ਸੜਕ ਹਾਦਸੇ ’ਚ ਪਿੰਡ ਲਾਲਚੀਆਂ ਦੇ ਦੋ ਨੌਜਵਾਨਾਂ ਸਮੇਤ ਇੱਕ ਲੜਕੀ ਮੌਤ

car accident

ਪਿੰਡ ਲਾਲਚੀਆਂ ਦੇ ਦੋ ਨੌਜਵਾਨ ਡਾ ਰਮਨ ਸੋਢੀ ਤੇ ਕੁਲਦੀਪ ਸਿੰਘ ਤੇ ਇੱਕ ਲੜਕੀ ਹੋਈ ਮੌਤ

  • ਹਲਕਾ ਗੁਰੂਹਰਸਹਾਏ ’ਚ ਛਾਈ ਮਾਤਮ ਦੀ ਲਹਿਰ

(ਵਿਜੈ ਹਾਂਡਾ) ਗੁਰਹਰਸਹਾਏ। ਹਲਕਾ ਗੁਰੂਹਰਸਹਾਏ ਦੇ ਪਿੰਡ ਲਾਲਚੀਆਂ ਦੇ ਦੋ ਨੌਜਵਾਨ ਡਾ. ਰਮਨ ਸੋਢੀ (25)‌ ਤੇ ਕੁਲਦੀਪ ਸਿੰਘ ਤੇ ਇੱਕ ਲੜਕੀ ਨਵਪ੍ਰੀਤ ਕੌਰ ਵਾਸੀ ਪਿੰਡ ਤਰਿੰਡੇ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।‌ ਜਾਣਕਾਰੀ ਅਨੁਸਾਰ ਡਾ. ਰਮਨ ਸੋਢੀ ਤੇ ਉਸ ਦੇ ਸਾਥੀ ਕਾਰ ’ਤੇ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਆਪਣੇ ਪਿੰਡ ਲਾਲਚੀਆਂ ਵੱਲ ਨੂੰ ਆ ਰਹੇ ਸਨ ਕਿ ਪਿੰਡ ਜੰਗਾ ਵਾਲਾ ਮੋੜ ਨਜ਼ਦੀਕ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਜਿਸ ਵਿੱਚ ਡਾਕਟਰ ਰਮਨ ਸੋਢੀ ਤੇ ਉਸ ਦੇ ਨਾਲ ਕਾਰ ਵਿੱਚ ਸਵਾਰ ਕਲੀਨਿਕ ਤੇ ਕੰਪੋਡਰ ਨਵਪ੍ਰੀਤ ਕੌਰ ਦੀ ਮੌਕੇ ’ਤੇ ਹੀ ਮੋਤ ਹੋ ਗਈ। ਜਦੋਂਕਿ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਕੁਲਦੀਪ ਸਿੰਘ ਹਸਪਤਾਲ ਵਿੱਚ ਦਮ ਤੋੜ ਗਿਆ। ਮ੍ਰਿਤਕ ਡਾਕਟਰ ਰਮਨ ਸੋਢੀ ਨਾਲ ਕਾਰ ਵਿੱਚ ਸਵਾਰ ਮਨਦੀਪ ਸਿੰਘ, ਤੇ ਇੱਕ ਹੋਰ ਲੜਕੀ ਸਿਮਰਨ ਕੌਰ ਬੁਰੀ ਜ਼ਖ਼ਮੀ ਹੋ ਗਏ ਜਿਹੜੇ ਹਸਪਤਾਲ ਵਿੱਚ ਜੇਰੇ ਇਲਾਜ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ