ਸੰਪਾਦਕੀ

ਪੂਰੇ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ ਨਸ਼ਾ

 

ਨਸ਼ਾ ਇੱਕ ਅਜਿਹੀ ਬੁਰਾਈ ਹੈ ਜੋ ਸਾਡੇ ਜੀਵਨ ਨੂੰ ਨਸ਼ਟ ਕਰ ਦਿੰਦਾ ਹੈ ਨਸ਼ੇ ਦੀ ਲਤ ਨਾਲ ਪੀੜਤ ਵਿਅਕਤੀ ਪਰਿਵਾਰ ਤੇ ਨਾਲ ਹੀ ਸਮਾਜ ‘ਤੇ ਬੋਝ ਬਣ ਜਾਂਦਾ ਹੈ ਨੌਜਵਾਨ ਪੀੜ੍ਹੀ ਸਭ ਤੋਂ ਜ਼ਿਆਦਾ ਨਸ਼ੇ ਦੀ ਲਤ ਨਾਲ ਪੀੜਤ ਹੈ ਨਸ਼ੇ ਦੇ ਰੂਪ ‘ਚ ਲੋਕ ਸ਼ਰਾਬ, ਗਾਂਜਾ, ਜਰਦਾ, ਬ੍ਰਾਊਨ ਸ਼ੂਗਰ, ਕੋਕੀਨ, ਸਮੈਕ ਆਦਿ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਕਰਦੇ ਹਨ, ਜੋ ਸਿਹਤ ਦੇ ਨਾਲ ਸਮਾਜਿਕ ਤੇ ਆਰਥਿਕ ਦੋਵੇਂ ਲਿਹਾਜ਼ ਨਾਲ ਠੀਕ ਨਹੀਂ ਹੈ ਨਸ਼ੇ ਦਾ ਆਦੀ ਵਿਅਕਤੀ ਸਮਾਜ ‘ਚ ਨੀਵਾਂ ਹੋ ਜਾਂਦਾ ਹੈ ਅਤੇ ਉਸ ਦੀ ਸਮਾਜਿਕ ਭਾਗੀਦਾਰੀ ਜ਼ੀਰੋ ਹੋ ਜਾਂਦੀ ਹੈ, ਫਿਰ ਵੀ ਉਹ ਨਸ਼ਾ ਨਹੀਂ ਛੱਡਦਾ ਸਿਗਰਟਨੋਸ਼ੀ ਨਾਲ ਫੇਫ਼ੜਿਆਂ ‘ਚ ਕੈਂਸਰ ਹੁੰਦਾ ਹੈ, ਕੋਕੀਨ, ਚਰਸ, ਅਫੀਮ ਲੋਕਾਂ ‘ਚ ਉਤੇਜਨਾ ਵਧਾਉਣ ਦਾ ਕੰਮ ਕਰਦੀ ਹੈ, ਜਿਸ ਨਾਲ ਸਮਾਜ ‘ਚ ਅਪਰਾਧ ਤੇ ਗੈਰਕਾਨੂੰਨੀ ਹਰਕਤਾਂ ‘ਚ ਵਾਧਾ ਹੁੰਦਾ ਹੈ ਇਨ੍ਹਾਂ ਨਸ਼ੀਲੀਆਂ ਵਸਤੂਆਂ ਦੇ ਇਸਤੇਮਾਲ ਨਾਲ ਵਿਅਕਤੀ ਪਾਗਲ ਅਤੇ ਸੁਸਤ ਅਵਸਥਾ ‘ਚ ਚਲਿਆ ਜਾਂਦਾ ਹੈ ਤੰਬਾਕੂ ਦੇ ਸੇਵਨ ਨਾਲ ਟੀਬੀ, ਨਿਮੋਨੀਆ, ਸਾਹ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਸੇਵਨ ਨਾਲ ਸਰੀਰ ਅਤੇ ਧਨ ਦੋਵਾਂ ਦੀ ਹਾਨੀ ਹੁੰਦੀ ਹੈ

 

ਹਿੰਸਾ, ਦੁਰਾਚਾਰ, ਚੋਰੀ, ਆਤਮ ਹੱਤਿਆ ਆਦਿ ਅਨੇਕ ਅਪਰਾਧਾਂ ਪਿੱਛੇ ਨਸ਼ਾ ਇੱਕ ਬਹੁਤ ਵੱਡੀ ਵਜ੍ਹਾ ਹੈ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਐਕਸੀਡੈਂਟ ਕਰਨਾ, ਸ਼ਾਦੀਸ਼ੁਦਾ ਵਿਅਕਤੀਆਂ ਵੱਲੋਂ ਨਸ਼ੇ ‘ਚ ਆਪਣੀ ਪਤਨੀ ਨਾਲ ਕੁੱਟਮਾਰ ਕਰਨਾ ਆਮ ਗੱਲ ਹੈ ਮੂੰਹ, ਗਲ ਤੇ ਫੇਫ਼ੜਿਆਂ ਦਾ ਕੈਂਸਰ, ਬਲੱਡ ਪ੍ਰੈਸ਼ਰ, ਅਲਸਰ, ਜਿਗਰ ਦਾ ਰੋਗ, ਅਵਸਾਦ ਅਤੇ ਹੋਰ ਕਈ ਰੋਗਾਂ ਦਾ ਮੁੱਖ ਕਾਰਨ ਵੱਖ-ਵੱਖ ਤਰ੍ਹਾਂ ਦਾ ਨਸ਼ਾ ਹੈ ਸਰਕਾਰੀ ਪੱਧਰ ‘ਤੇ ਅਜੇ ਵੀ ਨਸ਼ਿਆਂ ਨੂੰ ਘੱਟ ਕਰਕੇ ਜਾਣਿਆ ਜਾਂਦਾ ਹੈ ਖਤਰਨਾਕ ਨਸ਼ੀਲੇ ਪਦਾਰਥਾਂ ਦਾ ਤੰਤਰ ਇੱਕ ਤਰ੍ਹਾਂ ਨਾਲ ਦੇਸ਼ ‘ਚ ਸਿੱਖਿਆ, ਸਿਹਤ ਤੇ ਪੁਲਿਸ ਤੰਤਰ ਤੋਂ ਜ਼ਿਆਦਾ ਮਜ਼ਬੂਤ ਹੋਇਆ ਲੱਗ ਰਿਹਾ ਹੈ ਸਰਕਾਰ, ਪ੍ਰਸ਼ਾਸਨ ਪੁਲਿਸ ਨੂੰ ਨਸ਼ਾ ਫੈਲਣ ਤੋਂ ਰੋਕਣ ਲਈ ਫਿਲੀਪੀਂਸ ਜਾਂ ਮਲੇਸ਼ੀਆ ਵਾਂਗ ਇੱਕ ਸਖਤ ਅਭਿਆਨ ਚਲਾਉਣਾ ਚਾਹੀਦਾ ਹੈ ਨਹੀਂ ਤਾਂ ਸੂਬਾ-ਦਰ-ਸੂਬਾ ਨਸ਼ਾ ਪੂਰੇ ਦੇਸ਼ ਨੂੰ ਆਪਣੀ ਜਕੜ ‘ਚ ਲੈ ਲਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top