇਸ਼ ਨੂੰ ਹਰੇਕ ਵਿਅਕਤੀ ਤੱਕ ਪਹੁੰਚਾਉਣ ਤੇ ਖੂਨ ਦੀ ਜ਼ਰੂਰਤ ਪੈਣ ‘ਤੇ ਉਸ ਲਈ ਪੈਸੇ ਦੇਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਵਰਗੇ ਟੀਚਿਆਂ ਨੂੰ ਧਿਆਨ ‘ਚ ਰੱਖ ਕੇ ਵਿਸ਼ਵ ਸਿਹਤ ਸੰਗਠਨ ਵੱਲੋਂ 14 ਜੂਨ ਨੂੰ ਵਿਸ਼ਵ ਭਰ ‘ਚ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਦਿਵਸ 14 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? ਦਰਅਸਲ ਇਸ ਦਿਨ ਪ੍ਰਸਿੱਧ ਅਸਟਰੇਲੀਆਈ ਕਾਰਲ ਲੇਂਡਸਟਾਈਨਰ ਦਾ ਜਨਮ ਹੋਇਆ ਸੀ ਜਿਨ੍ਹਾਂ ਨੇ ਖੂਨ ‘ਚ ਅਗੁੱਲਿਊਟਿਨਨ ਦੀ ਮੌਜ਼ੂਦਗੀ ਦੇ ਅਧਾਰ ‘ਤੇ ਖੂਨ ਦਾ ਵੱਖ-ਵੱਖ ਖੂਨ ਗਰੁੱਪਾਂ-ਏ, ਬੀ, ਓ ‘ਚ ਵਰਗੀਕਰਨ ਕਰਕੇ ਇਲਾਜ ਵਿਗਿਆਨ ‘ਚ ਅਹਿਮ ਯੋਗਦਾਨ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਸਾਲ 1930 ‘ਚ ਸਰੀਰ ਵਿਗਿਆਨ ‘ਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ.

ਵਿਸ਼ਵ ਸਿਹਤ ਸੰਗਠਨ ਨੇ ਸਾਲ 1997 ‘ਚ 100 ਫੀਸਦੀ ਸਵੈ-ਇੱਛਾ ਖੂਨਦਾਨ ਦੀ ਨੀਂਹ ਰੱਖੀ ਸੀ ਜਿਸ ਕਾਰਨ ਅੱਜ ਵਿਸ਼ਵ ਦੇ 124 ਦੇਸ਼ਾਂ ‘ਚ ਸਵੈ-ਇੱਛਾ ਖੂਨਦਾਨ ਨੂੰ ਉਤਸ਼ਾਹਿਤ ਮਿਲ ਰਿਹਾ ਹੈ ਜਾਣਕਾਰੀ ਹੈ ਕਿ ਤੰਜਾਨੀਆ ‘ਚ 80 ਫੀਸਦੀ ਲੋਕ ਖੂਨਦਾਨ ਲਈ ਪੈਸੇ ਨਹੀਂ ਲੈਂਦੇ ਹਨ ਉੱਥੇ, ਬ੍ਰਾਜ਼ੀਲ ਅਤੇ ਅਸਟਰੇਲੀਆ ‘ਚ ਤਾਂ ਇਹ ਕਾਨੂੰਨ ਹੈ ਕਿ ਕੋਈ ਵੀ ਖੂਨਦਾਨ ਲਈ ਪੈਸਿਆਂ ਦੀ ਮੰਗ ਨਹੀਂ ਕਰ ਸਕਦਾ ਪਰ, ਇਸ ਦੇ ਉਲਟ ਭਾਰਤ ‘ਚ ਖੂਨਦਾਨ ਲਈ ਪੈਸੇ ਲੈਣ ‘ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ  ਇਹ ਸ਼ਰਮਨਾਕ ਹੈ ਕਿ ਭਾਰਤ ਵਰਗੇ ਦੇਸ਼ ‘ਚ ਖੂਨ ਦਾ ਵਪਾਰ ਹੋ ਰਿਹਾ ਹੈ ਯਕੀਨਨ ਹੀ ਮਸ਼ੀਨੀ ਯੁੱਗ ਨੇ ਸਾਡੀ ਸੋਚ ਨੂੰ ਜ਼ਹਿਰੀਲਾ ਅਤੇ ਹਮਦਰਦੀ ਨੂੰ ਨਿਗਲਣ ਦਾ ਕੰਮ ਕੀਤਾ ਹੈ, ਤਾਂ ਹੀ ਜ਼ਿੰਦਗੀ ਤੇ ਮੌਤ ਦਰਮਿਆਨ ਜੂਝ ਰਹੇ ਕਿਸੇ ਵਿਅਕਤੀ ਦੀ ਜ਼ਿੰਦਗੀ ਬਣਾਉਣ ਲਈ ਸਾਨੂੰ ਪੈਸੇ ਲੈਣ ਦੀ ਜ਼ਰੂਰਤ ਪੈ ਰਹੀ ਹੈ.

ਸਮੇਂ ‘ਤੇ ਖੂਨ ਨਾ ਮਿਲਣ ‘ਤੇ ਪੈਸੇ ਨਾ ਹੋਣ ਕਾਰਨ ਭਾਰਤ ‘ਚ ਹਰੇਕ ਸਾਲ 15 ਲੱਖ ਲੋਕਾਂ ਦੀ ਮੌਤ ਖੂਨ ਦੀ ਕਮੀ ਕਾਰਨ ਹੋ ਜਾਂਦੀ ਹੈ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਅਨੁਸਾਰ ਕਿਸੇ ਵੀ ਦੇਸ਼ ‘ਚ ਕਿਸੇ ਵੀ ਹਾਲਾਤ ‘ਚ ਉਸ ਦੀ ਜਨਸੰਖਿਆ ਦਾ ਘੱਟੋ-ਘੱਟ ੱਿÂਕ ਫੀਸਦੀ ਖੂਨ ਰਾਖਵਾਂ ਹੋਣਾ ਵੀ ਚਾਹੀਦਾ ਹੈ ਉਕਤ ਮਾਨਕ ਅਨੁਸਾਰ ਸਾਡੇ ਦੇਸ਼ ‘ਚ ਘੱਟੋ-ਘੱਟ ਇੱਕ ਕਰੋੜ 30 ਲੱਖ ਯੂਨਿਟ ਖੂਨ ਦਾ ਹਰ ਸਮੇਂ ਰਾਖਵਾਂ ਭੰਡਾਰ ਹੋਣਾ ਚਾਹੀਦਾ ਹੈ ਪਰ, ਪਿਛਲੇ ਸਾਲਾਂ ਦੇ ਅੰਕੜਿਆਂ ਅਨੁਸਾਰ ਸਾਡੇ ਕੋਲ ਹਰੇਕ ਸਾਲ ਖੂਨ ਦੀ ਔਸਤਨ 90 ਲੱਖ ਯੂਨਿਟਾਂ ਹੀ ਉਪਲੱਬਧ ਹੋ ਸਕਦੀਆਂ ਹਨ ਹਰੇਕ ਸਾਲ ਲਗਭਗ 25 ਤੋਂ 30 ਫੀਸਦੀ ਖੂਨ ਦੀ ਕਮੀ ਰਹਿ ਜਾਂਦੀ ਹੈ ਖੂਨ ਦੀ ਕਮੀ ਤੋਂ ਇਲਾਵਾ ਦੂਜੀ ਚਿੰਤਾਜਨਕ ਗੱਲ, ਖੂਨ ਦੀ ਸ਼ੁੱਧਤਾ ਹੈ ਇਸ ਲਈ ਅਸ਼ੁੱਧ ਖੂਨ ਚੜ੍ਹਾਉਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ ਹੈ.
ਭਾਰਤ ‘ਚ ਖੂਨਦਾਨ ਕਰਨ ਵਾਲੇ ਸੂਬਿਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ‘ਚ ਸਾਲ 2006 ‘ਚ 56.2 ਫੀਸਦੀ, ਸਾਲ 2007 ‘ਚ 65.17 ਫੀਸਦੀ, ਸਾਲ 2008 ‘ਚ 68.75 ਫੀਸਦੀ ਦੇ ਲਗਭਗ ਰਿਹਾ ਉੱਥੇ ਖੂਨਦਾਨ ਦੇ ਖੇਤਰ ‘ਚ ਡੇਰਾ ਸੱਚਾ ਸੌਦਾ ਦੀ ਗੱਲ ਨਾ ਕੀਤੀ ਜਾਵੇ ਤਾਂ ਲੇਖ ਲਿਖਣਾ ਹੀ ਅਧੂਰਾ ਹੋਵੇਗਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਸ਼ਰਧਾਲੂਆਂ ‘ਚ ਖੂਨਦਾਨ ਪ੍ਰਤੀ ਅਜਿਹਾ ਜਜ਼ਬਾ ਭਰਿਆ ਕਿ ਚਾਰ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ਹੋ ਗਏ ਡੇਰਾ ਸੱਚਾ ਸੌਦਾ ਨੇ ਇੱਕ ਦਹਾਕੇ ‘ਚ ਪੰਜ ਲੱਖ ਲੀਟਰ ਖੂਨਦਾਨ ਕਰਕੇ ਆਪਣਾ ਲੋਹਾ ਮੰਨਵਾਇਆ ਹੈ ਇਹੀ ਕਾਰਨ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਚਲਦੇ-ਫਿਰਦੇ ਬਲੱਡ ਪੰਪ ਦਾ ਨਾਂਅ ਦਿੱਤਾ ਗਿਆ ਹੈ, ਪਰ ਚਿੰਤਾਜਨਕ ਹੈ ਕਿ ਭਾਰਤ ‘ਚ ਕੁੱਲ ਜਨਸੰਖਿਆ ਦੇ ਅਨੁਪਾਤ ‘ਚ ਇੱਕ ਫੀਸਦੀ ਅਬਾਦੀ ਵੀ ਖੂਨਦਾਨ ਨਹੀਂ ਕਰਦੀ ਹੈ ਜਦੋਂਕਿ ਥਾਈਲੈਂਡ ‘ਚ 95 ਫੀਸਦੀ, ਇੰਡੋਨੇਸ਼ੀਆ ‘ਚ 77 ਫੀਸਦੀ ਅਤੇ ਮਿਆਂਮਾਰ ‘ਚ 60 ਫੀਸਦੀ ਹਿੱਸਾ ਖੂਨਦਾਨ ਨਾਲ ਪੂਰਾ ਹੁੰਦਾ ਹੈ ਭਾਰਤ ‘ਚ ਸਿਰਫ 46 ਲੱਖ ਲੋਕ ਸਵੈ-ਇੱਛਾ ਨਾਲ ਖੂਨਦਾਨ ਕਰਦੇ ਹਨ ਇਨ੍ਹਾਂ ‘ਚ ਔਰਤਾਂ ਸਿਰਫ 06 ਤੋਂ 10 ਫੀਸਦੀ ਹਨ.
ਭਾਰਤ ‘ਚ ਖੂਨਦਾਨ ਸਬੰਧੀ ਅਜੇ ਤੱਕ ਪੂਰੀ ਤਰ੍ਹਾਂ ਜਾਗਰੂਕਤਾ ਲਿਆਉਣੀ ਬਾਕੀ ਹੈ ਜ਼ਿਆਦਾਤਰ ਲੋਕਾਂ ‘ਚ ਹੁਣ ਵੀ ਇਹ ਵਹਿਮ ਫੈਲਿਆ ਹੋਇਆ ਹੈ ਕਿ ਖੂਨਦਾਨ ਕਰਨ ਨਾਲ ਸਰੀਰ ‘ਚ ਖੂਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਬਿਲਕੁਲ ਗਲਤ ਹੈ ਖੂਨਦਾਨ ਕਰਨ ਨਾਲ ਖੂਨ ਵਧਦਾ ਹੈ ਅਤੇ ਸੀਰੀਰ ‘ਚ ਨਵੇਂ ਖੂਨ ਦਾ ਸੰਚਾਰ ਹੁੰਦਾ ਹੈ ਖੂਨਦਾਨ ਕਰਨ ਤੋਂ ਬਾਅਦ ਤਕਰੀਬਨ 21 ਦਿਨਾਂ ਦੇ ਅੰਦਰ ਹੀ ਸਰੀਰ ਮੁੜ ਖੂਨ ਨਿਰਮਾਣ ਕਰ ਲੈਂਦਾ ਹੈ ਇਸ ਲਈ ਕਿਸੇ ਵੀ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਨ ਤੋਂ ਕਦੇ ਕਤਰਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਣੀ ਚਾਹੀਦੀ ਹੈ ਅੱਜ-ਕੱਲ੍ਹ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਵੱਲੋਂ ਖੂਨਦਾਨ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵਾਂ ਫੀਚਰ ਜਾਰੀ ਕਰਨ ਦੀ ਪਹਿਲ, ਸਵਾਗਤਯੋਗ ਹੈ ਪਰ ਸਰਕਾਰ ਕੋਸ਼ਿਸ਼ਾਂ ਨੂੰ ਵੀ ਰਫਤਾਰ ਦੇਣੀ ਹੋਵੇਗੀ ਦੇਸ਼ ਦੇ ਦੂਰ ਗ੍ਰਾਮੀਣ ਖੇਤਰਾਂ ‘ਚ ਵੀ ਸਹੂਲਤ ਲਈ ਬਲੱਡ ਬੈਂਕ ਸਥਾਪਤ ਕਰਨੇ ਹੋਣਗੇ ਭਾਰਤ ਵਰਗੇ ਭੂਗੋਲਿਕ ਵਿਭਿੰਨਤਾ ਵਾਲੇ ਵੱਡੇ ਦੇਸ਼ ‘ਚ ਜਿੱਥੇ ਕਈ ਖੇਤਰਾਂ ‘ਚ ਵੱਖ-ਵੱਖ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਅਕਸਰ ਆਉਂਦੀਆਂ ਹਨ, ਅੱਤਵਾਦ ਪ੍ਰਭਾਵਿਤ ਖੇਤਰਾਂ ‘ਚ ਸਾਡੇ ਜਵਾਨ ਫਰਜ਼ ਨਿਭਾਉਂਦੇ ਹੋਏ ਖੂਨ ਵਹਾਉਂਦੇ ਹਨ ਅਤੇ ਸਾਡੇ ਪ੍ਰੇਸ਼ਾਨ ਗੁਆਂਢੀ ਦੇਸ਼ ਹਮੇਸ਼ਾ ਯੁੱਧ ਵਰਗੇ ਹਲਾਤ ਪੈਦਾ ਕਰਦੇ ਹਨ ਅਜਿਹੇ ‘ਚ ਖੂਨ ਦਾ ਜ਼ਰੂਰਤ ਅਨੁਸਾਰ ਭੰਡਾਰਨ ਹੋਣਾ ਅਤੀ ਜ਼ਰੂਰੀ  ਹੋ ਜਾਂਦਾ ਹੈ;
ਦੇਵੇਂਦਰਰਾਜ ਸੁਥਾਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।