Breaking News

ਨਸ਼ੇ ਦੇ ਕਾਰੋਬਾਰੀਆਂ ਦੀਆਂ ਤਾਰਾਂ ਹੁਣ ਵਿਦੇਸ਼ੀ ਤਸਕਰਾਂ ਨਾਲ

Drug, Traders, Foreign, Smugglers

ਅਮਲੋਹ ਪੁਲਿਸ ਨੇ ਦਿੱਲੀ ਤੋਂ ਕਾਬੂ ਕੀਤਾ ਨਸ਼ੇ ਦਾ ਇੱਕ ਵੱਡਾ ਸੌਦਾਗਰ

ਅਮਲੋਹ, ਅਨਿਲ ਲੁਟਾਵਾ

ਨਸ਼ਾ ਵੇਚਣ ਦੇ ਕਾਰੋਬਾਰ ਦਾ ਨੈੱਟਵਰਕ ਇਨ੍ਹਾਂ ਸੰਗਠਿਤ ਰੂਪ ਧਾਰਨ ਕਰ ਗਿਆ ਹੈ ਕਿ ਸਥਾਨਕ ਪੱਧਰ ‘ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਛੋਟੇ ਸਮੱਗਲਰਾਂ ਦੇ ਸਬੰਧ ਵੀ ਇਸ ਸਮੇਂ ਵੱਡੇ ਵਿਦੇਸ਼ੀ ਤਸਕਰਾਂ ਨਾਲ ਜੁੜ ਗਏ ਹਨ ਇਸ ਦਾ ਖ਼ੁਲਾਸਾ ਅਮਲੋਹ ਪੁਲਿਸ ਵੱਲੋਂ ਕੁਝ ਦਿਨਾਂ ਪਹਿਲਾਂ ਫੜੇ ਗਏ ਮੰਡੀ ਗੋਬਿੰਦਗੜ੍ਹ ਦੇ ਨਸ਼ੇ ਦੇ ਕਾਰੋਬਾਰੀਆਂ ਦੇ ਕਾਬੂ ਆਉਣ ਤੋਂ ਬਾਅਦ ਹੋਇਆ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਕਪਤਾਨ ਅਮਨੀਤ ਕੋਡਲ ਵੱਲੋਂ ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਦੀ ਦੇਖ-ਰੇਖ ਹੇਠਾਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਐੱਸਐੱਚਓ ਅਮਲੋਹ ਮਹਿੰਦਰ ਸਿੰਘ ਅਤੇ ਐੱਸਆਈ ਤੇਜਾ ਸਿੰਘ ਵੱਲੋਂ ਆਪਣੇ ਸਾਥੀ ਮੁਲਾਜ਼ਮਾਂ ਨਾਲ ਕੁਝ ਦਿਨ ਪਹਿਲਾਂ ਪਿੰਡ ਸੌਂਟੀ ਨਜ਼ਦੀਕ ਲਗਾਏ ਨਾਕੇ ‘ਤੇ ਦੋ ਵਿਅਕਤੀਆਂ ਰਮਨ ਕੁਮਾਰ ਪੁੱਤਰ ਬਲਦੇਵ ਕੁਮਾਰ ਤੇ ਲਾਲਬਿੰਦਰ ਪੁੱਤਰ ਰਜਿੰਦਰ ਸਿੰਘ ਦੋਵੇਂ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਜੋ ਮੋਟਰਸਾਈਕਲ ‘ਤੇ ਸਵਾਰ ਸਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ ਕ੍ਰਮਵਾਰ 20 ਗ੍ਰਾਮ ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਨੇ ਦਸਿਆ ਕਿ ਜਦੋਂ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਹਿਰਾਸਤ ‘ਚ ਲੈਣ ਤੋ ਬਾਅਦ  ਐੱਸਐੱਚਓ ਅਮਲੋਹ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਦੀਆਂ ਤਾਰਾਂ ਦਿੱਲੀ ਰਹਿ ਰਹੇ ਇੱਕ ਨਾਇਜੀਰੀਅਨ ਨਾਲ ਜੁੜੀਆਂ ਹੋਣ ਦੀ ਜਾਣਕਾਰੀ ਮਿਲੀ। ਡੀਐੱਸਪੀ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਇੰਸਪੈਕਟਰ ਮਹਿੰਦਰ ਸਿੰਘ ਅਗਵਾਈ ‘ਚ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਨੇ ਦਿੱਲੀ ਜਾ ਕੇ ਜਦੋਂ ਬਰੀਕੀ ਨਾਲ ਜਾਂਚ ਕੀਤੀ ਤਾਂ ਰੇਲਵੇ ਸਟੇਸ਼ਨ ਦਵਾਰਕਾ ਨਜ਼ਦੀਕ ਪੂਰੀ ਸ਼ਾਹੀ ਠਾਠ ਨਾਲ ਰਹਿ ਰਹੇ ਇੱਕ ਨਾਇਜੀਰੀਅਨ ਨਾਗਰਿਕ ਡਿੱਕ ਚਮੇਜੀ ਦਾ ਨਾਂ ਸਾਹਮਣੇ ਆਇਆ ਜਿਸ ਵੱਲੋਂ ਵੱਡੀ ਪੱਧਰ ‘ਤੇ ਪੰਜਾਬ ‘ਚ ਹੈਰੋਇਨ ਵੇਚਣ ਦਾ ਧੰਦਾ ਕਰਨ ਵਾਲੇ ਤਸਕਰਾਂ ਨੂੰ ਇਸ ਦੀ ਸਪਲਾਈ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਗਾਹਕ ਬਣ ਕੇ ਜਦੋਂ ਡਿੱਕ ਨਾਲ ਹੈਰੋਇਨ ਖ਼ਰੀਦਣ ਲਈ ਸੌਦੇਬਾਜ਼ੀ ਸ਼ੁਰੂ ਕੀਤੀ ਤਾਂ ਉਹ ਬੜੀ ਮੁਸ਼ਕਿਲ ਨਾਲ ਪੁਲਿਸ ਪਾਰਟੀ ਦੇ ਕਾਬੂ ਆਇਆ। ਅਮਲੋਹ ਦੇ ਇਲਾਕੇ ‘ਚ ਹੈਰੋਇਨ ਵੇਚਣ ਵਾਲੇ ਸਿਰਫ਼ ਬਰੋ ਜਾਣੀ ਕਿ ਬ੍ਰਦਰ ਦੇ ਨਿੱਕ ਨੇਮ ਤੋਂ ਹੀ ਜਾਣਦੇ ਸਨ। ਕਾਬੂ ਆਉਣ ਤੋਂ ਬਾਅਦ ਡਿੱਕ ਪਾਸੋਂ ਮੌਕੇ ‘ਤੇ ਹੀ 180 ਗ੍ਰਾਮ ਹੈਰੋਇਨ ਬਰਾਮਦ ਹੋਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top