ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ ਕੋਂਕਣੀ ਭਾਸ਼ਾ ‘ਚ ਛਪੇਗਾ

0

ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ ਕੋਂਕਣੀ ਭਾਸ਼ਾ ‘ਚ ਛਪੇਗਾ

ਪਟਿਆਲਾ,(ਸੱਚ ਕਹੂੰ ਨਿਊਜ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ (Literature) ਭਾਰਤ ਦੀ ਪ੍ਰਸਿੱਧ ਭਾਸ਼ਾ ਕੋਂਕਣੀ ਵਿੱਚ ਅਨੁਵਾਦ ਕਰਕੇ ਛਾਪਿਆ ਜਾਵੇਗਾ। ਗੋਆ ਦੇ ਕੋਂਕਣੀ ਭਾਸ਼ਾ ਵਿੱਚ ਪਿਛਲੇ ਵੀਹ ਸਾਲਾਂ ਤੋਂ ਨਿਰੰਤਰ ਛਪਣ ਵਾਲੇ ਪ੍ਰਸਿੱਧ ਰਸਾਲੇ  ‘ਬਿੰਬ’ ਦੇ ਸੰਪਾਦਕ ਦਿਲੀਪ ਬੋਰਕਰ ਅਨੁਸਾਰ ਪਹਿਲੇ ਪੜਾਅ ਵਿੱਚ ਡਾ. ਆਸ਼ਟ’ ਦਾ ਬਾਲ ਕਹਾਣੀ ਸੰਗ੍ਰਹਿ ਛਾਪਿਆ ਜਾਵੇਗਾ।

ਉਨ੍ਹਾਂ ਹੋਰ ਦੱਸਿਆ ਕਿ ਗੋਆ ਤੋਂ ਇਲਾਵਾ ਮਹਾਰਾਸ਼ਟਰ, ਕਰਨਾਟਕ, ਦਾਦਰ ਹਵੇਲੀ, ਦਮਨ ਅਤੇ ਦਿਊ ਆਦਿ ਖਿੱਤਿਆਂ ਵਿੱਚ ਵੀ ਬੋਲੀ ਜਾਣ ਵਾਲੀ ਕੋਂਕਣੀ ਭਾਸ਼ਾ ਬੋਲਣ ਵਾਲੇ ਬੱਚਿਆਂ ਤੱਕ ਪਹੁੰਚਾਉਣ ਲਈ ਯੋਜਨਾ ਆਰੰਭ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਨੂੰ ਪਹਿਲਾਂ ‘ਬਿੰਬ’ ਰਸਾਲੇ ਵਿੱਚ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਦਿਲੀਪ ਬੋਰਕਾਰ ਅਨੁਸਾਰ ਇਸ ਪ੍ਰਕਾਰ ਪੰਜਾਬੀ ਅਤੇ ਕੋਂਕਣੀ ਭਾਸ਼ਾਵਾਂ ਵਿੱਚ ਜਿੱਥੇ ਭਾਈਚਾਰਕ ਸਾਂਝ ਪੈਦਾ ਹੋਵੇਗੀ ਉਥੇ ਬੱਚਿਆਂ ਵਿੱਚ ਵੀ ਸਿਰਜਣਾਤਮਕ ਰੁਚੀਆਂ ਪੈਦਾ ਹੋਣਗੀਆਂ ਅਤੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੁੜਨ ਦੀ ਪ੍ਰੇਰਣਾ ਮਿਲੇਗੀ।  ਦੱਸਣਯੋਗ ਹੈ ਕਿ ਡਾ. ‘ਆਸ਼ਟ’ ਦੀਆਂ ਪੰਜਾਬੀ ਵਿੱਚ ਬੱਚਿਆਂ ਲਈ ਲਗਭਗ ਇੱਕ ਸੌ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਾਕਿਸਤਾਨ ਅਤੇ ਨੇਪਾਲ ਤੋਂ ਇਲਾਵਾ ਉਨ੍ਹਾਂ ਦਾ ਪੰਜਾਬੀ ਬਾਲ ਸਾਹਿਤ ਮਹਾਰਾਸ਼ਟਰ, ਹਰਿਆਣਾ, ਦਿੱਲੀ ਦੇ ਸਕੂਲਾਂ ਵਿੱਚ ਵੱਖ-ਵੱਖ ਸ਼੍ਰੇਣੀਆਂ ਨੂੰ ਅਨੁਵਾਦਿਤ ਰੂਪ ਵਿੱਚ ਪੜ੍ਹਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।