Breaking News

ਈਰਾਨ ‘ਚ ਭੂਚਾਲ ਦੇ ਤੇਜ਼ ਝਟਕੇ, 290 ਜ਼ਖਮੀ

Earthquake, Iran, 290 Injured

5.8 ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ

ਦੁਬਈ, ਏਜੰਸੀ। ਈਰਾਨ ‘ਚ ਦੋ ਦਿਨਾਂ ਤੋਂ  ਜਾਰੀ ਤੇਜ਼ ਭੂਚਾਲ ਦੇ ਝਟਕਿਆਂ ਕਾਰਨ ਜ਼ਖਮੀਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਸੋਮਵਾਰ ਨੂੰ ਦੱਖਣੀ-ਪੂਰਬੀ ਈਰਾਨ ‘ਚ 5.8 ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਨੂੰ ਈਰਾਨ ਦੇ ਪੱਛਮੀ ਖੇਤਰ ‘ਚ 5.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।  ਈਰਾਨ ‘ਚ ਦੋ ਦਿਨਾਂ ‘ਚ ਚੌਥੀ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।(Earthquake)

ਪੱਛਮੀ ਸੂਬੇ ਕੇਰਮਨਸ਼ਾਹ ਦੇ ਗਵਰਨਰ ਹੁਸ਼ਾਂਗ ਬਾਜਵੰਦ ਨੇ ਦੱਸਿਆ ਕਿ ਭੂਚਾਲ ‘ਚ ਜ਼ਖਮੀ ਹੋਏ 8 ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਬਾਕੀ ਜ਼ਖਮੀਆਂ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ। ਅਜੇ ਤੱਕ ਕਿਸੇ ਦੀ ਮੌਤ ਹੋਣ ਦੀ ਕੋਈ ਖਬਰ ਨਹੀਂ ਹੈ।ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ 4.7 ਤੋਂ 5.7 ਤੱਕ ਦੀ ਤੀਬਰਤਾ ਵਾਲੇ ਭੂਚਾਲ ਕਾਰਨ ਕੁਝ ਪਿੰਡਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਪਰ ਕੋਈ ਜ਼ਖਮੀ ਨਹੀਂ ਹੋਇਆ। (Earthquake)

ਈਰਾਨ ਦੇ ਰੈੱਡ ਕ੍ਰੀਸੈਂਟ ‘ਚ ਬਚਾਅ ਦਲ ਦੇ ਮੁਖੀ ਨੇ ਦੱਸਿਆ ਕਿ ਪਹਿਲਾਂ ਦੋ ਵਾਰ ਜਦ ਭੂਚਾਲ ਦੇ ਝਟਕੇ ਲੱਗੇ ਤਾਂ ਇਸ ‘ਚ ਮਾਮੂਲੀ ਨੁਕਸਾਨ ਹੋਇਆ। ਕੁਝ ਕੰਧਾਂ ਢਹਿ ਗਈਆਂ ਪਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਈਰਾਨ ਲੰਬੇ ਸਮੇਂ ਤੋਂ ਭੂਚਾਲ ਤੋਂ ਪ੍ਰਭਾਵਿਤ ਦੇਸ਼ ਰਿਹਾ ਹੈ। ਇੱਥੇ ਹਾਲ ਹੀ ਦੇ ਸਾਲਾਂ ‘ਚ ਕਈ ਤਬਾਹਕਾਰੀ ਭੂਚਾਲ ਦੇ ਝਟਕੇ ਲੱਗੇ ਹਨ। ਪਿਛਲੇ ਸਾਲ ਨਵੰਬਰ ‘ਚ ਵੀ ਕੇਰਮਨਸ਼ਾਹ ਸੂਬੇ ‘ਚ 7.3 ਤੀਬਰਤਾ ਦਾ ਭਿਆਨਕ ਭੂਚਾਲ ਆਇਆ ਸੀ ਜਿਸ ‘ਚ ਘੱਟੋ ਘੱਟ 620 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਜ਼ਖਮੀ ਹੋ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top