ਡਾ. ਹਰਸ਼ਵਰਧਨ ਨੇ ਜੀਟੀਬੀ ਹਸਪਤਾਲ ’ਚ ਡਰਾਈ ਰਨ ਦਾ ਲਿਆ ਜਾਇਜਾ

0

ਡਾ. ਹਰਸ਼ਵਰਧਨ ਨੇ ਜੀਟੀਬੀ ਹਸਪਤਾਲ ’ਚ ਡਰਾਈ ਰਨ ਦਾ ਲਿਆ ਜਾਇਜਾ

ਦਿੱਲੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਜੀਟੀਬੀ ਹਸਪਤਾਲ ਵਿੱਚ ਜਾਰੀ ਕੀਤੀ ਗਈ ਕੋਰੋਨਾ ਟੀਕੇ ਦੀ ਡਰਾਈ ਦੌਰੇ ਦਾ ਜਾਇਜ਼ਾ ਲਿਆ। ਡਾ. ਹਰਸ਼ਵਰਧਨ ਨੇ ਅੱਜ ਕਿਹਾ ਕਿ ਦੇਸ਼ ’ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਪੂਰੀ ਤਿਆਰੀ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਸ਼ੁਰੂ ਹੋਣ ਦੀ ਮਿਤੀ ਤੋਂ ਪਹਿਲਾਂ ਦੀਆਂ ਤਿਆਰੀਆਂ ਦੀ ਪਰਖ ਕਰਨ ਲਈ ਇਹ ਡਰਾਈ ਰਨ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਪਿਛਲੇ ਦਿਨÄ ਚਾਰ ਰਾਜਾਂ ਵਿੱਚ ਡਰਾਈ ਡਰਾਈ ਰਨ ਆਯੋਜਿਤ ਕੀਤਾ ਗਿਆ ਸੀ। ਪਹਿਲੀਆਂ ਹਦਾਇਤਾਂ ਨੂੰ ਡਰਾਈ ਰਨ ਦੇ ਪਹਿਲੇ ਪੜਾਅ ਤੋਂ ਪ੍ਰਾਪਤ ਹੋਏ ਫੀਡਬੈਕ ਦੇ ਅਧਾਰ ਤੇ ਹੋਰ ਸੋਧਿਆ ਗਿਆ ਸੀ। ਇਸ ਮੌਕੇ ਡਰਿੱਲ ਵਿਚ ਟੀਕਾਕਰਨ ਮੁਹਿੰਮ ਨਾਲ ਜੁੜੇ ਸਾਰੇ ਕੰਮ ਅਸਲ ਟੀਕਾ ਦੇਣ ਤੋਂ ਇਲਾਵਾ ਕੀਤੇ ਜਾ ਰਹੇ ਹਨ।

ਜੀਟੀਬੀ ਹਸਪਤਾਲ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਨੇ ਦਰਿਆਗੰਜ ਵਿਖੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦਾ ਦੌਰਾ ਵੀ ਕੀਤਾ ਅਤੇ ਚੱਲ ਰਹੀ ਡਰਾਈ ਰਨ ਦਾ ਜਾਇਜ਼ਾ ਲਿਆ। ਧਿਆਨ ਦੇਣ ਯੋਗ ਹੈ ਕਿ ਅੱਜ ਦੇਸ਼ ਦੇ 116 ਜ਼ਿਲÇ੍ਹਆਂ ਵਿਚ 259 ਥਾਵਾਂ ’ਤੇ ਕੋਰੋਨਾ ਟੀਕਾ ਦਾ ਡਰਾਈ ਰਨ ਆਯੋਜਨ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.