Breaking News

ਅਮਰੀਕਾ ਨਾਲ ਡਰਾਅ ਖੇਡ ਭਾਰਤ ਕੁਆਰਟਰਫਾਈਨਲ ਦੀ ਦੌੜ ‘ਚ ਕਾਇਮ

 ਕੁਆਰਟਰਫਾਈਨਲ ਲਈ ਭਾਰਤ ਦਾ ਮੁਕਾਬਲਾ ਇਟਲੀ ਨਾਲ

ਭਾਰਤ ਲਈ ਡਰਾਅ ਜਾਂ ਜਿੱਤ ਸੀ ਜਰੂਰੀ

ਲੰਦਨ, 29 ਜੁਲਾਈ

ਕਪਤਾਨ ਰਾਣੀ ਦੇ ਫ਼ੈਸਲਾਕੁੰਨ ਗੋਲ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ ਅਮਰੀਕਾ ਵਿਰੁੱਧ 1-1 ਨਾਲ ਡਰਾਅ ਖੇਡ ਕੇ ਮਹਿਲਾ ਹਾੱਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਖੁਦ ਨੂੰ ਕਾਇਮ ਰੱਖਿਆ ਭਾਰਤ ਨੂੰ ਓਲੰਪਿਕ ਚੈਂਪੀਅਨ ਇੰਗਲੈਂਡ ਨਾਲ 1-1 ਨਾਲ ਡਰਾਅ ਖੇਡਣ ਤੋਂ ਬਾਅਦ ਆਇਰਲੈਂਡ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਭਾਰਤ ਨੂੰ ਕੁਆਰਟਰ ਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਕਰੋ ਜਾਂ ਮਰੋ ਦੇ ਇਸ ਮੁਕਾਬਲੇ ‘ਚ ਅਮਰੀਕਾ ਤੋਂ ਜਾਂ ਤਾਂ ਮੈਚ ਜਿੱਤਣਾ ਸੀ ਜਾਂ ਫਿਰ ਡਰਾਅ ਖੇਡਣਾ ਸੀ
ਭਾਰਤੀ ਟੀਮ 11ਵੇਂ ਮਿੰਟ ‘ਚ ਅਮਰੀਕਾ ਦੇ ਮੈਦਾਨੀ ਗੋਲ ਤੋਂ ਪੱਛੜ ਗਈ ਸੀ ਪਰ ਰਾਣੀ ਨੇ ਤੀਸਰੇ ਅੱਧ ਦੇ ਸ਼ੁਰੂ ‘ਚ ਮੈਚ ਦੇ 31ਵੇਂ ਮਿੰਟ ‘ਚ ਭਾਰਤ ਲਈ ਬਰਾਬਰੀ ਦਾ ਗੋਲ ਦਾਗ ਦਿੱਤਾ ਇਸ ਤੋਂ ਬਾਅਦ ਕੋਈ ਵੀ ਟੀਮ ਗੋਲ ਕਰਨ ‘ਚ ਨਾਕਾਮ ਰਹੀ ਅਤੇ ਇਸ ਦੇ ਨਾਲ ਹੀ ਕੁਆਰਟਰ ਫਾਈਨਲ ਦੀਆਂ ਆਸਾਂ ਵੀ ਬਣੀਆਂ ਰਹੀਆਂ ਭਾਰਤੀ ਟੀਮ ਪੂਲ ਬੀ ‘ਚ ਤੀਸਰੇ ਜਾਂ ਦੂਸਰੇ ਸਥਾਨ ‘ਤੇ ਬਣੀ ਰਹੇਗੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top