ਪੰਜਾਬ

ਪੀਣ ਵਾਲੇ ਪਾਣੀ ਨੂੰ ਤਰਸੇ ਗਿਲਜੇਵਾਲਾ ਦੇ ਵਾਸੀ

Drinking, Water, Jiggery

ਪਿੰਡ ਵਾਸੀਆਂ ਵੱਲੋਂ ਸਮੱਸਿਆ ਦਾ ਹੱਲ ਜਲਦ ਕਰਨ ਦੀ ਮੰਗ

ਗਿੱਦੜਬਾਹਾ/ਕੋਟਭਾਈ (ਰਾਜਵਿੰਦਰ ਬਰਾੜ) | ਪਿੰਡ ਗਿਲਜੇਵਾਲਾ ਦੇ ਵਾਸੀ ਜਲ ਘਰ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਤੇ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਨਹਿਰ ਕੋਲ ਲੱਗੇ ਨਲਕੇ ਤੋਂ ਪੀਣ ਲਈ ਪਾਣੀ ਢੋਹਣ ਲਈ ਮਜ਼ਬੂਰ ਹਨ ਪਰ ਸਬੰਧਿਤ ਮਹਿਕਮੇ ਵੱਲੋਂ ਇਸ ਸਬੰਧੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ
ਜਾਣਕਾਰੀ ਅਨੁਸਾਰ ਪਿੰਡ ਚੱਕ ਗਿਲਜੇਵਾਲਾ ਦੇ ਜਲ ਘਰ ਤੋਂ ਪਾਣੀ ਦੀ ਸਪਲਾਈ ਹੁੰਦੀ ਹੈ ਜੋ ਕਿ ਪਿੰਡ ਗਿਲਜ਼ੇਵਾਲਾ, ਚੱਕ ਗਿਲਜੇਵਾਲਾ ਦਾ ਸਾਂਝਾ ਹੈ। ਪਰ ਗਿਲਜੇਵਾਲਾ ਪਿੰਡ ਦੀ ਅਬਾਦੀ ਜਿਆਦਾ ਹੈ ਤੇ ਇਸ ਪਿੰਡ ਨੂੰ ਪਾਣੀ ਦੀ ਸਲਪਾਈ ਬਹੁਤ ਘੱਟ ਸਮਾਂ ਦਿੱਤੀ ਜਾਦੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਗਿਲਜੇਵਾਲਾ ਦੇ ਸਰਪੰਚ ਨਿਰਮਲ ਸਿੰਘ ਬਰਾੜ  ਤੇ ਗੁਰਪ੍ਰੀਤ ਸਿੰਘ ਪੰਚ, ਸੁਖਦੇਵ ਸਿੰਘ ਪੰਚ,ਗੁਰਦਾਸ ਸਿੰਘ ਪੰਚ, ਪਿੰਡ ਵਾਸੀ ਚਮਕੌਰ ਸਿੰਘ ਖਾਲਸਾ , ਸਰਿੰਦਰ ਸਿੰਘ,ਜਗਰੂਪ ਸਿੰਘ ਕਾਲਾ,ਗੁਰਦੀਪ ਸਿੰਘ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਮਾੜਾ ਹੈ ਜੋ ਪੀਣ ਯੋਗ ਨਹੀਂ ਪਰ ਮਜਬੂਰੀ ਵੱਸ ਲੋਕਾਂ ਨੂੰ ਨਹਿਰ ‘ਤੇ ਲੱਗੇ ਨਲਕੇ ਤੋਂ ਪਾਣੀ ਲਿਆਉਣਾ ਪੈਂਦਾ ਹੈ ਜਿਸ ਕਾਰਣ ਲੋਕਾਂ ਨੂੰ ਭਾਰੀ ਦਿੱਕਤ ਆ ਰਹੀ ਹੈ। ਉਹਨਾ ਦੱਸਿਆ ਕਿ ਅੱਜ ਪੰਚਾਇਤ ਇਸ ਸਮੱਸਿਆ ਸਬੰਧੀ ਜਲ ਘਰ ਪਹੁੰਚੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਜਲ ਘਰ ਵਿਖੇ ਮਹਿਕਮੇ ਦਾ ਕੋਈ ਵੀ ਮੁਲਾਜਮ ਹਾਜ਼ਰ ਨਹੀਂ ਸੀ ਤੇ ਦਫਤਰ ਨੂੰ ਜਿੰਦਰੇ ਲੱਗੇ ਹੋਏ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪਾਣੀ ਦੀ ਸਪਲਾਈ ਜਲਦੀ ਨਾ ਚਲਾਈ ਗਈ ਤਾਂ ਸਬੰਧਤ ਮਹਿਕਮੇ ਦੇ ਦਫ਼ਤਰ ਅੱਗੇ ਧਰਨਾ ਦੇਣਗੇ ਪਿੰਡ ਵਾਸੀਆਂ ਦੀ ਇਸ ਸਮੱਸਿਆ ਸਬੰਧੀ ਜਦ ਜਲ ਵਿਭਾਗ ਦੇ ਐਸ ਡੀ ਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top