ਈ.ਟੀ.ਟੀ. ਟੈੱਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੀਟਿੰਗ

0
162

ਸਰਕਾਰ ਨੂੰ ਘੇਰਨ ਲਈ ਗੁਪਤ ਐਕਸ਼ਨ ਪਲਾਨ ਉਲੀਕਿਆ

ਜਲਾਲਾਬਾਦ (ਰਜਨੀਸ਼ ਰਵੀ) ਅੱਜ ਈ.ਟੀ.ਟੀ. ਟੈੱਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਇੱਕ ਹੰਗਾਗੀ ਮੀਟਿੰਗ ਸ਼ਹੀਦ ਉਧਮ ਸਿੰਘ ਪਾਰਕ ਜਲਾਲਾਬਾਦ (ਪੱਛਮੀ) ਵਿਖੇ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪੰਜਾਬ ਪ੍ਰਧਾਨ ਦੀਪਕ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਅਤੇ ਬਲਾਕ ਪ੍ਰਧਾਨ ਡਾਂ. ਪਰਵਿੰਦਰ ਲਹੋਰੀਆ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਯੂਨੀਅਨ ਵੱਲੋ ਸਰਕਾਰ ਦੁਆਰਾ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾ ਨੂੰ ਅਣਗੋਲਿਆ ਕਰ ਰਹੀ ਹੈ ਉਸ ਸੰਬਧੀ ਵਿਚਾਰ ਚਰਚਾ ਕੀਤੀ ਗਈ ਅਤੇ 17 ਮਈ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਜੋ ਘਿਰਾਓ ਕੀਤਾ ਜਾਣਾ ਹੈ ਉਸ ਸਬੰਧੀ ਵਿਚਾਰ ਚਰਚਾ ਕੀਤੀ ਗਈ ।

ਇਸ ਮੀਟਿੰਗ ਵਿੱਚ ਯੂਨੀਅਨ ਆਗੂਆ ਕਿਹਾ ਕਿ ਸਰਕਾਰ ਬੀ.ਐਡ ਵਾਲਿਆ ਨੂੰ ਜੋ ਈ.ਟੀ.ਟੀ. ਦੀਆ ਪੋਸਟਾ ਤੇ ਬਰਾਬਰ ਵਿਚਾਰ ਰਹੀ ਹੈ ਅਤੇ ਵਲੰਟੀਅਰ ਨੂੰ ਜੋ 10 ਨੰਬਰ ਅਤੇ ਬਿਨਾ ਟੈੱਟ ਪਾਸ ਕੀਤੇ ਈ.ਟੀ.ਟੀ. ਦੀਆ ਪੋਸਟਾ ਤੇ ਜਬਰਦਸਤੀ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾ ਨਾਲ ਧੱਕਾ ਹੈ।ਸਰਕਾਰ ਦੀਆ ਇਸ ਨੀਤੀਆ ਤੋ ਤੰਗ ਆ ਕੇ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਦੋ ਸਾਥੀ ਹਰਜੀਤ ਸਿੰਘ ਮਾਨਸਾ, ਸੁਰਿੰਦਰ ਪਾਲ (ਗੁਰਦਾਸਪੁਰ) ਬੀ ਐੱਸ ਐੱਨ ਐੱਲ ਟਾਵਰ ਪਟਿਆਲਾ ਤੇ ਚੜੇ ਹੋਏ ਹਨ। ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦਾ ਇਹ ਧੱਕਾ ਨਾਮਨਜੂਰ ਹੈ।

ਯੂਨੀਅਨ ਆਗੂਆ ਨੇ ਅਗੇ ਕਿਹਾ ਕਿ ਜੋ ਸਰਕਾਰ ਵੱਲੋ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾ ਨੂੰ 7 ਦਿਨਾ ਦਾ ਸਮਾ ਦਿੱਤਾ ਗਿਆ ਸੀ ਉਹ ਪੂਰਾ ਹੋ ਚੁੱਕਿਆ ਹੈ ਸਰਕਾਰ ਉਸ ਵਿੱਚ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾ ਦੀਆ ਮੰਗਾ ਨਹੀਂ ਮੰਨਿਆ ਅਤੇ ਹੋਰ ਨਵੀਆਂ 12000 ਪੋਸਟਾ ਦਾ ਇਸ਼ਤਿਹਾਰ ਜਾਰੀ ਨਹੀ ਨਹੀਂ ਕੀਤਾ ਅਤੇ ਹੁਣ ਪੂਰੇ ਪੰਜਾਬ ਵਿੱਚ ਸਰਕਾਰ ਨੂੰ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾ ਦੇ ਵਿਰੋਧ ਤਾ ਸਾਹਮਣਾ ਕਰਨਾ ਪਵੇਗਾ

ਜਿਸ ਦੀ ਸ਼ੁਰਆਤ ਇਸਤੋ ਬਾਅਦ ਜਲਾਲਾਬਾਦ ਕੇਡਰ ਵੱਲੋਂ ਤਿੱਖੇ ਗੁਪਤ ਐਕਸ਼ਨ ਉਲੀਕੇ ਗਏ ਜਿਹਨਾ ਨੂੰ ਜਲਦ ਹੀ ਅੰਜਾਮ ਦਿੱਤਾ ਜਾਵੇਗਾ ਅਤੇ 17 ਮਈ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਸੰਗਰੂਰ ਵਿਖੇ ਕੀਤਾ ਜਾਵੇਗਾ ।ਇਥੇ ਇਹ ਐਲਾਨ ਆਉਣ ਵਾਲੀਆ ਚੋਣਾ ਵਿੱਚ ਸਰਕਾਰ ਦਾ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾ ਕੇ ਭੰਡੀ ਪਰਚਾਰ ਵੀ ਕੀਤਾ ਜਾਵੇਗਾ ਅਤੇ ਚੋਣਾ ਦੇ ਸੰਬਧ ਵਿੱਚ ਜਿੱਥੇ ਸਰਕਾਰ ਦੁਆਰਾ ਆਪਣੀਆ ਰੈਲੀਆ ਕੀਤੀਆ ਜਾਣਗੀਆ ਉੱਥੇ ਉਸ ਦਿਨ ਹੀ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾ ਵੱਲੋਂ ਵੀ ਰੈਲੀ ਕੀਤੀ ਜਾਵੇਗੀ। ਪੰਜਾਬ ਸਰਕਾਰ ਦੀ ਪੂਰੀ ਕੈਬਨਿਟ ਨੂੰ ਆਉਣ ਵਾਲੀਆ ਚੋਣਾ ਵਿੱਚ ਘੇਰਿਆ ਜਾਵੇਗਾ।

ਇਸ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਦੀਪਕ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਬਲਾਕ ਪ੍ਰਧਾਨ ਡਾਂ. ਪਰਵਿੰਦਰ ਲਹੋਰੀਆ, ਸ਼ਲਿੰਦਰ ਕੰਬੋਜ਼ ਅਸ਼ੋਕ ਬਾਵਾ, ਕੁਲਵਿੰਦਰ ਸਾਮਾ, ਰਿੰਕਲ ਕੁਮਾਰ, ਲਵਿਸ਼ ਕੰਬੋਜ਼, ਰਮਨ ਕੰਬੋਜ਼ ਅੰਮਿਤ ਕੰਬੋਜ, ਰਮਨ ਦਰਗਨ, ਪ੍ਰਿੰਸ ਵਧਵਾ, ਜਸਪਾਲ ਸਿੰਘ, ਜਤਿੰਦਰ ਲਹੋਰੀਆ, ਮਨਜੀਤ ਕੌਰ, ਕੁਲਵਿੰਦਰ ਕੌਰ, ਸੰਦਪ ਸਿੰਘ ਨਿਸ਼ਾਨ ਸਿੰਘ, ਬਗੀਚ ਸਿੰਘ, ਸੁੱਖਦੀਪ ਸਿੰਘ, ਸੁਮਿਤ, ਅੁਕੰਸ਼ ਕੁਮਾਰ, ਪਰਦੀਪ ਕੁਮਾਰ, ਹਰੀਸ਼ ਕੁਮਾਰ, ਸਤਪਾਲ ਸਿੰਘ, ਬਲਵਿੰਦਰ ਸਿੰਘ, ਰੇਖਾ ਰਾਣੀ, ਪਰਮਿੰਦਰ ਕੌਰ, ਹਰਨੇਕ ਸਿੰਘ, ਸੰਜੂ ਹੈਸਾਨ ਵਾਲਾ, ਪ੍ਰਿੰਸ਼ ਦਰੋਗਾ,ਅਮ੍ਰਿੰਤ ਦਰੋਗਾ ਅਤੇ ਹੋਰ ਅਨੇਕਾ ਸਾਥੀਆ ਨੇ ਸਿਰਕਤ ਕੀਤੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।