ਦੇਸ਼

ਪੀਐੱਮ ਡਿਗਰੀ ਮਾਮਲਾ : ਡੀਯੂ ਨੇ ਨਹੀਂ ਦਿੱਤਾ ਆਰਟੀਆਈ ਦਾ ਜਵਾਬ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦਾ ਮਾਮਲਾ ਇੱਕ ਵਾਰ ਫਿਰ ਉਛਲ ਗਿਆ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਇੱਕ ਵਕੀਲ ਨੇ ਦਿੱਲੀ ਯੂਨੀਵਰਸਿਟੀ ਤੋਂ ਆਰਟੀਆਈ ਰਾਹੀਂ ਪੀਐੱਮ ਮੋਦੀ ਦੀ ਡਿਗਰੀ ਦੀ ਜਾਣਕਾਰੀ ਮੰਗੀ ਸੀ। ਯੂਨੀਵਰਸਿਟੀ ਨੇ ਇਹ ਜਾਣਕਾਰੀ ਦੇਣੋਂ ਨਾਂਹ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਨੇ ਇਹ ਆਰਟੀਆਈ ਦੂਜੀ ਵਾਰ ਰੱਦ ਕੀਤੀ ਹੈ। ਆਰਟੀਆਈ ਲਾਉਣ ਵਾਲੇ ਇਰਸ਼ਾਦ ਨਾਂਅ ਦੇ ਵਕੀਲ ਨੇ ਇਸ ਬਾਰੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਲਈ ਆਰਟੀਆਈ ਲਾਈ ਸੀ। ਪਹਿਲੀ ਅਰਜ਼ੀ ਤਾਂ ਪੋਸਟਲ ਆਰਡਰ ਦੀ ਕਮੀ ਨੂੰ ਲੈ ਕੇ ਰਿਜੈਕਟ ਕਰ ਦਿੱਤੀ ਗਈ ਸੀ। ਉਧਰ ਦੂਜੀ ਵਾਰ ‘ਚ ਜਵਾਬ ਨਹੀਂ ਦਿਤਾ ਗਿਆ। ਸਾਨੂੰ ਕਿਹਾ ਗਿਆ ਹੈ ਕਿ ਪ੍ਰਾਈਵੇਸ ਦੇ ਨਿਯਮਾਂ ਤਹਿਤ ਜਵਾਬ ਨਹੀਂ ਦਿੱਤਾ ਜਾ ਰਿਹਾ।

ਪ੍ਰਸਿੱਧ ਖਬਰਾਂ

To Top