ਡਾ. ਐਮ.ਐਸ.ਜੀ. ਟਿਪਸ

1

ਨਿੰਮ੍ਹ, ਟਾਹਲੀ ਦੀ ਦਾਤਣ

ਨਿੰਮ ਅਤੇ ਟਾਹਲੀ ਦੀ ਦਾਤਣ ਬਹੁਤ ਫਾਇਦੇਮੰਦ ਹੈ ਦੰਦਾਸਾ ਵੀ ਦੰਦਾਂ ਲਈ ਬਹੁਤ ਵਧੀਆ ਹੈ ਜੇਕਰ ਦੰਦਾਸਾ ਥੋੜ੍ਹਾ ਜਿਹਾ ਵੀ ਜੀਭ ‘ਤੇ ਲਾ ਲਿਆ ਜਾਵੇ ਤਾਂ ਜੀਭ ਆਪਣੇ ਆਪ ਬਿਲਕੁਲ ਟਮਾਟਰ ਵਾਂਗ ਲਾਲ ਹੋ ਜਾਂਦੀ ਹੈ ਇਹ ਸਾਰੀਆਂ ਦਾਤਣਾਂ ਦੰਦਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ

ਨਿੰਬੂ

ਨਿੰਬੂ ਦੇ ਛਿਲਕਿਆਂ ਨੂੰ ਧੁੱਪ ‘ਚ ਸੁਕਾ ਕੇ ਪੀਸ ਲਓ ਅਤੇ ਇਸ ਨੂੰ ਮੰਜਨ ਦੇ ਰੂਪ ‘ਚ ਵਰਤੋ, ਇਸ ਨਾਲ ਦੰਦਾਂ ‘ਚ ਚਮਕ ਆ ਜਾਵੇਗੀ ਇਸ ਤਰ੍ਹਾਂ ਨਮਕ, ਸਰ੍ਹੋਂ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾ ਕੇ ਰੋਜ਼ਾਨਾ ਮੰਜਨ ਕਰਨ ਨਾਲ ਵੀ ਦੰਦਾਂ ‘ਚ ਚਮਕ ਆ ਜਾਂਦੀ ਹੈ

-ਤੁਸੀਂ ਖਾਣੇ ‘ਚ ਨਿੰਬੂ ਦਾ ਰਸ ਇਸਤੇਮਾਲ ਕਰਦੇ ਹੋ ਅਤੇ ਛਿਲਕਾ ਸੁੱਟ ਦਿੰਦੇ ਹੋ, ਇਸ ਦੀ ਬਜਾਇ ਨਿਚੋੜੇ ਹੋਏ ਨਿੰਬੂ ਦੇ ਛੋਟੇ-ਛੋਟੇ ਟੁਕੜੇ ਕਰਕੇ ਦੰਦ ਸਾਫ ਕਰੋ ਲਗਾਤਾਰ ਵਰਤੋਂ ਕਰਨ ਨਾਲ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਦੰਦ ਤੁਹਾਡੇ ਕਿਵੇਂ ਚਮਕ ਉੱਠੇ ਹਨ

ਦੰਦਾਂ ਦੀ ਕਸਰਤ

ਸਰੀਰ ਦੇ ਦੂਜੇ ਅੰਗਾਂ ਵਾਂਗ ਦੰਦਾਂ ਦੀ ਵੀ ਕਸਰਤ ਕਰਨੀ ਚਾਹੀਦੀ ਹੈ ਬੁਰਸ਼ ਤੋਂ ਬਾਅਦ ਤੁਸੀਂ ਆਪਣੇ ਉੱਪਰ ਵਾਲੇ ਦੰਦਾਂ ਨੂੰ ਹੇਠਾਂ ਵਾਲੇ ਦੰਦਾਂ ਨਾਲ ਦਬਾਓ ਅਤੇ ਫਿਰ ਢਿੱਲਾ ਛੱਡ ਦਿਓ ਅਜਿਹਾ ਕਰਨ ਨਾਲ ਤੁਹਾਡੇ ਮਸੂੜਿਆਂ ‘ਚ ਖੂਨ ਦਾ ਵਹਾਅ ਰੈਗੂਲਰ ਹੋ ਜਾਂਦਾ ਹੈ ਇਸ ਤੋਂ ਇਲਾਵਾ ਗੰਨਾ ਚੂਪਣਾ ਵੀ ਦੰਦਾਂ ਦਾ ਬਹੁਤ ਹੀ ਚੰਗੀ ਕਸਰਤ ਹੈ

ਨਸ਼ੇ ਤੋਂ ਪਰਹੇਜ਼

ਤੁਹਾਡੇ ਦੰਦ ਜੀਵਨ ਭਰ ਸਿਹਤਮੰਦ ਰਹਿਣ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਨਸ਼ੇ ਦੇ ਸੇਵਨ ਤੋਂ ਬਿਲਕੁਲ ਦੂਰ ਰਹੋ ਅਲਕੋਹਲ, ਤੰਬਾਕੂ ਆਦਿ ਅਜਿਹੇ ਨਸ਼ੇ ਹਨ, ਜਿਨ੍ਹਾਂ ਨਾਲ ਨਾ ਸਿਰਫ ਦੰਦ ਪੀਲੇ ਹੁੰਦੇ ਹਨ, ਸਗੋਂ ਇਹ ਕੈਂਸਰ ਜਿਹੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ

ਮਸੂੜਿਆਂ ਦੀ ਮਾਲਿਸ਼

ਮਸੂੜੇ ਇੱਕ ਅਧਾਰ ਹਨ, ਜਿਸ ‘ਤੇ ਦੰਦ ਖੜ੍ਹੇ ਹਨ, ਇਨ੍ਹਾਂ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਪਿਪਰਮੇਂਟ ਦੇ ਤੇਲ ਨਾਲ ਇਨ੍ਹਾਂ ਦੀ ਮਾਲਿਸ਼ ਕਰਕੇ ਤੁਸੀਂ ਇਨ੍ਹਾਂ ਨੂੰ ਮਜ਼ਬੂਤ ਬਣਾ ਸਕਦੇ ਹੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।