ਕੋਵਿਡ-19 ਤੋਂ ਬਚਾਅ ਲਈ ਡੇਰਾ ਸੱਚਾ ਸੌਦਾ ਨੇ ਸ਼ੁਰੂ ਕੀਤੀ ਵੈੱਬਸਾਈਟ

0
2141

ਕੋਰੋਨਾ ਮਰੀਜ਼ਾਂ ਲਈ ਡੇਰਾ ਸੱਚਾ ਸੌਦਾ ਨੇ ਕੀਤੀ ਵੱਡੀ ਪਹਿਲ

ਸੱਚ ਕਹੂੰ ਨਿਊਜ਼,  ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਫ਼ਰਮਾਉਣ ’ਤੇ ਡੇਰਾ ਸੱਚਾ ਸੌਦਾ ਨੇ ਕੋਰੋਨਾ ਮਹਾਂ ਬਿਮਾਰੀ ਦੇ ਭਿਆਨਕ ਦੌਰ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਵੱਡੀ ਪਹਿਲ ਕੀਤੀ ਹੈ। ਅਫ਼ਵਾਹਾਂ ਤੇ ਗਲਤ ਜਾਣਕਾਰੀ ਤੋਂ ਆਮ ਲੋਕਾਂ ਨੂੰ ਬਚਾਉਣ ਤੇ ਕੋਵਿਡ-19 ਸਬੰਧੀ ਸਹੀ ਜਾਣਕਾਰੀ ਤੇ ਬਿਮਾਰੀ ਤੋਂ ਬਚਾਅ ਸਬੰਧੀ ਸਲਾਹ ਲਈ ਵੈੱਬਸਾਈਟ ਡੀਐਸਐਸ ਕੋਵਿਡ ਹੈਲਪਡਾੱਟਕਾੱਮ (https://dsscovidhelp.com) ਲਾਂਚ ਕੀਤੀ ਹੈ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ ਪਿਛਲੇ ਦਿਨੀਂ ਸ਼ਾਹੀ ਚਿੱਠੀ ਰਾਹੀਂ ਬਚਨ ਕੀਤੇ ਸਨ ਕਿ ਡੇਰੇ ਦੀ ਇੱਕ ‘ਸਾਈਟ’ ਬਣਾਓ, ਜਿਸ ’ਤੇ ਇੱਕ ਸਤਿਸੰਗੀ ਡਾਕਟਰ ਮੌਜ਼ੂਦ ਰਹੇ ਤਾਂ ਕਿ ਲੋਕ ਉਨ੍ਹਾਂ ਤੋਂ ‘ਕੋਰੋਨਾ’ ਸਬੰਧੀ ਆਨਲਾਈਨ ਜਾਣਕਾਰੀ ਲੈ ਸਕੇ।

ਵੈਬਸਾਈਟ ਸ਼ੁਰੂ ਦੇ ਪਹਿਲੇ ਦਿਨ ਹੀ 1500 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਮੈਡੀਕਲ ਸਲਾਹ ਦਿੱਤੀ ਗਈ। ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ https://dsscovidhelp.com/ ਵੈੱਬਸਾਈਟ ’ਤੇ ਕੋਵਿਡ-19 ਦੇ ਲੱਛਣ, ਬਚਾਅ ਦੇ ਤਰੀਕਿਆਂ ਸਮੇਤ ਵਿਸਥਾਰ ਨਾਲ ਸਟੀਕ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਕੋਰੋਨਾ ਮਰੀਜ਼ਾਂ ਨੂੰ ਜ਼ਰੂਰੀ ਸਲਾਹ ਦੇਣ ਲਈ 24X7 ਮਾਹਿਰ ਡਾਕਟਰ ਮੌਜ਼ੂਦ ਰਹਿਣਗੇ। ਇਸ ਤੋਂ ਇਲਾਵਾ E-mail:dsscovidhelp@gmail.com ਵੀ ਜਾਰੀ ਕੀਤਾ ਗਿਆ ਹੈ।

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਕੋਵਿਡ ਕੰਸਲਟੇਂਟ ਡਾ. ਪੁਨੀਤ ਇੰਸਾਂ ਨੇ ਦੱਸਿਆ ਕਿ ਕੋਰੋਨਾ ਦੇ ਇਸ ਮੁਸ਼ਕਲ ਸਮੇਂ ’ਚ ਜਿੱਥੇ ਆਮ ਲੋਕ ਅਫਵਾਹਾਂ ਕਾਰਨ ਪ੍ਰੇਸ਼ਾਨੀ ’ਚ ਹਨ। ਉੱਥੇ ਡਾਕਟਰਾਂ ਕੋਲ ਵੀ ਸਮਾਂ ਦੀ ਬਹੁਤ ਜ਼ਿਆਦਾ ਕਮੀ ਹੈ। ਇਸ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਆਨਲਾਈਨ ਰਾਹਤ ਪਹੁੰਚਾਉਣ ਲਈ ਵੈਬਸਾਈਟ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੈੱਬਸਾਈਟ ਰਾਹੀਂ ਲੋਕਾਂ ਨੂੰ ਕੋਰੋਨਾ ਦੇ ਮਾਹਿਰ ਡਾਕਟਰ ਜੋ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਬਿਹਤਰੀਨ ਇਲਾਜ ਕਰ ਰਹੇ ਹਨ, ਉਹ ਤਮਾਮ ਡਾਕਟਰ ਇਸ ਵੈੱਬਸਾਈਟ ਰਾਹੀਂ ਆਪਣੀਆਂ ਸੇਵਾਵਾਂ ਦੇਣਗੇ।

ਵੈੱਬਸਾਈਟ ’ਤੇ ਇੰਜ ਮਿਲੇਗੀ ਜਾਣਕਾਰੀ

  • ਵੈਬਸਾਈਟ ਖੋਲ੍ਹਦੇ ਹੀ ਹੇਠਾਂ ਖੱਬੇ ਪਾਸੇ We are here! ’ਤੇ ਕਲਿਕ ਕਰੋ
  • ਇਸ ਤੋਂ ਬਾਅਦ ਨਾਮ, ਫੋਨ ਨੰਬਰ, ਭਾਸ਼ਾ ਦੀ ਚੋਣ ਤੇ ਈਮੇਲ ਭਰੋ
  • ਇਸ ਤੋਂ ਬਾਅਦ ਮਾਹਿਰ ਡਾਕਟਰ ਤੁਹਾਨੂੰ ਸਹੀ ਸਲਾਹ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।