Breaking News

ਜਪਾਨ ‘ਚ ਭੂਚਾਲ ਤੋਂ ਬਾਅਦ ਧਰਤੀ ਖਿਸਕੀ, 120 ਜਖਮੀ, 32 ਲਾਪਤਾ

Earthquake, Erupted, Japan, 120 Injured, 19 Missing

ਟੋਕੀਓ, ਏਜੰਸੀ।

ਜਪਾਨ ਦੇ ਉਤਰੀ ਆਈਲੈਂਡ ਹੋਕਕਾਇਡੋ ‘ਚ ਅੱਜ ਸਵੇਰੇ ਭੂਚਾਨ ਦੇ ਤੇਜ਼ ਝਟਕੇ ਮਹਿਸੂਸ ਕੀਤਾ ਗਏ ਜਿਸਦੀ ਗਤੀ ਰਿਕਟਰ ਪੈਮਾਨ ‘ਤੇ 6.7 ਮਾਪੀ ਗਈ। ਜਪਾਨ ਦੀ ਸਰਕਾਰੀ ਟੈਲੀਵਿਜਨ ਐਨਐਚਕੇ ਦੀ ਰਿਪੋਰਟ ਅਨੁਸਾਰ ਭੂਚਾਲ ਕਾਰਨ ਧਰਤੀਖਿਸਕਨ ਦੀ ਚਪੇਟ ‘ਚ ਆਉਣ ਨਾਲ 120 ਨਾਗਰਿਕ ਜਖਮੀ ਹੋ ਗਏ ਅਤੇ 19 ਨਾਗਰਿਕ ਲਾਪਤਾ ਹਨ।

ਸਕਰਾਰੀ ਟੈਲੀਵਿਜਨ ਅਨੁਸਾਰ ਅਤਸੁਮਾ ਸ਼ਹਿਰ ਦੇ ਪੇਂਡੂ ਇਲਾਕਿਆਂ ‘ਚ ਪਰਬਤ ਲੜੀ ਨਾਲ ਲੰਬੀ ਦੂਰੀ ਤੱਕ ਧਰਤੀ ਖਿਸਕਣ ਦੀ ਫੂਟੇਜ ‘ਚ ਦੇਖਿਆ ਜਾ ਸਕਦਾ ਹੈ। ਸ਼ੁਰੂਆਤੀ ਰਿਪੋਰਟ ‘ਚ ਕਿਸੇ ਦੇ ਮੌਤ ਦੀ ਸੂਚਨਾ ਨਹੀਂ ਹੈ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਕ ਵਿਅਕਤੀ ਦੀ ਪੌੜੀਆਂ ਤੋਂ ਡਿੱਗਣ ਤੋਂ ਬਾਅਦ ਦਿਲ ਦਾ ਦੋਰਾ ਪੈਣ ਨਾਲ ਮੌਤ ਹੋ ਗਈ।

ਜਪਾਨ ਤੇ ਹੋਕਾਡੋ ਬਿਜਲੀ ਕੰਪਨੀ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਆਪਣੇ ਜੈਵਿਕ ਬਾਲਣ ਤੋਂ ਚੱਲਣ ਵਾਲੀ ਸਾਰੀ ਬਿਜਲੀ ਇਸ ਸਥਿਤੀ ‘ਚ ਬੰਦ ਕਰ ਦਿੱਤੀ, ਜਿਸ ਨਾਲ ਹੋਕਾਡੋ ‘ਚ ਬਿਜਲੀ ਪੂਰੀ ਤਰ੍ਹਾਂ ਠੱਸ ਹੋ ਗਈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ 2.95 ਲੱਖ ਘਰਾਂ ‘ਚ ਬਿਜਲੀ ਛੱਡਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਕਦੋ ਤੱਕ ਬਿਜਲੀ ਪੂਰੀ ਸ਼ੁਰੂ ਹੋ ਜਾਵੇਗੀ।

ਜਪਾਨ ਦੇ ਵਪਾਰ ਤੇ ਉਦਯੋਗ ਮੰਤਰੀ ਹਿਰੋਸ਼ਿਗੇ ਸੇਕੋ ਨੇ ਕਿਹਾ ਕਿ ਮੰਤਰਾਲਾ ਨੇ ਹੋਕਾਡੋ ਬਿਜਲੀ ਕੰਪਨੀ ਨੂੰ ਕੁਝ ਘੰਟੇ ਨੇੜੇ ਟਮਾਟਰ-ਅਤਸੂਮਾ ਬਿਜਲੀ ਨੂੰ ਫਿਰ ਤੋਂ ਸ਼ੁਰੂ ਕਰਨਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ੁੱਕਰਵਾਰ ਤੋਂ ਕੰਸਾਈ ਹਵਾਈ ਅੱਡੇ ‘ਤੇ ਘਰੇਲੂ ਜਹਾਜ ਸ਼ੁਰੂ ਕੀਤੇ ਜਾਣ ਦੀ ਉਮੀਦ ਕੀਤੀ। ਅਮਰੀਕਾ ਦੇ ਭੂਵੈਗਿਆਨਿਕ ਸਰਵੇਖਣ ਦੀ ਰਿਪੋਰਟ ਅਨੁਸਾਰ ਭੂਚਾਲ ਦਾ ਕੇਂਦਰ ਹੋਕਾਡੋ ਦੇ ਮੁੱਖ ਸ਼ਹਿਰ ਸਪੋਰੋ ਤੋਂ 68 ਕਿੱਲੋਮੀਟਰ (42 ਮੀਲ) ਦੂਰ ਦੱਖਣੀ ਪੂਰਵ ‘ਚ ਸੀ। ਜਪਾਨ ਦੇ ਮੌਸਮ ਵਿਭਾਗ ਅਨੁਸਾਰ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top