Breaking News

ਦਿਆਲ ਸਿੰਘ ਕੋਲੀਆਵਾਲੀ ਨੇ ਕੀਤਾ ਸਰੈਂਡਰ, 20 ਤੱਕ ਭੇਜੇ ਗਏ ਜੇਲ

Dyal Singh Koliwali's surrender, jail sent to 20

ਮੁਹਾਲੀ ਅਦਾਲਤ ‘ਚ ਦਿਆਲ ਸਿੰਘ ਕੋਲੀਆਵਾਲੀ ਪੁੱਜੇ ਸ਼ਾਮ ਲਗਭਗ 4:45 ‘ਤੇ

ਵਿਜੀਲੈਂਸ ਮੌਕੇ ‘ਤੇ ਨਹੀਂ ਹੋਣ ਦੇ ਕਾਰਨ ਭੇਜਿਆ ਗਿਆ 20 ਤੱਕ ਲਈ ਜੁਡੀਸ਼ੀਅਲ ਰਿਮਾਂਡ ‘ਤੇ

ਚੰਡੀਗੜ੍ਹ। ਕਮਾਈ ਤੋਂ ਜਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਬੂਰੀ ਤਰ੍ਹਾਂ ਫਸੇ ਹੋਏ ਦਿਆਲ ਸਿੰਘ ਕੋਲੀਆਂਵਾਲੀ ਨੇ ਸ਼ੁੱਕਰਵਾਰ ਸ਼ਾਮ ਨੂੰ ਮੁਹਾਲੀ ਦੀ ਜਿਲ੍ਹਾ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਹੈ। ਜਿਥੇ ਕਿ ਮੌਕੇ ‘ਤੇ ਪੰਜਾਬ ਵਿਜੀਲੈਂਸ ਦੀ ਟੀਮ ਹਾਜ਼ਰ ਨਹੀਂ ਹੋਣ ਦੇ ਚਲਦੇ ਉਨ੍ਹਾਂ ਨੂੰ 20 ਦਸੰਬਰ ਤੱਕ ਲਈ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦਿਆਲ ਸਿੰਘ ਕੋਲੀਆਂਵਾਲੀ ਨੇ ਸਰੈਂਡਰ ਕਰਨ ਤੋਂ ਪਹਿਲਾਂ ਜ਼ਮਾਨਤ ਲੈਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਦਿਆਲ ਸਿੰਘ ਕੋਲੀਆਂਵਾਲੀ ਨੇ ਜਿਲ੍ਹਾ ਅਦਾਲਤ ਤੋਂ ਲੈ ਕੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਦਾ ਰੁੱਖ ਕੀਤਾ ਸੀ ਪਰ ਉਨ੍ਹਾਂ ਨੂੰ ਕਿਸੇ ਵੀ ਪਾਸੇ ਤੋਂ ਰਾਹਤ ਨਹੀਂ ਮਿਲੀ ਸੀ, ਜਿਸ ਦੇ ਨਾਲ ਹੀ ਕੋਲੀਆਂਵਾਲੀ ਨੂੰ ਸੁਪਰੀਮ ਕੋਰਟ ਨੇ ਮੁਹਾਲੀ ਦੀ ਅਦਾਲਤ ਵਿੱਚ ਸਰੈਂਡਰ ਕਰਨ ਲਈ ਆਦੇਸ਼ ਦਿੱਤੇ ਸਨ।
ਦਿਆਲ ਸਿੰਘ ਕੋਲੀਆਵਾਲੀ ਦੇ ਸਰੈਂਡਰ ਕਰਨ ਸਬੰਧੀ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ ਅਤੇ ਅਦਾਲਤ ਦੇ ਬੰਦ ਹੋਣ ਤੋਂ ਕੁਝ ਹੀ ਮਿੰਟ ਪਹਿਲਾਂ ਲਗਭਗ 4:45 ‘ਤੇ ਪੁੱਜ ਕੇ ਦਿਆਲ ਸਿੰਘ ਕੋਲੀਆਂਵਾਲੀ ਨੇ ਆਪਣੇ ਆਪ ਨੂੰ ਸਰੈਂਡਰ ਕੀਤਾ। ਜਿਥੇ ਕਿ ਅਦਾਲਤ ਵਿੱਚ ਦਿਆਲ ਸਿੰਘ ਕੋਲੀਆਂਵਾਲੀ ਦੇ ਵਕੀਲ ਤਾਂ ਮੌਜੂਦ ਸਨ ਪਰ ਵਿਜੀਲੈਂਸ ਵਿਭਾਗ ਵਲੋਂ ਕੋਈ ਵਕੀਲ ਜਾਂ ਫਿਰ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਮੌਜੂਦ ਨਹੀਂ ਸਨ। ਜਿਸ ਦੇ ਚਲਦੇ ਦਿਆਲ ਸਿੰਘ ਕੋਲੀਆਂਵਾਲੀ ਨੂੰ 20 ਤੱਕ ਲਈ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਅਚਾਨਕ ਸਰੈਂਡਰ ਕਰਨ ਦੇ ਚਲਦੇ ਵਿਜੀਲੈਂਸ ਮੌਕੇ ‘ਤੇ ਹਾਜ਼ਰ ਨਹੀਂ ਹੋ ਪਾਈ ਅਤੇ ਅਗਲੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਦੇ ਕਾਰਨ ਦਿਆਲ ਸਿੰਘ ਕੋਲੀਆਵਾਲੀ ਸੋਮਵਾਰ ਤੱਕ ਜੇਲ• ਵਿੱਚ ਰਹਿਣਗੇ, ਜਦੋਂ ਕਿ ਉਨ੍ਹਾਂ ਵੱਲੋਂ ਸੋਮਵਾਰ ਨੂੰ ਰੈਗੂਲਰ ਜ਼ਮਾਨਤ ਲਈ ਜਿਥੇ ਅਪਲਾਈ ਕੀਤਾ ਜਾਏਗਾ ਤਾਂ ਦਿਆਲ ਸਿੰਘ ਕੋਲੀਆਂਵਾਲੀ ਦਾ ਰਿਮਾਂਡ ਲੈਣ ਲਈ ਵਿਜੀਲੈਂਸ ਵੀ ਸੋਮਵਾਰ ਨੂੰ ਅਦਾਲਤ ਵਿੱਚ ਅਰਜ਼ੀ ਲਗਾ ਸਕਦੀ ਹੈ।
ਵਿਜੀਲੈਂਸ ਪਹਿਲਾਂ ਤੋਂ ਕਹਿੰਦੀ ਆਈ ਹੈ ਕਿ ਦਿਆਲ ਸਿੰਘ ਕੋਲੀਆਂਵਾਲੀ ਤੋਂ ਕਾਫ਼ੀ ਜਿਆਦਾ ਜਾਇਦਾਦ ਅਤੇ ਹੋਰ ਜਾਣਕਾਰੀ ਲੈਣੀ ਹੈ, ਜਿਸ ਦਾ ਸਿੱਧਾ ਤਾਲੁਕਾਤ ਇਸ ਮਾਮਲੇ ਨਾਲ ਹੈ। ਜਿਸ ਕਾਰਨ ਜਾਇਦਾਦ ਬਾਰੇ ਜਾਣਕਾਰੀ ਲੈਣ ਅਤੇ ਦਸਤਾਵੇਜ਼ ਕਬਜ਼ੇ ਵਿੱਚ ਲੈਣ ਲਈ ਵਿਜੀਲੈਂਸ ਸੋਮਵਾਰ ਨੂੰ ਹਰ ਹਾਲਤ ਵਿੱਚ ਰਿਮਾਂਡ ‘ਤੇ ਲੈਣ ਦੀ ਕੋਸ਼ਿਸ਼ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top