ਡਰੱਗ ਕੇਸ : ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਮਿਲੀ ਕਲੀਨ ਚਿੱਟ

aryan khan

ਆਰੀਅਨ ਖਿਲਾਫ ਨਾ ਸਬੂਤ ਮਿਲੇ, ਨਾ ਗਵਾਹ

(ਸੱਚ ਕਹੂੰ ਨਿਊਜ਼) ਮੁੰਬਈ। ਡਰੱਗ ਕੇਸ ’ਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਕਲੀਟ ਚਿੱਟ ਮਿਲੀ ਗਈ ਹੈ। ਆਰੀਅਨ ਖਿਲਾਫ ਨਾ ਸਬੂਤ ਮਿਲੇ ਤੇ ਨਾ ਕੋਈ ਗਵਾਹ ਜਿਸ ਦੇ ਮੱਦੇਨਜ਼ਰ ਅਦਾਲਤ ਨੇ ਆਰੀਅਨ ਖਾਨ (Drug Case Aryan Khan) ਬਰੀ ਕਰ ਦਿੱਤਾ। ਮੁੰਬਈ ਦੇ ਚਰਚਿਤ ਕੋਰਡੇਲੀਆ ਕਰੂਜ਼ ਡਰੱਗਜ਼ ਮਾਮਲੇ ‘ਚ ਵਿਸ਼ੇਸ਼ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਲਤ ‘ਚ 6,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ। ਇਸ ’ਚ ਇਸ ਮਾਮਲੇ ‘ਚ ਆਰੀਅਨ ਖਾਨ ਨੂੰ ਸਭ ਤੋਂ ਵੱਡੇ ਮੁਲਜ਼ਮ ਵਜੋਂ ਪੇਸ਼ ਕੀਤਾ ਗਿਆ ਸੀ।

ਦੱਸਣਯੋਗ ਹੀ ਕਿ ਡਰੱਗ ਕੇਸ ‘ਚ ਆਰੀਅਨ ਨੂੰ 2 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 26 ਦਿਨਾਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਸ ਮਾਮਲੇ ‘ਚ ਆਰੀਅਨ ਸਮੇਤ 19 ਲੋਕ ਮੁਲਜ਼ਮ ਸਨ। ਹਾਲਾਂਕਿ ਇਸ ਮਾਮਲੇ ‘ਚ ਐੱਨਸੀਬੀ ਦੀ ਭਰੋਸੇਯੋਗਤਾ ‘ਤੇ ਉੱਠੇ ਸਵਾਲ ਤੋਂ ਬਾਅਦ ਡੀਜੀ ਐੱਸਐੱਨ ਪ੍ਰਧਾਨ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਅਜੇ ਜਾਂਚ ਪੂਰੀ ਨਹੀਂ ਹੋਈ ਹੈ, ਜੇਕਰ ਸਬੂਤ ਮਿਲੇ ਤਾਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।

ਚਾਰਜਸ਼ੀਟ ਦੇ ਅਨੁਸਾਰ, ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਐਸਆਈਟੀ ਨੂੰ ਆਰੀਅਨ ਖਾਨ ਖਿਲਾਫ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਉਹ ਕੌਮਾਂਤਰੀ ਡਰੱਗ ਤਸਕਰੀ ਦਾ ਹਿੱਸਾ ਸੀ। ਐਨਸੀਬੀ ਦੇ ਡੀਡੀਜੀ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਆਰੀਅਨ ਖਾਨ ਅਤੇ ਮੋਹਕ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਮਿਲੇ ਸਨ। ਹੁਣ 14 ਵਿਅਕਤੀਆਂ ਖਿਲਾਫ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ। ਸਬੂਤਾਂ ਦੀ ਘਾਟ ਕਾਰਨ ਬਾਕੀ ਛੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਨਹੀਂ ਕੀਤੀ ਜਾ ਰਹੀ ਹੈ।

ਆਰੀਅਨ ਖਾਨ ਨੂੰ ਇਨ੍ਹਾਂ ਤਰਕਾਂ ਦੇ ਆਧਾਰ ’ਤੇ ਮਿਲੀ ਕਲੀਨ ਚਿੱਟ

  • ਡਰੱਗ ਕੇਸ ’ਚ ਗ੍ਰਿਫਤਰਾ ਹੋਣ ਤੋਂ ਬਾਅਦ ਆਰੀਅਨ ਖਾਨ ਦਾ ਮੈਡੀਕਲ ਨਹੀਂ ਕਰਵਾਇਆ ਗਿਆ ਸੀ ਇਸ ਲਈ ਇਹ ਸਾਬਿਤ ਨਹੀਂ ਹੋ ਸਕਿਆ ਕਿ ਆਰੀਅਨ ਖਾਨ ਨੇ ਡਰੱਗ ਦਾ ਸੇਵਨ ਕੀਤਾ ਸੀ ਜਾਂ ਨਹੀਂ?
  • ਅਰਬਾਜ ਨੇ ਆਪਣੇ ਬਿਆਨ ’ਚ ਇਹ ਵੀ ਕਿਹਾ ਸੀ ਕਿ ਆਰੀਅਨ ਖਾਨ ਨੂੰ ਕਰੂਜ ’ਤੇ ਡਰੱਗ ਲਿਜਾਣ ਤੋਂ ਮਨਾ ਕੀਤਾ ਸੀ।
  • ਕਿਸੀ ਵੀ ਡਰੱਗ ਪੈਡਲਰ ਨੇ ਆਰੀਅਨ ਖਾਨ ਨੂੰ ਡਰੱਗ ਸਪਲਾਈ ਕਰਨ ਦੀ ਗੱਲ ਨਹੀਂ ਕਹੀ ਸੀ।
  • ਐਨਸੀਬੀ ਦੇ ਡੀਜੀ ਸੰਜੈ ਸਿੰਘ ਨੇ ਆਪਣੇ ਬਿਆਨ ’ਚ ਕਿਹਾ ਕਿ ਅਰਬਾਜ ਮਰਚੈਟ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ਉਸਦੇ ਕੋਲੋਂ ਬਰਾਮਦ ਡਰੱਗ ਆਰੀਆਨ ਖਾਨ ਲਈ ਨਹੀਂ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ