ਰੂਮੇਟੋਇਡ-ਆਰਥੋਰਾਇਟਿਸ ਤੋਂ ਛੁਟਕਾਰੇ ਲਈ ਸ਼ੁਰੂਆਤੀ ਪਛਾਣ ਅਹਿਮ

ਰੂਮੇਟੋਇਡ-ਆਰਥੋਰਾਇਟਿਸ ਤੋਂ ਛੁਟਕਾਰੇ ਲਈ ਸ਼ੁਰੂਆਤੀ ਪਛਾਣ ਅਹਿਮ

ਭਿਵਾਨੀ। ਰੂਮੇਟੋਇਡ-ਆਰਥੋਰਾਇਟਿਸ, ਜਿਸ ਨੂੰ ਗਠੀਆਂ ਜਾਂ ਰੂਮੇਟੋਇਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਲੰਮੇ ਸਮੇਂ ਤੱਕ ਪ੍ਰੇਸ਼ਾਨ ਕਰਨ ਵਾਲਾ ਇੱਕ ਸੋਜਸ਼ ਸਬੰਧੀ ਰੋਗ ਹੈ ਜਿਹੜਾ ਤੁਹਾਡੇ ਜੋੜਾਂ ਨੂੰ ਪ੍ਰਭਾਵਿਤ ਕਰਦਾ ਹੈ ਇਹ ਤੁਹਾਡੇ ਹੱਥਾਂ-ਪੈਰਾਂ ਦੇ ਜੋੜਾਂ ’ਚ ਸੋਜ ਦਾ ਕਾਰਨ ਬਣਦਾ ਹੈ, ਤੇ ਜੇਕਰ ਸਮੇਂ ’ਤੇ ਇਲਾਜ ਨਾ ਕੀਤਾ ਗਿਆ ਤਾਂ ਇਹ ਬਹੁਤ ਸਾਰੇ ਹੋਰ ਬਿਮਾਰੀਆਂ ਵੀ ਪੈਦਾ ਕਰ ਸਕਦਾ ਹੈ, ਭਾਵ ਹੋਰ ਅਨੇਕ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ

ਰੂਮੇਟੋਇਡ-ਆਰਥੋਰਾਇਟਿਸ ਨਾਲ ਭਾਰਤ ਦੀ ਲਗਭਗ 1 ਫੀਸਦੀ ਆਬਾਦੀ ਪ੍ਰਭਾਵਿਤ ਹੈ, ਜੋ ਕਿ ਵੱਡੀ ਗਿਣਤੀ ਹੈ ਅਤੇ ਸਾਨੂੰ ਇਸ ਬਿਮਾਰੀ ਨਾਲ ਨਜਿੱਠਣ ਲਈ ਹੋਰ ਬਹੁਤ ਸਾਰੇ ਮਾਹਿਰਾਂ ਦੀ ਲੋੜ ਹੈ। ਹੈਲੋ! ਡਾਕਟਰ ਵਿੱਚ ਅੱਜ ‘ਸੱਚ ਕਹੂੰ’ ਪੱਤਰਕਾਰ ਨਾਲ ਖਾਸ ਗੱਲਬਾਤ ਕਰ ਰਹੇ ਹਨ ਭਿਵਾਨੀ ਤੋਂ ਡਾ: ਵਿਜੇਤਾ ਗਰੇਵਾਲ। ਜੋ ਇਸ ਬਿਮਾਰੀ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਆਪਣੇ ਵਿਚਾਰ ‘ਸੱਚ ਕਹੂੰ’ ਪਾਠਕਾਂ ਨਾਲ ਸਾਂਝੇ ਕਰਨਗੇ।

ਜੋੜਾਂ ਵਿੱਚ ਸੋਜ ਅਤੇ ਦਰਦ ਨੂੰ ਨਾ ਕਰੋ ਨਜਰਅੰਦਾਜ

ਲੱਛਣਾਂ ਦੀ ਗੱਲ ਕਰੀਏ ਤਾਂ ਰੂਮੇਟੋਇਡ-ਆਰਥੋਰਾਇਟਿਸ ਦਾ ਮੁੱਖ ਲੱਛਣ ਸਰੀਰ ਦੇ ਛੋਟੇ ਅਤੇ ਵੱਡੇ ਜੋੜਾਂ ਵਿੱਚ ਸੋਜ ਅਤੇ ਦਰਦ ਹੈ। ਅਜਿਹਾ ਦਰਦ ਅਤੇ ਸੋਜ 6 ਹਫਤਿਆਂ ਤੋਂ ਲੰਮੇ ਸਮੇਂ ਤੱਕ ਰਹਿੰਦੀ ਹੈ ਅਤੇ ਨਾਲ ਹੀ ਜੋੜਾਂ ਦੀ ਅਕੜਨ ਜਾਂ ਸਵੇਰ ਦੇ ਸਮੇਂ ਸਰੀਰ ’ਚ ਅਕੜਨ ਮਹਿਸੂਸ ਹੋਣਾ ਜੋ 30 ਮਿੰਟਾਂ ਤੋਂ ਇੱਕ ਘੰਟੇ ਤੱਕ ਰਹਿ ਸਕਦੀ ਹੈ, ਇਹ ਸਭ ਰੂਮੇਟੋਇਡ ਗਠੀਏ ਦੇ ਮਹੱਤਵਪੂਰਨ ਲੱਛਣ ਹਨ । ਕੁਝ ਲੋਕਾਂ ਨੂੰ ਇਸ ਬਿਮਾਰੀ ਕਾਰਨ ਵਜਨ ਘਟਣ ਅਤੇ ਬੁਖਾਰ ਵੀ ਹੋ ਸਕਦਾ ਹੈ।

ਸਭ ਤੋਂ ਪਹਿਲਾਂ ਛੋਟੇ ਜੋੜ ਪ੍ਰਭਾਵਿਤ ਹੁੰਦੇ ਹਨ। ਹਾਲਾਂਕਿ ਸਾਰੇ ਮਰੀਜ਼ਾਂ ਨੂੰ ਇੱਕੋ ਜਿਹਾ ਅਨੁਭਵ ਨਹੀਂ ਹੁੰਦਾ, ਦਰਦ ਅਕਸਰ ਹੱਥਾਂ ਅਤੇ ਪੈਰਾਂ ਦੇ ਛੋਟੇ ਜੋੜਾਂ ਵਿੱਚ ਮਹਿਸੂਸ ਹੁੰਦਾ ਹੈ। ਕਈ ਮਰੀਜ਼ਾਂ ਵਿੱਚ ਮੋਢੇ, ਕੂਹਣੀਆਂ, ਗੁੱਟ, ਕੁੱਲ੍ਹੇ, ਗੋਡੇ ਅਤੇ ਗਿੱਟੇ ਵੀ ਪ੍ਰਭਾਵਿਤ ਹੁੰਦੇ ਹਨ। ਰੂਮੇਟੋਇਡ-ਆਰਥੋਰਾਇਟਿਸ ਦੇ ਲੱਛਣ ਹਲਕੇ ਤੋਂ ਗੰਭੀਰ ਤੱਕ ਵੱਖ-ਵੱਖ ਹੋ ਸਕਦੇ ਹਨ। ਇਹ ਮਹੱਤਵਪੂਰਨ ਹੈ ਕਿ ਤੁਹਾਡੇ ਲੱਛਣਾਂ ਨੂੰ ਨਜਰਅੰਦਾਜ ਨਾ ਕਰੋ, ਭਾਵੇਂ ਉਹ ਆਉਂਦੇ-ਜਾਂਦੇ ਹਨ।

ਚਮੜੀ, ਅੱਖਾਂ, ਫੇਫੜਿਆਂ, ਗੁਰਦਿਆਂ, ਖੂਨ ਦੀਆਂ ਨਾੜੀਆਂ ਅਤੇ ਦਿਲ ਨੂੰ ਕਰ ਸਕਦਾ ਹੈ ਪ੍ਰਭਾਵਿਤ

ਰੂਮੇਟੋਇਡ-ਆਰਥੋਰਾਇਟਿਸ ਇੱਕ ਆਟੋ-ਇਮਿਊਨ ਬਿਮਾਰੀ ਹੈ, ਜਿਸ ਦਾ ਮਤਲਬ ਹੈ ਕਿ ਤੁਹਾਡੀ ਇਮਿਊਨ ਸਿਸਟਮ (ਇਮਿਊਨ ਸਿਸਟਮ ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ) ਗਲਤੀ ਨਾਲ ਆਪਣੇ ਆਪ ’ਤੇ ਸਿਹਤਮੰਦ ਕੋਸ਼ਿਕਾਵਾਂ ’ਤੇ ਹਮਲਾ ਕਰ ਦਿੰਦਾ ਹੈ, ਜਿਸ ਨਾਲ ਸਰੀਰ ਦੇ ਪ੍ਰਭਾਵਿਤ ਹੋਣ?ਵਾਲੇ ਹਿੱਸੇ ਵਿੱਚ ਦਰਦ ਭਰੀ ਸੋਜ ਹੁੰਦੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਰੂਮੇਟੋਇਡ-ਆਰਥੋਰਾਇਟਿਸ ਦੀ ਬਿਮਾਰੀ ਤੁਹਾਡੇ ਜੋੜਾਂ, ਗਿੱਟਿਆਂ ਅਤੇ ਗੋਡਿਆਂ ਤੋਂ ਇਲਾਵਾ ਤੁਹਾਡੀ ਚਮੜੀ, ਅੱਖਾਂ, ਫੇਫੜਿਆਂ, ਗੁਰਦਿਆਂ, ਖੂਨ ਦੀਆਂ ਨਾੜੀਆਂ, ਨਸਾਂ ਦੇ ਟਿਸ਼ੂਆਂ ਅਤੇ ਦਿਲ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਸ਼ੁਰੂਆਤੀ ਅਵਸਥਾ ’ਚ ਰੂਮੇਟੋਇਡ-ਆਰਥੋਰਾਇਟਿਸ ਦਾ ਹੱਲ ਕਰਨਾ ਮੁਸ਼ਕਲ

ਸ਼ੁਰੂਆਤ ’ਚ ਰੂਮੇਟੋਇਡ-ਆਰਥੋਰਾਇਟਿਸ ਤੋਂ ਛੁਟਕਾਰਾ ਪਾਉਣਾ ਔਖਾ ਹੁੰਦਾ ਹੈ, ਕਿਉਂਕਿ ਸ਼ੁਰੂਆਤੀ ਲੱਛਣ ਕਈ ਹੋਰ ਬਿਮਾਰੀਆਂ ਦੇ ਨਾਲ ਮਿਲਦੇ-ਜੁਲਦੇ ਹਨ, ਜਿਨ੍ਹਾਂ ਨੂੰ ਪਛਾਣਨਾ ਸੌਖਾ ਨਹੀਂ ਹੈ। ਬਿਮਾਰੀ ਦੇ ਛੁਟਕਾਰੇ ਵਿੱਚ ਲੱਛਣਾਂ ਦੀ ਸਮੀਖਿਆ, ਸਰੀਰਕ ਮੁਆਇਨਾ, ਅਤੇ ਇੱਥੋਂ ਤੱਕ ਕਿ ਐਕਸ-ਰੇ ਅਤੇ ਲੈਬ-ਟੈਸਟ ਵੀ ਸ਼ਾਮਲ ਹਨ।

ਬਿਮਾਰੀ ਨੂੰ ਸਹੀ ਢੰਗ ਨਾਲ ਸਮਝਣ ਲਈ ਡਾਕਟਰ ਅਤੇ ਮਰੀਜ਼ ਵਿਚਕਾਰ ਆਹਮੋ-ਸਾਹਮਣੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ। ਰੂਮੇਟੋਇਡ-ਗਠੀਏ ਦਾ ਜਲਦੀ ਪਤਾ ਲਗਾਉਣਾ ਸਭ ਤੋਂ ਵਧੀਆ ਹੈ। ਇਹ ਬਿਮਾਰੀ ਦੇ ਵਾਧੇ ਨੂੰ ਹੌਲੀ ਕਰਨ ਅਤੇ ਰੋਕਣ ਵਿੱਚ ਮਦਦ ਕਰ ਸਕਦਾ ਹੈ। ਛੁਟਕਾਰਾ ਪਾਉਣਾ ਅਤੇ ਪ੍ਰਭਾਵੀ ਇਲਾਜ ਕਰਵਾਉਣਾ, ਖਾਸ ਤੌਰ ’ਤੇ ਸੋਜ ਨੂੰ ਦਬਾਉਣ ਜਾਂ ਕੰਟਰੋਲ ਕਰਨ ਲਈ ਇੱਕ ਇਲਾਜ, ਰੂਮੇਟੋਇਡ ਗਠੀਏ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਸਾਡੀ ਜੀਵਨ-ਸ਼ੈਲੀ ਦਾ ਵੀ ਪੈਂਦਾ ਹੈ ਅਸਰ

ਇਸ ਬਿਮਾਰੀ ਸਬੰਧੀ ਕਈ ਤਰ੍ਹਾਂ ਦੀਆਂ ਮਿੱਥਾਂ ਹਨ ਉਦਾਹਰਨ ਲਈ ਇਹ ਮੰਨਿਆ ਜਾਂਦਾ ਹੈ ਕਿ ਇਹ ਸਿਰਫ ਬੁਢਾਪੇ ਦੀ ਬਿਮਾਰੀ ਹੈ ਜਦੋਂ ਕਿ ਇਸ ਨਾਲ ਪ੍ਰਭਾਵਿਤ ਹੋਣ ਵਾਲੀ ਆਬਾਦੀ ਜ਼ਿਆਦਾਤਰ 30-50 ਸਾਲ ਦੀ ਉਮਰ ਦੀ ਹੁੰਦੀ ਹੈ ਹਾਂਲਕਿ ਮੱਧਮ ਉਮਰ ਵਰਗ ’ਚ ਇਸ ਬਿਮਾਰੀ ਦਾ ਖਤਰਾ ਔਰਤਾਂ ਨੂੰ ਪੁਰਸ਼ਾਂ ਦੀ ਤੁਲਨਾ ’ਚ ਜ਼ਿਆਦਾ ਹੁੰਦਾ ਹੈ, ਪਰ ਬੁਢਾਪੇ ’ਚ ਰੂਮੇਟੋਇਡ ਗਠੀਏ , ਪੁਰਸ਼ਾਂ ਅਤੇ ਔਰਤ ਦੋਵੇਂ ’ਚ ਬਰਾਬਰ ਪਾਇਆ ਜਾਂਦਾ ਹੈ

ਰੂਮੇਟੋਇਡ ਗਠੀਏ ਨਾਲ ਬੱਚੇ ਤੱਕ ਵੀ ਪ੍ਰਭਾਵਿਤ ਹੋ ਸਕਦੇ ਹਨ ਤੁਹਾਡਾ ਇਮਊਨੀ ਸਿਸਟਮ ਕਿਸੇ ਬਾਹਰੀ ਵਸਤੂ ’ਤੇ ਹਮਲਾ ਕਰਕੇ ਅਨੇਕਾਂ ਬਿਮਾਰੀਆਂ ਵਿਰੁੱਧ ਤੁਹਾਡੀ ਰੱਖਿਆ ਕਰਦੀ ਹੈ ਪਰ ਰੂਮੇਟੋਇਡ-ਆਰਥੋਰਾਇਟਿਸ ’ਚ ਇਹੀ ਇਮਿਊਨੀ ਬੂਸਟਰ ਤੁਹਾਡੀਆਂ ਆਪਣੀਆਂ ਤੰਦਰੁਸਤ ਕੋਸ਼ਿਕਾਵਾਂ ’ਤੇ ਹਮਲਾ ਕਰ ਦਿੰਦੀਆਂ ਹਨ ਰੂਮੇਟੋਇਡ-ਆਰਥੋਰਾਇਟਿਸ ਦੇ ਮੁੱਖ ਕਾਰਨ ਤਾਂ ਅਯਾਤ ਹੈ, ਪਰ ਕਈ ਕਾਰਨ ਇਹੋ ਜਿਹੇ ਹਨ, ਜੋ ਇਸ ਰੋਗ ਦੇ ਜ਼ੋਖਿਮ ਨੂੰ ਵਧਾ ਸਕਦੇ ਹਨ ਉਮਰ, Çਲੰਗ ਅਤੇ ਖਾਨਦਾਨੀ ਇਹ ਸਭ ਮਹੱਤਵਪੂਰਨ ਪਹਿਲੂ ਹਨ ਜਦੋਂ ਰੂਮੇਟੋਇਡ-ਆਰਥੋਰਾਇਟਿਸ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ’ਤੇ ਅਸਰ ਪਾਉਂਦੇ ਹਨ ਜਦੋਂ ਰੂਮੇਟੋਇਡ-ਆਰਥੋਰਾਇਟਿਸ ਤੋਂ ਪ੍ਰਭਾਵਿਤ ਹੋਣ ਦੀ ਗੱਲ ਆਉਂਦੀ ਹੈ ਤਾਂ ਸਾਡੀ ਜੀਵਨਸ਼ੈਲੀ ਦਾ ਵੀ ਇਸ ’ਤੇ ਬੜਾ ਪ੍ਰਭਾਵ ਪੈਂਦਾ ਹੈ

ਰਾਇਮੇਟਾਇਡ-ਅਰਥੌਰਾੲਟਿਸ ਤੁਹਾਡੇ ਹੱਥਾਂ ਅਤੇ ਪੈਰਾਂ ਦੇ ਜੋੜਾਂ ਵਿੱਚ ਸੋਜ ਦਾ ਕਾਰਨ ਬਣਦਾ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਕਈ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਅਤੇ ਅੰਤ ਵਿੱਚ ਕਈ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਡਾ. ਵਿਜੇਤਾ ਗਰੇਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ