ਨਸ਼ਾ ਤਸਕਰਾਂ ਨੂੰ ਸੁੱਟਾਂਗੇ ਜੇਲ੍ਹਾਂ ‘ਚ: ਮਾਨ

ਵਰਿੰਦਰ / ਰਾਮ ਸਰੂਪ  ਸਨੌਰ,
ਹਲਕਾ ਸਨੌਰ ਤਂੋ ‘ਆਪ’ ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਦੇ ਹੱਕ ‘ਚ ਸਥਾਨਕ ਅਨਾਜ ਮੰਡੀ ‘ਚ ਇੱਕ ਰੈਲੀ ਕੀਤੀ ਗਈ ਇਸ ਰੈਲੀ ‘ਚ ਸੰਗਰੂਰ ਦੇ ਸਾਂਸਦ ਤੇ ਪਾਰਟੀ ਆਗੂ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਅਕਾਲੀ ਦਲ ਅਤੇ ਕਾਂਗਰਸ ਪਾਰਟੀ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਮਿਲੀਆਂ ਹੋਈਆਂ ਹਨ ਅਤੇ ਵਾਰੀ ਵਾਰੀ ਪੰਜਾਬ ਨੂੰ ਲੁੱਟ ਰਹੀਆਂ ਹਨ ਉਹਨਾਂ ਬਿਕਰਮ ਮਜੀਠੀਆ ‘ਤੇ ਨਸ਼ਾ ਤਸਕਰ ਹੋਣ ਦੇ ਦੋਸ਼ ਲਗਾÀੁਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਤਸਕਰਾਂ ਨੂੰ ਜੇਲ੍ਹਾਂ ‘ਚ ਸੁੱਟੇਗੀ ਇਸ ਦੌਰਾਨ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਵੰਗਾਰਿਆ ਇਸ ਦੌਰਾਨ ਮਾਨ ਨੇ ਸਮੂਹ ਹਾਜ਼ਰੀਨਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ ਰੈਲੀ ਨੂੰ ਭਗਵੰਤ ਮਾਨ ਤੋਂ ਇਲਾਵਾ ਬੀਬੀ ਕੁਲਦੀਪ ਕੌਰ ਟੋਹੜਾ ਅਤੇ ਹਰਿੰਦਰਪਾਲ ਟੋਹੜਾ ਵੱਲੋਂ ਵੀ ਸੰਬੋਧਨ ਕੀਤਾ ਗਿਆ ਇਸ ਮੌਕੇ ਹਰਮੇਲ ਸਿੰਘ ਟੋਹੜਾ, ਮਨਵਿੰਦਰ ਗੋਲਡੀ, ਸਿਆਮ ਸਿੰਘ ਸਨੌਰ,ਆਦਿ ਹਾਜ਼ਰ ਸਨ