Breaking News

ਝੁਕੇ ਡੀਯੂ ਦੇ ਵੀਸੀ, ਅਧਿਆਪਕਾਂ ਨਾਲ ਗੱਲਬਾਤ

DU VC Bent, Teacher, Talks

ਨਵੀਂ ਦਿੱਲੀ, ਏਜੰਸੀ।

ਦਿੱਲੀ ਯੂਨੀਵਰਸਿਟੀ ਦੀ ਕਾਰਜਕਾਰਨੀ ਦੇ ਮੈਂਬਰਾਂ ਦੇ ਕੇਜਰੀਵਾਲ ਸਟਾਈਲ ਦੇ ਧਰਨੇ ਤੋਂ ਬਾਅਦ ਕੁਲਪਤੀ ਯੋਗੇਸ਼ ਕੁਮਾਰ ਤਿਆਗੀ ਨੇ ਸ਼ਨਿੱਚਰਵਾਰ ਦੀ ਰਾਤ ਅਧਿਆਪਕਾਂ ਨਾਲ ਅੱਠ ਘੰਟੇ ਤੱਕ ਮੈਰਾਥਨ ਬੈਠਕ ਕੀਤੀ, ਜਿਸ ਵਿੱਚ ਉਹਨਾਂ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਹ ਪੂਰਾ ਯਤਨ ਕਰਨਗੇ। ਕਾਰਜਕਾਰਨੀ ਦੇ ਤਿੰਨ ਮੈਂਬਰਾਂ ਸਮੇਤ ਚਾਰ ਲੋਕਾਂ ਦੇ ਕੁਲਪਤੀ ਦਫ਼ਤਰ ‘ਚ ਧਰਨੇ ‘ਤੇ ਬੈਠਣ ਤੋਂ ਬਾਅਦ ਸ੍ਰੀ ਤਿਆਗੀ ਨੇ ਦਿੱਲੀ ਯੂਨੀਵਰਸਿਟੀ ਅਧਿਆਪਕ ਸੰਘ ਦੇ ਆਗੂਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਅਤੇ ਬਾਅਦ ਦੁਪਹਿਰ ਤਿੰਨ ਵਜੇ ਤੋਂ ਲੈ ਕੇ ਰਾਤ ਲਗਭਗ 11 ਵਜੇ ਤੱਕ ਉਹਨਾਂ ਨਾਲ ਬੈਠਕ ਕੀਤੀ। ਬੈਠਕ ‘ਚ ਕੁਲਪਤੀ ਤੋਂ ਇਲਾਵਾ ਪ੍ਰਤੀ ਕੁਲਪਤੀ, ਡੀਨ, ਰਜਿਸਟਰਾਰ ਸਮੇਤ ਯੂਨੀਵਰਸਿਟੀ ਦੇ ਛੇ ਅਧਿਕਾਰੀਆਂ ਨੇ ਡੂਟਾ ਪ੍ਰਧਾਨ ਰਾਜੀਵ ਰੇ ਸਮੇਤ ਚਾਰ ਅਧਿਕਾਰੀਆਂ ਨਾਲ ਲੰਬੀ ਗੱਲਬਾਤ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top