ਦੁfਸ਼ਅੰਤ ਚੌਟਾਲਾ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ‘ਤੇ ਬੋਲਿਆ ਸ਼ਬਦੀ ਹਮਲਾ

ਕਿਹਾ,  ਭੁਪਿੰਦਰ ਸਿੰਘ ਹੁੱਡਾ ਦੇ 10 ਸਾਲਾਂ ਦੇ ਕਾਰਜਕਾਲ ਨੂੰ ਦੱਸਿਆ ਕਾਲਾ ਇਤਿਹਾਸ

(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਅੱਜ ਹਿਸਾਰ ਪੁੱਜੇ। ਉਨਾਂ ਹੁੱਡਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਨੂੰ ਕਾਲਾ ਇਤਿਹਾਸ ਦੱਸਿਆ। ਉਨ੍ਹਾਂ ਕਿਹਾ ਹੁੱਡਾ ‘ਤੇ ਦੋਸ਼ ਲਾਉਦਿਆਂ ਕਿਹਾ ਕਿ ਹੁੱਡਾ ਨੇ 60 ਹਜ਼ਾਰ ਏਕੜ ਜ਼ਮੀਨ, ਆਪਣੇ ਜਵਾਈ ਤੇ ਸੋਨੀਆ ਗਾਂਧੀ ਦੇ ਜਵਾਈ ਨੂੰ ਦਿਵਾਉਣ ਦਾ ਕੰਮ ਕੀਤਾ। ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਦੁਸ਼ਿਅੰਤ ਚੌਟਾਲਾ ‘ਤੇ ਕਿਸਾਨਾਂ ‘ਤੇ ਦਰਜ ਮਾਮਲਿਆਂ ‘ਤੇ ਸੌਦੇਬਾਜ਼ੀ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੇ ਜਵਾਬ ‘ਚ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਦੀਪੇਂਦਰ ਹੁੱਡਾ ਸੁਲਝੇ ਹੋਏ ਆਗੂ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਪਿਤਾ ਨੂੰ ਕੋਈ ਨਹੀਂ ਭੁੱਲ ਸਕਦਾ।

ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਦੀਪੇਂਦਰ ਹੁੱਡਾ ਨੇ ਦੁਸ਼ਿਅੰਤ ਚੌਟਾਲਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਕੁਰਸੀ ਦੇ ਲਾਲਚ ‘ਚ ਹਰਿਆਣਾ ਦੇ ਲੋਕਾਂ ਦੀ ਵੋਟ ਅਤੇ ਵਿਸ਼ਵਾਸ ਦਾ ਸੌਦਾ ਕੀਤਾ ਹੈ। ਦੁਸ਼ਿਅੰਤ ਨੇ ਕਿਹਾ ਕਿ ਅਸੀਂ ਕਿਸੇ ‘ਤੇ ਗੋਲੀਆਂ ਨਹੀਂ ਚਲਾਈਆਂ, ਨਾ ਮਰਦਾਂ ਨੂੰ ਮਾਰਿਆ।

ਦੀਪੇਂਦਰ ਦੇ ਪਿਤਾ ਭਪਿੰਦਰ ਹੁੱਡਾ ਨੇ ਆਪਣੇ ਸ਼ਾਸਨ ‘ਚ ਹਰ ਵਰਗ ‘ਤੇ ਗੋਲੀਆਂ ਚਲਾਉਣ ਦਾ ਕੰਮ ਕੀਤਾ। ਹੁੱਡਾ ਦਾ 10 ਸਾਲ ਦਾ ਕਾਰਜਕਾਲ ਕਾਲਾ ਇਤਿਹਾਸ ਹੈ। ਉਸ ਨਿਯਮ ਵਿੱਚ ਅਧਿਆਪਕਾਂ, ਕਿਸਾਨਾਂ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਮਾਰੂਤੀ ਕੰਪਨੀ ਵਿੱਚ ਵੀ ਗੋਲੀਆਂ ਚਲਾਈਆਂ ਗਈਆਂ। ਫਿਰ ਉਸ ਦੀ ਸਰਕਾਰ ਵਿੱਚ ਨੌਕਰੀਆਂ ਦਿਵਾਉਣ ਦਾ ਲਾਲਚ ਦੇ ਕੇ ਧਰਨੇ ਮੁਕਾਉਣ ਲਈ ਧਰਨੇ ਲਾਏ ਗਏ। ਹੁੱਡਾ ਨੇ ਆਪਣੀ ਸਰਕਾਰ ਦੀ 60 ਹਜ਼ਾਰ ਏਕੜ ਜ਼ਮੀਨ ਦਾ ਸੀਐਲਯੂ ਬਦਲ ਕੇ ਆਪਣੇ ਜਵਾਈ ਸੋਨੀਆ ਗਾਂਧੀ ਦੇ ਜਵਾਈ ਨੂੰ ਕਰਵਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ