ਡੀਪੀ ਬੇਰੁਜ਼ਗਾਰ ਨੌਜਵਾਨਾਂ ਨੇ ਫੁਹਾਰਾ ਚੌਂਕ ਘੇਰੇ ਕੇ ਕੀਤੀ ਨਾਅਰੇਬਾਜ਼ੀ

0
DP Unemployed

ਟਰੈਫਿਕ ਪੂਰੀ ਤਰ੍ਹਾਂ ਜਾਮ, ਨੌਜਵਾਨ ਮੰਗਾਂ ਲਈ ਡਟੇ

ਪਟਿਆਲਾ। ਡੀਪੀ ਬੇਰੁਜ਼ਗਾਰ ਨੌਜਵਾਨਾਂ ਅੱਜ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਖਿਲਾਫ਼ ਫੁਹਾਰਾ ਚੌਂਕ ਘੇਰ ‘ਕੇ ਨਾਅਰੇਬਾਜ਼ੀ ਕੀਤੀ ਤੇ ਟਰੈਫਿਕ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਬੇਰੁਜ਼ਗਾਰ ਜਦੋਂ ਮੋਤੀ ਮਹਿਲ ਵੱਲ ਜਾਣ ਲੱਗੇ ਤਾਂ ਵੱਡੀ ਗਿਣਤੀ ‘ਚ ਤਾਇਨਾਤ ਪੁਲਿਸ ਫੋਰਸ ਨੇ ਉਨ੍ਹਾਂ ਰੋਕ ਲਿਆ।

DP Unemployed

ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਰੋਕ ਕੇ ਡੇਢ ਵਜੇ ਤੱਕ ਦਾ ਸਮਾਂ ਦੇ ਕੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਹੈ। ਡੀਪੀ ਬੇਰੁਜ਼ਗਾਰਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਡੇਢ ਵਜੇ ਤੱਕ ਸਾਡੀ ਅਧਿਕਾਰੀਆਂ ਨਾਲ ਮੀਟਿੰਗ ਨਾ ਹੋਈ ਤਾਂ ਅਸੀਂ ਮੋਤੀ ਮਹਿਲ ਦਾ ਘਿਰਾਓ ਕਰਾਂਗੇ। ਜ਼ਿਕਰਯੋਗ ਹੈ ਕਿ ਡੀਪੀ ਬੇਰੁਜ਼ਗਾਰ ਨੌਜਵਾਨ ਪੋਸਟਾਂ ਵਧਾਉਣ ਦੀ ਮੰਗ ਸਬੰਧੀ ਪਿਛਲੇ 15 ਦਿਨਾਂ ਤੋਂ ਪਾਣੀ ਵਾਲੀ ਟੈਂਕ ‘ਤੇ ਚੜ੍ਹੇ ਹੋਏ ਹਨ। ਪਿਛਲੇ 15 ਦਿਨਾਂ ਤੋਂ ਰੋਸ ਪ੍ਰਗਟਾਅ ਰਹੇ ਬੇਰੁਜ਼ਗਾਰਾਂ ਦੀ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਸਾਰ ਨਹੀਂ ਲਈ। ਬੇਰੁਜ਼ਗਾਰ ਅਧਿਆਪਕਾਂ ਦਾ ਪੰਜਾਬ ਸਰਕਾਰ ਖਿਲਾਫ਼ ਗੁੱਸਾ ਸਿਖਰ ‘ਤੇ ਹੈ ਤੇ ਜਿਸ ਕਾਰਨ ਅੱਜ ਉਨ੍ਹਾਂ ਨੇ ਫੁਹਾਰ ਚੌਂਕ ‘ਤੇ ਵੱਡਾ ਜਾਮ ਲਾ ਕੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.